
ਟਾਕਾਨੀਨੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਡਾ. ਲਿਵਾਸਾ ਨੇ ਵੀ ਸੰਬੋਧਨ ਕੀਤਾ ਅਤੇ ਗੁਰੂ ਘਰ ਅਤੇ ਸੰਗਤਾਂ ਦਾ ਧਨਵਾਦ ਕੀਤਾ।
ਆਕਲੈਂਡ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਲੀਡਰ ਕ੍ਰਿਸ ਹਿਪਕਿਨਸ ਅੱਜ ਟਾਕਾਨੀਨੀ ਗੁਰੂ ਘਰ ਵਿਖੇ ਅਪਣੀ ਪਾਰਟੀ ਦੇ ਕਈ ਮੰਤਰੀਆਂ, ਪਾਰਲੀਮੈਂਟ ਮੈਂਬਰਾਂ ਅਤੇ ਅਗਾਮੀ ਚੋਣਾਂ ’ਚ ਪਾਰਟੀ ਵਲੋਂ ਉਤਾਰੇ ਗਏ ਲੀਡਰਾਂ ਸਮੇਤ ਮੱਥਾ ਟੇਕਿਆ।
ਇਹ ਵੀ ਪੜ੍ਹੋ: ਮਹਿੰਗੇ ਟਮਾਟਰਾਂ ਕਾਰਨ ਵਧਣ ਲੱਗੀਆਂ ਚੋਰੀ ਦੀਆਂ ਘਟਨਾਵਾਂ, ਚੋਰਾਂ ਨੇ ਭੰਨ੍ਹੇ 66 ਦੁਕਾਨਾਂ ਦੇ ਜਿੰਦਰੇ
New Zealand Prime Minister Chris Hipkins paid obeisance at Takanini Gurdwara Sahib
ਪ੍ਰਧਾਨ ਮੰਤਰੀ ਨੇ ਜਿਥੇ ਅਪਣੇ ਭਾਸ਼ਨ ਵਿਚ ਟਾਕਾਨੀਨੀ ਗੁਰੂ ਘਰ ਦਾ ਵੱਖ-ਵੱਖ ਸਮਿਆਂ ਵਿਚ ਕੀਤੀ ਸਮਾਜ ਅਤੇ ਸੰਗਤ ਦੀ ਸੇਵਾ, ਕੋਵਿਡ ਦੌਰਾਨ ਚਲਾਈ ਗਈ ਫ਼ੂਡ ਡਰਾਈਵ ਅਤੇ ਕਮਿਊਨਿਟੀ ਦੀ ਬਿਹਤਰੀ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ, ਉਥੇ ਦੇਸ਼ ਵਿਚ ਸਿੱਖਾਂ ਅਤੇ ਪੰਜਾਬੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ, ਪੰਜ ਕਕਾਰਾਂ ਦੀ ਪਛਾਣ ਅਤੇ ਪਹਿਨਣ ਦੀ ਮਨਜ਼ੂਰੀ ਸਬੰਧੀ ਮੁਸ਼ਕਲਾਂ, ਵਧੀਆਂ ਹੋਈਆਂ ਅਪਰਾਧਕ ਗਤੀਵਿਧਿਆਂ, ਪੁਲਿਸ ਕਰਮੀਆਂ ਦੀ ਭਰਤੀ ਅਤੇ ਮੁਸਤੈਦੀ ਸਬੰਧੀ ਸੱਭ ਦਿੱਕਤਾਂ ਦੇ ਹੱਲ ਦਾ ਵੀ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ: ਟੀਮ ਇੰਡੀਆ ਨੇ ਮਲੇਸ਼ੀਆ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ 'ਚ 5-0 ਨਾਲ ਹਰਾਇਆ
New Zealand Prime Minister Chris Hipkins paid obeisance at Takanini Gurdwara Sahib
ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਪਾਰਟੀ ਦੇ ਬੋਟਨੀ ਹਲਕੇ ਤੋਂ ਉਮੀਦਵਾਰ ਖੜਗ ਸਿੰਘ ਨੇ ਅਪਣੇ ਭਾਸ਼ਣ ਵਿਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਅਗਾਮੀ ਚੋਣਾਂ ਵਿਚ ਲੇਬਰ ਪਾਰਟੀ ਅਤੇ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਪਾਰਲੀਮੈਂਟ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਅਵਾਜ਼ ਬਣ ਸਕਣ। ਇਸ ਦੌਰਾਨ ਟਾਕਾਨੀਨੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਡਾ. ਲਿਵਾਸਾ ਨੇ ਵੀ ਸੰਬੋਧਨ ਕੀਤਾ ਅਤੇ ਗੁਰੂ ਘਰ ਅਤੇ ਸੰਗਤਾਂ ਦਾ ਧਨਵਾਦ ਕੀਤਾ।