ਫ਼ੋਰਬਜ਼ ਦੀ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸੀਤਾਰਮਨ ਸਮੇਤ ਛੇ ਭਾਰਤੀ ਔਰਤਾਂ ਸ਼ਾਮਲ 
Published : Dec 7, 2022, 9:00 pm IST
Updated : Dec 7, 2022, 9:02 pm IST
SHARE ARTICLE
Image
Image

ਸੂਚੀ ਵਿੱਚ 11 ਅਰਬਪਤੀ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 115 ਅਰਬ ਡਾਲਰ ਹੈ

 

ਨਿਊਯਾਰਕ - ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ-ਸ਼ਾਅ ਅਤੇ ਨਾਇਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਨੂੰ ਫ਼ੋਰਬਜ਼ ਦੀ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਥਾਂ ਮਿਲੀ ਹੈ।

ਇਸ ਸਲਾਨਾ ਸੂਚੀ ਵਿੱਚ ਕੁੱਲ ਛੇ ਭਾਰਤੀ ਔਰਤਾਂ ਨੇ ਥਾਂ ਬਣਾਈ ਹੈ। ਸੀਤਾਰਮਨ ਇਸ ਵਾਰ 36ਵੇਂ ਸਥਾਨ 'ਤੇ ਹਨ ਅਤੇ ਉਨ੍ਹਾਂ ਨੇ ਲਗਾਤਾਰ ਚੌਥੀ ਵਾਰ ਸੂਚੀ 'ਚ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ 2021 'ਚ ਉਹ 37ਵੇਂ ਸਥਾਨ 'ਤੇ ਸੀ। ਉਹ 2020 ਵਿੱਚ 41ਵੇਂ ਅਤੇ 2019 ਵਿੱਚ 34ਵੇਂ ਸਥਾਨ ਉੱਤੇ ਸੀ।

ਫ਼ੋਰਬਜ਼ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਸੂਚੀ ਮੁਤਾਬਿਕ ਮਜੂਮਦਾਰ-ਸ਼ਾਅ ਇਸ ਸਾਲ 72ਵੇਂ ਸਥਾਨ 'ਤੇ ਹਨ, ਜਦਕਿ ਨਾਇਰ 89ਵੇਂ ਸਥਾਨ 'ਤੇ ਹਨ।

ਸੂਚੀ ਵਿੱਚ ਸ਼ਾਮਲ ਹੋਰ ਭਾਰਤੀਆਂ ਵਿੱਚ ਐਚ.ਸੀ.ਐਲ. ਟੈਕ ਦੀ ਚੇਅਰਪਰਸਨ ਰੋਸ਼ਨੀ ਨਾਦਰ ਮਲਹੋਤਰਾ (53ਵੇਂ ਸਥਾਨ 'ਤੇ), ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੀ ਚੇਅਰਪਰਸਨ ਮਾਧਵੀ ਪੁਰੀ ਬੁਚ (54ਵੇਂ ਸਥਾਨ 'ਤੇ) ਅਤੇ ਸਟੀਲ ਅਥਾਰਟੀ ਆਫ਼ ਇੰਡੀਆ (ਸੇਲ) ਦੀ ਚੇਅਰਪਰਸਨ ਸੋਮਾ ਮੰਡਲ (67ਵੇਂ ਸਥਾਨ 'ਤੇ) ਦੇ ਨਾਂਅ ਸ਼ਾਮਲ ਹਨ। 

ਮਲਹੋਤਰਾ, ਮਜੂਮਦਾਰ-ਸ਼ਾਅ ਅਤੇ ਨਾਇਰ ਨੇ ਪਿਛਲੇ ਸਾਲ ਵੀ ਇਸ ਸੂਚੀ ਵਿੱਚ ਕ੍ਰਮਵਾਰ 52ਵਾਂ, 72ਵਾਂ ਅਤੇ 88ਵਾਂ ਸਥਾਨ ਹਾਸਲ ਕੀਤਾ ਸੀ।

ਸੂਚੀ ਵਿੱਚ 39 ਸੀ.ਈ.ਓ. ਅਤੇ 10 ਕੌਮੀ ਮੁਖੀ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿਚ 11 ਅਰਬਪਤੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 115 ਅਰਬ ਡਾਲਰ ਹੈ।

ਫ਼ੋਰਬਜ਼ ਦੀ ਸੂਚੀ ਵਿੱਚ ਨਾਇਰ ਬਾਰੇ ਕਿਹਾ ਗਿਆ ਹੈ ਕਿ 59 ਸਾਲਾ ਕਾਰੋਬਾਰੀ ਨੇ ਦੋ ਦਹਾਕਿਆਂ ਤੱਕ ਇੱਕ ਨਿਵੇਸ਼ ਬੈਂਕਰ ਵਜੋਂ ਕੰਮ ਕੀਤਾ, ਆਈ.ਪੀ.ਓ. ਦੀ ਅਗਵਾਈ ਕੀਤੀ ਅਤੇ ਹੋਰ ਉੱਦਮੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ।

ਫ਼ੋਰਬਜ਼ ਵੈਬਸਾਈਟ ਅਨੁਸਾਰ, 41 ਸਾਲਾ ਮਲਹੋਤਰਾ ਐਚ.ਸੀ.ਐਲ. ਟੈਕ ਦੇ ਸਾਰੇ ਰਣਨੀਤਕ ਫ਼ੈਸਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਤਰ੍ਹਾਂ ਬੁਚ ਸੇਬੀ ਦੀ ਪਹਿਲੀ ਮਹਿਲਾ ਚੇਅਰਮੈਨ ਹੈ।

ਇਸੇ ਤਰ੍ਹਾਂ, ਮੰਡਲ ਸੇਲ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਹੈ, ਅਤੇ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਕੰਪਨੀ ਨੇ ਰਿਕਾਰਡ ਵਿੱਤੀ ਵਾਧਾ ਹਾਸਲ ਕੀਤਾ ਹੈ। ਫ਼ੋਰਬਜ਼ ਦੀ ਵੈੱਬਸਾਈਟ ਮੁਤਾਬਿਕ ਉਨ੍ਹਾਂ ਦੇ ਕਾਰਜਕਾਲ ਦੇ ਪਹਿਲੇ ਸਾਲ 'ਚ ਕੰਪਨੀ ਦਾ ਮੁਨਾਫ਼ਾ ਤਿੰਨ ਗੁਣਾ ਵਧ ਕੇ 120 ਅਰਬ ਰੁਪਏ ਹੋ ਗਿਆ।

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਉਸ ਨੂੰ ਇਹ ਅਹੁਦਾ ਯੂਕਰੇਨ ਯੁੱਧ ਦੌਰਾਨ ਉਸ ਦੀ ਅਗਵਾਈ ਅਤੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕੀਤੇ ਯਤਨਾਂ ਲਈ ਪ੍ਰਾਪਤ ਹੋਇਆ ਹੈ।

ਯੂਰੋਪੀਅਨ ਸੈਂਟਰਲ ਬੈਂਕ ਦੀ ਪ੍ਰਧਾਨ ਕ੍ਰਿਸਟੀਨ ਲੇਗਾਰਡ ਨੂੰ ਦੂਜੇ ਸਥਾਨ 'ਤੇ ਰੱਖਿਆ ਗਿਆ ਹੈ, ਜਦਕਿ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਸੂਚੀ 'ਚ ਤੀਜੇ ਸਥਾਨ 'ਤੇ ਹਨ।

ਇਰਾਨ ਦੀ ਜ਼ੀਨਾ ਮਹਸਾ ਅਮੀਨੀ ਨੂੰ ਮਰਨ ਉਪਰੰਤ ਪ੍ਰਭਾਵਸ਼ਾਲੀ ਸੂਚੀ ਵਿੱਚ 100ਵਾਂ ਸਥਾਨ ਹਾਸਲ ਹੋਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement