ਰੂਹ ਅਫ਼ਜ਼ਾ ਦੀ ਕਮੀ ਪੂਰੀ ਕਰਨ ਲਈ ਪਾਕਿਸਤਾਨ ਨੇ ਕੀਤੀ ਪੇਸ਼ਕਸ਼
Published : May 9, 2019, 5:27 pm IST
Updated : May 9, 2019, 5:43 pm IST
SHARE ARTICLE
Rooh Afza shortage in India, Hamdard Pakistan offers help
Rooh Afza shortage in India, Hamdard Pakistan offers help

ਭਾਰਤ ਵਿਚ ਵੱਡੇ ਪੱਧਰ ’ਤੇ ਚਲ ਰਹੀ ਹੈ ਰੂਹ ਅਫ਼ਜ਼ਾ ਦੀ ਕਮੀ

ਉਪ ਮਹਾਂਦੀਪ ਵਿਚ ਜ਼ਿਆਦਾਤਰ ਲੋਕਾਂ ਲਈ ਰੂਹ ਅਫ਼ਜ਼ਾ ਬਹੁਤ ਹੀ ਖ਼ਾਸ ਰਸ ਹੈ। ਲੋਕ ਇਸ ਦੀ ਵਰਤੋਂ ਉਸ ਵਕਤ ਕਰਦੇ ਹਨ ਜਿਸ ਵਕਤ ਇਹਨਾਂ ਨੇ ਅਪਣਾ ਰੋਜ਼ਾ ਤੋੜਨਾ ਹੋਵੇ। ਹਮਦਰਦ ਕੰਪਨੀ ਨੇ ਦਸਿਆ ਕਿ ਬਜ਼ਾਰ ਵਿਚ ਕੱਚੇ ਮਾਲ ਦੀ ਘਾਟ ਹੋਣ ਕਰਕੇ ਇਸ ਦੀ ਸਪਲਾਈ ਰੁਕ ਗਈ ਹੈ। ਇਸ ਲਈ ਇਸ ਦੀ ਕੀਮਤ ਵੀ ਬਹੁਤ ਜ਼ਿਆਦਾ ਵਧਾ ਦਿਤੀ ਗਈ ਹੈ ਅਤੇ ਰੂਹ ਅਫ਼ਜ਼ਾ ਹੁਣ ਬਜ਼ਾਰ ਵਿਚ ਆਨਲਾਈਨ ਸਟੋਰਸ ’ਤੇ ਵੀ ਉਪਲੱਬਧ ਨਹੀਂ ਹੈ।

Ruh AfzaRuh Afza

ਰੂਹ ਅਫ਼ਜ਼ਾ ਤੇ ਕਈ ਲੋਕਾਂ ਨੇ ਟਵੀਟ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਰੋਜ਼ਾ ਤੋੜਨ ਸਮੇਂ ਪਕੌੜੇ, ਫਰੂਟ ਚਾਟ, ਖਜੂਰ ਅਤੇ ਰੂਹ ਅਫ਼ਜ਼ਾ ਵੀ ਸ਼ਾਮਲ ਕੀਤਾ ਜਾਂਦਾ ਹੈ। ਪਰ ਇਸ ਵਾਰ ਇਸ ਦੀ ਸਪਲਾਈ ਬੰਦ ਹੋ ਗਈ ਹੈ। ਇਕ ਹੋਰ ਟਵਿਟਰ ਯੂਜ਼ਰ ਤਾਨੀਮਾ ਨੇ ਕਿਹਾ ਕਿ ਇਹ ਰੂਹ ਅਫ਼ਜ਼ਾ ਉਸ ਨੂੰ ਬਹੁਤ ਪਸੰਦ ਹੈ। ਇਸ ਨਾਲ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।

MuslimPhoto 

ਰੂਹ ਅਫ਼ਜ਼ਾ ਦੀ ਕਮੀ ਦੀ ਰਿਪੋਰਟ ਮਿਲਣ ਤੋਂ ਬਾਅਦ ਪਾਕਿਸਤਾਨ ਦੀ ਹਮਦਰਦ ਕੰਪਨੀ ਦੇ ਮੁਖ ਲੈਬੋਰੇਟ੍ਰੀਸ ਪਾਕਿਸਤਾਨੀ ਓਸਾਮਾ ਕੁਸ਼ੈਰੀ ਨੇ ਵਾਘਾ ਬਾਰਡਰ ਰਾਹੀਂ ਭਾਰਤ ਵਿਚ ਰੂਹ ਅਫ਼ਜ਼ਾ ਪਹੁੰਚਾਉਣ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਨੇ ਟਵੀਟ ਰਾਹੀਂ ਇਕ ਪੱਤਰਕਾਰ ਨੂੰ ਕਿਹਾ ਕਿ ਉਹ ਭਾਰਤ ਵਿਚ ਰੂਹ ਅਫ਼ਜ਼ਾ ਪ੍ਰਦਾਨ ਕਰ ਸਕਦੇ ਹਨ। ਇਸ ਵਾਸਤੇ ਭਾਰਤੀ ਸਰਕਾਰ ਦੀ ਆਗਿਆ ਦੀ ਲੋੜ ਹੈ। ਰੂਹ ਅਫ਼ਜ਼ਾ ਦੇ ਟਰੱਕ ਭਾਰਤ ਭੇਜੇ ਜਾ ਸਕਦੇ ਹਨ ਕਿਉਂਕਿ ਪਾਕਿਸਤਾਨ ਵਿਚ ਇਸ ਦੀ ਕੰਪਨੀ ਕੋਲ ਬਹੁਤ ਸਾਰਾ ਰੂਹ ਅਫ਼ਜ਼ਾ ਉਪਲੱਬਧ ਹੈ। 

 



 

 

ਹਮਦਰਦ ਕੰਪਨੀ ਨੇ ਕਿਹਾ ਕਿ ਅਸੀਂ ਕੁਝ ਹਰਬਲ ਸਮੱਗਰੀ ਦੀ ਪੂਰਤੀ ਨਾ ਹੋਣ ਕਰਕੇ ਕੁਝ ਨਹੀਂ ਕਰ ਸਕਦੇ। ਚੀਫ਼ ਸੇਲਸ ਅਤੇ ਮਾਰਕੀਟਿੰਗ ਅਧਿਕਾਰੀ ਮਨਸੂਰ ਅਲੀ ਨੇ ਕਿਹਾ ਕਿ ਜਲਦ ਤੋਂ ਜਲਦ ਇਸ ਨੂੰ ਬਜ਼ਾਰ ਵਿਚ ਉਪਲੱਬਧ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਨੂੰ ਠੰਡੇ ਦੁੱਧ ਵਿਚ ਮਿਲਾ ਕੇ ਪੀਤਾ ਜਾਂਦਾ ਹੈ ਤੇ ਕੁੱਝ ਲੋਕ ਇਸ ਨੂੰ ਪਾਣੀ ਵਿਚ ਮਿਲਾ ਕੇ ਵੀ ਪੀਂਦੇ ਹਨ। ਲੋਕ ਇਸ ਬਾਰੇ ਬਹੁਤ ਪੁਰਾਣੇ ਸਮੇਂ ਤੋਂ ਜਾਣਦੇ ਹਨ।

 



 

 

ਰਮਜ਼ਾਨ ਦਾ ਪਾਕਿ ਮਹੀਨਾ ਚਲ ਰਿਹਾ ਹੈ ਅਤੇ ਮੁਸਲਿਮ ਲੋਕ ਇਸ ਦੀ ਵਰਤੋਂ ਰੋਜ਼ਾ ਖੋਲ੍ਹਣ ਵੇਲੇ ਜ਼ਿਆਦਾ ਕਰਦੇ ਹਨ। ਖ਼ਾਸ ਕਰਕੇ ਗਰਮੀਆਂ ਵਿਚ ਇਸ ਦਾ ਉਤਪਾਦਨ ਜ਼ਿਆਦਾ ਹੁੰਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚ ਇਹ ਪ੍ਰਧਾਨ ਬਣ ਚੁੱਕਿਆ ਹੈ। 1908 ਵਿਚ ਹਕੀਮ ਹਾਫ਼ਿਜ਼ ਅਬਦੁੱਲ ਮਜੀਦ ਨੇ ਇਕ ਹਰਬਲ ਮਿਸ਼ਰਣ ਬਣਾਉਣ ਦਾ ਫੈਸਲਾ ਕੀਤਾ। ਜੋ ਕਿ ਗਰਮੀਆਂ ਵਿਚ ਠੰਡਕ ਦੇਣ ਦਾ ਕੰਮ ਕਰੇਗਾ।

Ruh AfzaRuh Afza

ਉਹਨਾਂ ਨੇ ਜੜੀ ਬੂਟੀਆਂ ਅਤੇ ਹੋਰਨਾਂ ਵਸਤਾਂ ਨਾਲ ਇਸ ਨੂੰ ਤਿਆਰ ਕੀਤਾ। ਉਹਨਾਂ ਨੇ ਇਸ ਦਾ ਨਾਮ ਰੂਹ ਅਫ਼ਜ਼ਾ ਰੱਖਿਆ। ਇਹ ਉਰਦੂ ਦਾ ਸ਼ਬਦ ਹੈ। ਮਿਰਜ਼ਾ ਨੂਰ ਅਹਿਮਦ ਜੋ ਕਿ ਇਕ ਕਲਾਕਾਰ ਹਨ ਨੇ 1910 ਵਿਚ ਕਈ ਰੰਗਾਂ ਰੂਹ ਅਫ਼ਜ਼ਾ ਤਿਆਰ ਕੀਤਾ। ਜਦ ਪਹਿਲੀ ਵਾਰ ਇਸ ਨੂੰ ਬਣਾ ਕੇ ਵੇਚਣ ਲਈ ਰੱਖਿਆ ਗਿਆ ਤਾਂ ਇਸ ਦੀ ਸੁਗੰਧ ਇੰਨੀ ਲੁਭਾਵਣੀ ਸੀ ਕਿ ਲੋਕਾਂ ਵਿਚ ਇਸ ਬਾਰੇ ਜਾਣਨ ਦੀ ਉਤਸੁਕਤਾ ਵਧੀ ਕਿ ਇਹ ਕੀ ਹੈ।

ਉੱਥੇ ਬਹੁਤ ਸਾਰੀ ਭੀੜ ਇਕੱਠੀ ਹੋ ਗਈ ਸੀ। ਅਬਦੁੱਲ ਮਜੀਦ ਦੇ ਪੜਪੋਤੇ ਅਬਦੁੱਲ ਮਜੀਬ ਨੇ ਇਕ ਘੰਟੇ ਦੇ ਅੰਦਰ ਹੀ ਸਾਰਾ ਬੈਚ ਵੇਚ ਦਿੱਤਾ। ਇਸ ਤੋਂ ਬਾਅਦ ਉਹਨਾਂ ਨੂੰ ਲਗਿਆ ਕਿ ਇਸ ਨੂੰ ਵੱਡੇ ਪੈਮਾਨੇ ’ਤੇ ਵੇਚਿਆ ਜਾ ਸਕਦਾ ਹੈ। ਫਿਰ ਉਹਨਾਂ ਨੇ ਇਕ ਪੈਮਫਲੈਂਟ ਦਾ ਇਸਤੇਮਾਲ ਕੀਤਾ ਜੋ ਕਿ ਇਸ ਦੀ ਜਾਣਕਾਰੀ ਲੋਕਾਂ ਤਕ ਪਹੁੰਚਾ ਸਕਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement