ਕੁੜੀ ਬਣ ਕੇ ਜੇਲ੍ਹ 'ਚੋਂ ਭੱਜਣ ਵਾਲਾ ਗੈਂਗਸਟਰ ਗ੍ਰਿਫ਼ਤਾਰ
Published : Aug 8, 2019, 7:11 pm IST
Updated : Apr 10, 2020, 8:07 am IST
SHARE ARTICLE
Brazil prisoner who almost escaped in 'teen girl' disguise is found
Brazil prisoner who almost escaped in 'teen girl' disguise is found

ਇਸ ਗੈਂਗਸਟਰ ਦਾ ਨਾਮ ਕਲਾਓਵਿਨੋ ਦਾ ਸਿਲਵਾ ਉਰਫ਼ ਸ਼ਾਟੀ ਹੈ, ਜੋ ਰਿਓ ਡੀ ਜੇਨੇਰੀਓ ਦੇ ਪੱਛਮੀ ਇਲਾਕੇ ਵਿਚ ਸਥਿਤ ਜੇਲ੍ਹ ਵਿਚ ਬੰਦ ਸੀ।

ਬ੍ਰਾਜ਼ੀਲ: ਫਿਲਮਾਂ ਵਿਚ ਤੁਸੀਂ ਨਕਲੀ ਚਿਹਰਾ ਲਗਾ ਕੇ ਪੁਲਿਸ ਤੋਂ ਬਚ ਕੇ ਭੱਜਣ ਵਾਲੇ ਵਿਲੇਨ ਨੂੰ ਤਾਂ ਦੇਖਿਆ ਹੀ ਹੋਵੇਗਾ। ਇਸੇ ਤੋਂ ਪ੍ਰੇਰਿਤ ਹੋ ਕੇ ਹੁਣ ਇਕ ਅਸਲੀ ਗੈਂਗਸਟਰ ਵੱਲੋਂ ਵੀ ਜੇਲ੍ਹ ਤੋਂ ਭੱਜਣ ਲਈ ਅਜਿਹੀ ਕੋਸ਼ਿਸ਼ ਕੀਤੀ ਗਈ ਜੋ ਕਾਮਯਾਬ ਨਹੀਂ ਹੋ ਸਕੀ ਅਤੇ ਜਲਦ ਹੀ ਉਸ ਨੂੰ ਪੁਲਿਸ ਨੇ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ।

ਤਸਵੀਰਾਂ ਵਿਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਗੈਂਗਸਟਰ ਨੇ ਬ੍ਰਾਜ਼ੀਲ ਦੀ ਜੇਲ੍ਹ ਵਿਚੋਂ ਭੱਜਣ ਲਈ ਲੜਕੀ ਦੀ ਸ਼ਕਲ ਵਾਲਾ ਨਕਾਬ ਪਹਿਨਿਆ ਹੋਇਆ ਹੈ ਅਤੇ ਲੜਕੀਆ ਵਾਲੇ ਕੱਪੜੇ ਵੀ ਪਾਏ ਹੋਏ ਹਨ ਜੋ ਬਿਲਕੁਲ ਕਿਸੇ ਲੜਕੀ ਵਾਂਗ ਲੱਗ ਰਿਹਾ ਹੈ ਪਰ ਪੁਲਿਸ ਅੱਗੇ ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋ ਸਕੀ।

ਇਸ ਗੈਂਗਸਟਰ ਦਾ ਨਾਮ ਕਲਾਓਵਿਨੋ ਦਾ ਸਿਲਵਾ ਉਰਫ਼ ਸ਼ਾਟੀ ਹੈ, ਜੋ ਰਿਓ ਡੀ ਜੇਨੇਰੀਓ ਦੇ ਪੱਛਮੀ ਇਲਾਕੇ ਵਿਚ ਸਥਿਤ ਜੇਲ੍ਹ ਵਿਚ ਬੰਦ ਸੀ। ਸ਼ਾਟੀ ਨੇ ਅਪਣੀ 19 ਸਾਲਾ ਬੇਟੀ ਵਰਗਾ ਗੈੱਟਅੱਪ ਕੀਤਾ ਅਤੇ ਜੇਲ੍ਹ ਤੋਂ ਫ਼ਰਾਰ ਹੋਣ ਦੀ ਸੋਚੀ ਪਰ ਲੜਕੀ ਦੇ ਹੁਲੀਏ ਅਤੇ ਮਾਸਕ ਵਿਚ ਉਸ ਦੀ ਨਰਵਸਨੈੱਸ ਲਗਾਤਾਰ ਜ਼ਾਹਰ ਹੁੰਦੀ ਰਹੀ। ਜਿਸ ਦੇ ਸਿੱਟੇ ਵਜੋਂ ਉਹ ਫੜਿਆ ਗਿਆ।

ਦਰਸਅਲ ਸ਼ਾਟੀ ਦੀ ਯੋਜਨਾ ਸੀ ਕਿ ਉਹ ਮੁਲਾਕਾਤ ਲਈ ਆਈ ਅਪਣੀ ਬੇਟੀ ਨੂੰ ਜੇਲ੍ਹ ਵਿਚ ਛੱਡ ਕੇ ਹੀ ਫ਼ਰਾਰ ਹੋ ਜਾਵੇਗਾ। ਸ਼ਾਟੀ ਦਾ ਇਹ ਵੀਡੀਓ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿਚ ਗੈਂਗਸਟਰ ਦੀ ਹਰਕਤ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement