
ਅਮਰੀਕਾ ਦੇ ਮੈਸਾਚੁਸੇਟਸ 'ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਆਪਣੇ ਘਰ 'ਚ ਮਰੇ ਹੋਏ ਮਿਲੇ। ਮ੍ਰਿਤਕਾਂ 'ਚ ਦੋ ਜਵਾਨ ਅਤੇ 3 ਬੱਚੇ ਹਨ
ਐਬਿੰਗਟਨ : ਅਮਰੀਕਾ ਦੇ ਮੈਸਾਚੁਸੇਟਸ 'ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰ ਆਪਣੇ ਘਰ 'ਚ ਮਰੇ ਹੋਏ ਮਿਲੇ। ਮ੍ਰਿਤਕਾਂ 'ਚ ਦੋ ਜਵਾਨ ਅਤੇ 3 ਬੱਚੇ ਹਨ, ਜਿਨ੍ਹਾਂ ਦੇ ਸਰੀਰ 'ਤੇ ਗੋਲੀਆਂ ਲੱਗਣ ਦੇ ਨਿਸ਼ਾਨ ਹਨ। ਪਲਾਇਮਾਊਥ ਜ਼ਿਲੇ ਦੇ ਅਟਾਰਨੀ ਟਿਮੋਥੀ ਕਰੂਜ਼ ਨੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਐਬਿੰਗਟਨ ਕਾਂਡੋਮਿਨਿਅਮ ਕੰਪਲੈਕਸ 'ਚ ਸਵੇਰੇ ਤਕਰੀਬਨ 7.30 ਵਜੇ ਉਹ ਮ੍ਰਿਤਕ ਮਿਲੇ।
5 people dead in america
ਜਦ ਉਨ੍ਹਾਂ ਦਾ ਇਕ ਰਿਸ਼ਤੇਦਾਰ ਬੱਚਿਆਂ ਨੂੰ ਸਕੂਲ ਲੈ ਜਾਣ ਲਈ ਉਨ੍ਹਾਂ ਦੇ ਘਰ ਪੁੱਜਾ ਸੀ। ਕਰੂਜ਼ ਨੇ ਦੱਸਿਆ ਕਿ ਹੋਰ ਲੋਕਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਸਥਿਤੀ 'ਤੇ ਹੋਰ ਜਾਣਕਾਰੀ ਨਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ।
5 people dead in america
ਮ੍ਰਿਤਕਾਂ 'ਚ 9 ਸਾਲਾ ਜੁੜਵਾ ਕੁੜੀ-ਮੁੰਡਾ, 11 ਸਾਲਾ ਇਕ ਕੁੜੀ, 40 ਸਾਲਾ ਔਰਤ ਤੇ 43 ਸਾਲਾ ਵਿਅਕਤੀ ਸ਼ਾਮਲ ਹਨ। ਇਹ ਇੱਕ ਭਿਆਨਕ ਘਟਨਾ ਹੈ ਜਿਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।