ਬੀ.ਐਸ.ਐਫ਼.ਦੇ ਜਵਾਨਾਂ ਨੇ ਖਾਲੜਾ ਬਾਰਡਰ ਤੋਂ ਭਾਰਤ 'ਚ ਦਾਖ਼ਲ ਹੁੰਦੇ ਦੋ ਪਾਕਿਸਤਾਨੀਆਂਨੂੰ ਕੀਤਾਢੇਰ 
Published : Aug 1, 2021, 12:31 am IST
Updated : Aug 1, 2021, 12:31 am IST
SHARE ARTICLE
image
image

ਬੀ.ਐਸ.ਐਫ਼. ਦੇ ਜਵਾਨਾਂ ਨੇ ਖਾਲੜਾ ਬਾਰਡਰ ਤੋਂ ਭਾਰਤ 'ਚ ਦਾਖ਼ਲ ਹੁੰਦੇ ਦੋ ਪਾਕਿਸਤਾਨੀਆਂ ਨੂੰ  ਕੀਤਾ ਢੇਰ 

ਤਰਨਤਾਰਨ/ਖਾਲੜਾ, 31 ਜੁਾਲਈ (ਅਜੀਤ ਸਿੰਘ ਘਰਿਆਲਾ/ਗੁਰਪ੍ਰੀਤ ਸਿੰਘ ਸੈਡੀ) : ਬੀ.ਐਸ.ਐਫ਼. ਦੀ 103 ਬਟਾਲੀਅਨ ਖਾਲੜਾ ਬਾਰਡਰ ਤੇ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਹੋਇਆ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਖਾਲੜਾ ਬਾਰਡਰ ਉਪਰ ਦੋ ਪਾਕਿਸਤਾਨੀ ਨਾਗਰਿਕਾਂ ਨੂੰ  ਭਾਰਤ ਵਲ ਦਾਖ਼ਲ ਹੋਣ ਮੌਕੇ ਢੇਰ ਕਰ ਦਿਤਾ | 
ਜਾਣਕਾਰੀ ਅਨੁਸਾਰ ਬੀ.ਐਸ.ਐਫ਼. 103 ਬਟਾਲੀਅਨ ਵਲੋਂ ਖਾਲੜਾ ਬਾਰਡਰ ਦੀ ਪੋਸਟ ਥੇਹ ਕਲਾਂ ਦੀ ਬੁਰਜੀ ਨੰ: 129/13,14 ਕੋਲ ਬੀਤੀ ਰਾਤ ਕਰੀਬ 9 ਵਜੇ ਪਾਕਿਸਤਾਨ ਸਾਈਡ ਵਲੋਂ ਭਾਰਤ ਦਾਖ਼ਲ ਹੋਣ ਲਈ ਹਰਕਤ ਕੀਤੀ ਵਿਖਾਈ ਦਿਤੀ ਜਿਸ 'ਤੇ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਚੌਕਸੀ ਵਰਤੀ ਗਈ ਜਿਸ ਦੌਰਾਨ ਵੇਖਦਿਆ ਕਿ 2 ਵਿਅਕਤੀ ਸਰਹੱਦ ਦੇ ਖੇਤਰ ਵਲ ਵੱਧ ਰਹੇ ਹਨ ਜਿਸ 'ਤੇ ਬੀ.ਐਸ.ਐਫ਼ ਦੇ ਜਵਾਨਾਂ ਨੇ ਉਨ੍ਹਾਂ ਨੂੰ  ਰੁਕਣ ਲਈ ਕਿਹਾ ਪਰ ਉਨ੍ਹਾਂ ਵਲੋਂ ਭਾਰਤੀ ਖੇਤਰ ਵਲ ਵੱਧਣ ਦੀ ਕੋਸ਼ਿਸ਼ ਕੀਤੀ ਗਈ ਜਿਸ 'ਤੇ ਬੀ.ਐਸ.ਐਫ਼. ਦੇ ਜਵਾਨਾਂ ਨੇ ਉਨ੍ਹਾਂ ਉਪਰ ਗੋਲੀ ਚਲਾ ਦਿਤੀ, ਦੋਵੇਂ ਪਕਿਸਤਾਨੀ ਨਾਗਰਿਕ ਮੌਕੇ ਉਪਰ ਹੀ ਢੇਰ ਹੋ ਗਏ | 
ਜਾਣਕਾਰੀ ਅਨੁਸਾਰ ਮਿ੍ਤਕ ਪਾਕਿਸਤਾਨੀ ਨਾਗਰਿਕਾਂ ਕੋਲੋਂ ਤਲਾਸ਼ੀ ਲੈਣ 'ਤੇ 5122 ਰੁਪਏ ਪਾਕਿ ਕਰੰਸੀ, 140 ਰੁਪਏ ਭਾਰਤੀ ਕਰੰਸੀ ਤੋਂ ਇਲਾਵਾ ਮੋਬਾਈਲ ਹੈਡਫ਼ੋਨ, ਸਿਗਰਟਾਂ ਦੀ ਡੱਬੀ ਅਤੇ ਬਿਸਕੁਟ ਬਰਾਮਦ ਹੋਏ ਹਨ | ਬੀ.ਐਸ.ਐਫ਼ ਅਧਿਕਾਰੀਆਂ ਨੇ ਮਿ੍ਤਕ ਪਾਕਿ ਨਾਗਰਿਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ |
31-01

SHARE ARTICLE

ਏਜੰਸੀ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement