ਸੁਰੱਖਿਆ ਅਤੇ ਸਰਹੱਦੀ ਮੁੱਦਿਆਂ 'ਤੇ ਸਹਿਯੋਗ ਮਜ਼ਬੂਤ ਕਰਨਗੇ ਭਾਰਤ-ਬੰਗਲਾਦੇਸ਼, ਬੈਠਕ 'ਚ ਬਣੀ ਸਹਿਮਤੀ 
Published : Dec 7, 2022, 12:39 pm IST
Updated : Dec 7, 2022, 12:40 pm IST
SHARE ARTICLE
Image
Image

ਗ੍ਰਹਿ ਸਕੱਤਰ ਦੇ ਪੱਧਰ 'ਤੇ ਵੀ ਹੋਣਗੀਆਂ ਬੈਠਕਾਂ 

 

ਨਵੀਂ ਦਿੱਲੀ - ਭਾਰਤ ਅਤੇ ਬੰਗਲਾਦੇਸ਼ ਸੁਰੱਖਿਆ ਅਤੇ ਸਰਹੱਦੀ ਮੁੱਦਿਆਂ 'ਤੇ ਆਪਸੀ ਸਹਿਯੋਗ ਨੂੰ ਹੋਰ ਡੂੰਘਾ ਅਤੇ ਮਜ਼ਬੂਤ ​​ਕਰਨਗੇ। ਇਹ ਸਮਝੌਤਾ ਸੁਰੱਖਿਆ ਤੇ ਸਰਹੱਦ ਪ੍ਰਬੰਧਨ 'ਤੇ ਦੋਵਾਂ ਦੇਸ਼ਾਂ ਦੇ ਸੰਯੁਕਤ ਕਾਰਜ ਸਮੂਹ ਦੀ 18ਵੀਂ ਬੈਠਕ 'ਚ ਹੋਇਆ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਇੱਥੇ ਸਮਾਪਤ ਹੋਈ ਦੋ ਦਿਨਾ ਮੀਟਿੰਗ ਵਿੱਚ ਦੋਵਾਂ ਦੇਸ਼ਾਂ ਨੇ ਸ਼ਾਨਦਾਰ ਦੁਵੱਲੇ ਸਬੰਧਾਂ ਦਾ ਜ਼ਿਕਰ ਕੀਤਾ, ਅਤੇ ਦੁਵੱਲੇ ਮੁੱਦਿਆਂ 'ਤੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।

ਮੀਟਿੰਗ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ 150 ਗਜ਼ ਦੇ ਅੰਦਰ ਕੰਡਿਆਲੀ ਤਾਰ ਲਗਾਉਣ, ਅਤੇ ਘੁਸਪੈਠ, ਅੱਤਵਾਦ, ਸੰਗਠਿਤ ਅਪਰਾਧ ਅਤੇ ਤਸਕਰੀ ਨੂੰ ਰੋਕਣ ਲਈ ਆਪਸੀ ਸਹਿਯੋਗ ਦੇ ਮੁੱਦੇ ਵੀ ਵਿਚਾਰੇ ਗਏ। 

ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਪੀਯੂਸ਼ ਗੋਇਲ ਨੇ ਕੀਤੀ, ਅਤੇ ਬੰਗਲਾਦੇਸ਼ ਦੇ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਏ.ਕੇ. ਮੁਖਲੇਸੁਰ ਰਹਿਮਾਨ ਅਧਿਕਾਰੀਆਂ ਨੇ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਧੀਕ ਸਕੱਤਰ ਪੱਧਰ ਦੀ ਬੈਠਕ ਇਕ ਤਰ੍ਹਾਂ ਨਾਲ ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਗ੍ਰਹਿ ਸਕੱਤਰ ਪੱਧਰ ਦੀ ਗੱਲਬਾਤ ਦੀਆਂ ਤਿਆਰੀਆਂ ਵਜੋਂ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement