
ਕੈਨੇਡਾ (Canada) ਦੇ ਸ਼ਹਿਰ ਵੈਨਕੂਵਰ (Vancouver) ਵਿਚ ਇਕ ਵਾਰ ਫਿਰ ਭਾਰਤੀ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਵੈਨਕੂਵਰ : ਕੈਨੇਡਾ (Canada) ਦੇ ਸ਼ਹਿਰ ਵੈਨਕੂਵਰ (Vancouver) ਵਿਚ ਇਕ ਵਾਰ ਫਿਰ ਭਾਰਤੀ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਿਚ ਅਣਪਛਾਤੇ ਵਿਅਕਤੀਆਂ ਨੇ 44 ਸਾਲਾ ਭਾਰਤੀ ਮੂਲ ਦੇ ਵਿਅਕਤੀ ਦਾ ਉਸ ਦੇ ਘਰ ਨੇੜੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦਾ ਨਾਂਅ ਐਲਵਿਸ ਅੰਜੇਸ਼ ਸਿੰਘ ਦੱਸਿਆ ਜਾ ਰਿਹਾ ਹੈ।
Indian man shot dead in Vancouver
ਹੋਰ ਪੜ੍ਹੋ: PM ਦੇ ਮੁਫ਼ਤ ਟੀਕੇ ਵੰਡਣ ’ਤੇ ਕਾਂਗਰਸ ਨੇ ਕਿਹਾ 'ਦੇਰ ਆਏ ਪਰ ਪੂਰੀ ਤਰ੍ਹਾਂ ਦਰੁਸਤ ਨਹੀਂ ਆਏ'
ਵੈਨਕੂਵਰ ਪੁਲਿਸ (Vancouver Police) ਨੇ ਦੱਸਿਆ ਕਿ ਰਾਤ 10 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਰਿਵਰ ਫਰੰਟ ਪਾਰਕ ਦੇ ਸਾਹਮਣੇ ਕੈਂਟ ਐਵਨਿਊ 'ਤੇ ਕੇਰ ਸਟਰੀਟ 'ਤੇ ਗੋਲੀਬਾਰੀ ਹੋਈ ਹੈ। ਇਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਇਕ ਵਾਹਨ 'ਚ ਐਲਵਿਸ ਅੰਜ਼ੇਸ ਸਿੰਘ ਦੀ ਲਾਸ਼ ਪਈ ਸੀ, ਜਿਸ ਦੇ ਗੋਲੀਆਂ ਲੱਗੀਆਂ ਹੋਈਆਂ ਸਨ।
Indian man shot dead in Vancouver
ਹੋਰ ਪੜ੍ਹੋ: ਕੇਂਦਰ ਤੇ ਸੂਬਾ ਸਰਕਾਰਾਂ ਆਪਸ 'ਚ ਲੜਨਾ ਬੰਦ ਕਰਨ ਤੇ ਤੀਜੀ ਲਹਿਰ ਨੂੰ ਰੋਕਣ ਲਈ ਤਾਂ ਇਕਜੁਟ ਹੋ ਜਾਣ
ਪੁਲਿਸ (Police) ਦਾ ਕਹਿਣਾ ਹੈ ਕਿ ਇਹ ਕਤਲ ਮਿੱਥ ਕੇ ਕੀਤਾ ਗਿਆ ਹੈ। ਇਹਨੀਂ ਦਿਨੀਂ ਵੈਨਕੂਵਰ (Vancouver ) ਸ਼ਹਿਰ ਵਿਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਕਤਲ ਮਾਮਲਾ ਇਸ ਸਾਲ ਦਾ 8ਵਾਂ ਕਤਲ ਦਾ ਮਾਮਲਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਐਲਵਿਸ ਅੰਜ਼ੇਸ ਸਿੰਘ ਨੂੰ ਸਾਲ 2002 ਵਿਚ ਨਸ਼ਾ ਤਸਕਰੀ ਦੇ ਦੋਸ਼ 'ਚ 9 ਮਹੀਨੇ ਦੀ ਸਜ਼ਾ ਹੋਈ ਸੀ। ਉਸ ਉੱਤੇ 10 ਸਾਲ ਹਥਿਆਰ ਰੱਖਣ 'ਤੇ ਪਾਬੰਦੀ ਲਾਈ ਗਈ ਸੀ।