
ਲਾੜੇ ਦੇ ਇਸ ਵਤੀਰੇ 'ਤੇ ਲਾੜੀ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਤੁਰਤ ਉਥੇ ਹੀ ਤਲਾਕ ਲੈਣ ਦਾ ਫ਼ੈਸਲਾ ਕਰ ਲਿਆ।
ਕੁਵੈਤ ਸਿਟੀ : ਖਾੜੀ ਦੇਸ਼ ਕੁਵੈਤ ਵਿਚ ਇਕ ਲਾੜੀ ਨੇ ਵਿਆਹ ਤੋਂ ਸਿਰਫ ਤਿੰਨ ਮਿੰਟ ਬਾਅਦ ਹੀ ਅਪਣੇ ਪਤੀ ਨੂੰ ਤਲਾਕ ਦੇ ਦਿਤਾ। ਖ਼ਬਰਾਂ ਮੁਤਾਬਕ ਇਸ ਵਿਆਹ ਨੂੰ ਕੁਵੈਤ ਦਾ ਸੱਭ ਤੋਂ ਛੋਟਾ ਵਿਆਹ ਮੰਨਿਆ ਜਾ ਰਿਹਾ ਹੈ। ਇਹ ਜੋੜਾ ਵਿਆਹ ਕਰਨ ਲਈ ਕੋਰਟ ਪੁੱਜਾ ਸੀ। ਦੋਹਾਂ ਨੇ ਖੁਸ਼ੀ ਵਾਲੇ ਮਾਹੌਲ ਵਿਚ ਜੱਜ ਦੇ ਸਾਹਮਣੇ ਵਿਆਹ ਵਾਲੇ ਰਜਿਸਟਰ 'ਤੇ ਹਸਤਾਖ਼ਰ ਕੀਤੇ।
Divorce
ਪਰ ਕੁੱਝ ਸੈਕੰਡ ਬਾਅਦ ਹੀ ਇਕ ਅਜਿਹੀ ਘਟਨਾ ਵਾਪਰੀ ਕਿ ਮਾਮਲਾ ਤਲਾਕ ਤੱਕ ਪੁੱਜ ਗਿਆ। ਦਰਅਸਲ ਮੈਰਿਜ ਰਜਿਸਟਰ 'ਤੇ ਹਸਤਾਖ਼ਰ ਕਰਨ ਤੋਂ ਥੋੜੀ ਦੇਰ ਬਾਅਦ ਹੀ ਕੋਰਟ ਰੂਮ ਤੋਂ ਬਾਹਰ ਜਾਂਦੇ ਵੇਲ੍ਹੇ ਲਾੜੀ ਤਿਲਕ ਕੇ ਡਿੱਗ ਗਈ। ਇਸ ਦੌਰਾਨ ਲਾੜੇ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਬੇਵਕੂਫ ਕਹਿ ਦਿਤਾ। ਲਾੜੇ ਦੇ ਇਸ ਵਤੀਰੇ 'ਤੇ ਲਾੜੀ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਤੁਰਤ ਉਥੇ ਹੀ ਤਲਾਕ ਲੈਣ ਦਾ ਫ਼ੈਸਲਾ ਕਰ ਲਿਆ।
Marriage
ਲਾੜੀ ਨੇ ਤੁਰਤ ਜੱਜ ਨੂੰ ਇਸ ਵਿਆਹ ਨੂੰ ਉਥੇ ਹੀ ਰੱਦ ਕਰਨ ਲਈ ਕਿਹਾ। ਲਾੜੀ ਨੇ ਅਪਣਾ ਫ਼ੈਸਲਾ ਨਹੀਂ ਬਦਲਿਆ ਅਤੇ ਜੱਜ ਨੂੰ ਵਿਆਹ ਰੱਦ ਕਰਨਾ ਪਿਆ। ਇਹ ਵਿਆਹ ਸਿਰਫ ਤਿੰਨ ਮਿੰਟ ਤੱਕ ਹੀ ਟਿਕ ਸਕਿਆ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਜ਼ਿਆਦਾਤਰ ਲੋਕ ਲਾੜੇ ਦੇ ਪੱਖ ਵਿਚ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਲੜਕੀ ਦੇ
Divorce
ਇਸ ਫ਼ੈਸਲੇ ਦਾ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ਨੂੰ ਵਰਤਨ ਵਾਲਿਆਂ ਵਿਚੋਂ ਕਈਆਂ ਨੇ ਲਿਖਿਆ ਹੈ ਕਿ ਬਿਨਾਂ ਸਨਮਾਨ ਦੇ ਵਿਆਹ ਬੇਕਾਰ ਹੈ, ਇਸ ਲਈ ਲੜਕੀ ਨੇ ਸਹੀ ਫ਼ੈਸਲਾ ਲਿਆ ਹੈ। ਇਕ ਔਰਤ ਨੇ ਲਿਖਿਆ ਕਿ ਜੇਕਰ ਸ਼ੁਰੂਆਤ ਵਿਚ ਹੀ ਉਸ ਦਾ ਰਵੱਈਆ ਇਹੋ ਜਿਹਾ ਹੈ ਤਾਂ ਉਸ ਨੂੰ ਛੱਡ ਦੇਣਾ ਹੀ ਚੰਗਾ ਸੀ।