
20 ਔਰਤਾਂ ਦੇ ਕਤਲ ਮਾਮਲੇ ਵਿਚ ਮੈਕਸੀਕੋ ਸਿਟੀ ਪੁਲਿਸ ਨੇ ਇਕ ਕਪਲ ਨੂੰ ਹਿਰਾਸਤ ਵਿਚ ਲਿਆ ਹੈ। ਕਪਲ ਦੇ ਕੋਲ ਮਨੁੱਖੀ ਸਰੀਰ...
ਮੈਕਸੀਕੋ (ਭਾਸ਼ਾ) : 20 ਔਰਤਾਂ ਦੇ ਕਤਲ ਮਾਮਲੇ ਵਿਚ ਮੈਕਸੀਕੋ ਸਿਟੀ ਪੁਲਿਸ ਨੇ ਇਕ ਕਪਲ ਨੂੰ ਹਿਰਾਸਤ ਵਿਚ ਲਿਆ ਹੈ। ਕਪਲ ਦੇ ਕੋਲ ਮਨੁੱਖੀ ਸਰੀਰ ਦੇ ਅੰਗ ਵੀ ਮਿਲੇ ਹਨ। ਪੁਲਿਸ ਨੂੰ ਸ਼ਹਿਰ ਵਿਚ 10 ਔਰਤਾਂ ਦੇ ਹੱਤਿਆਰੇ ਦੀ ਤਲਾਸ਼ ਸੀ, ਪਰ ਜਦੋਂ ਹੱਤਿਆਰੇ ਪੁਲਿਸ ਦੇ ਹੱਥਾਂ ਵਿਚ ਆਏ ਤਾਂ ਜਾਣਕਾਰੀ ਮਿਲੀ ਕਿ ਉਨ੍ਹਾਂ ਨੇ 10 ਨਹੀਂ ਸਗੋਂ 20 ਔਰਤਾਂ ਦਾ ਕਤਲ ਕੀਤਾ ਹੈ। ਫੜੇ ਗਏ ਆਦਮੀ ਨੇ ਕੁਝ ਔਰਤਾਂ ਨਾਲ ਬਲਾਤਕਾਰ ਕਰਨ ਦੀ ਗੱਲ ਵੀ ਮੰਨੀ ਹੈ। ਨਾਲ ਹੀ ਕਿਹਾ ਕਿ ਉਹ ਕਈ ਅੰਗਾਂ ਨੂੰ ਵੇਚ ਵੀ ਚੁੱਕਿਆ ਹੈ। ਸਰਕਾਰੀ ਵਕੀਲ ਅਲਜੇਂਡਰੋ ਗੋਮੇਜ ਨੇ ਇਹ ਜਾਣਕਾਰੀ ਦਿੱਤੀ।
Serial Killer Coupleਗੋਮੇਜ ਨੇ ਦੱਸਿਆ ਕਿ ਇਸ ਕਪਲ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਵਿਅਕਤੀ ਨੇ ਉਨ੍ਹਾਂ 10 ਕਤਲਾਂ ਬਾਰੇ ਜਾਣਕਾਰੀ ਦਿਤੀ ਜਿਨ੍ਹਾਂ ਦੀ ਪੁਲਿਸ ਨੂੰ ਭਾਲ ਸੀ, ਨਾਲ 10 ਹੋਰ ਕਤਲਾਂ ਦੇ ਬਾਰੇ ਵੀ ਪੁਲਿਸ ਨੂੰ ਦੱਸਿਆ। ਗਾਮੇਜ ਨੇ ਦੱਸਿਆ, ਦੋਸ਼ੀ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਬਹੁਤ ਇਕੋ ਜਿਹੀਆਂ ਦੱਸਿਆ, ਇਥੋਂ ਤੱਕ ਕਿ ਉਹ ਇਹ ਕਤਲ ਕਰਨ ਦੇ ਬਾਅਦ ਕਾਫ਼ੀ ਵਧੀਆ ਮਹਿਸੂਸ ਕਰ ਰਿਹਾ ਸੀ। ਮੈਕਸੀਕੋ ਰੇਡੀਓ ਨੈੱਟਵਰਕ ਫਾਰੰਮਿਉਲਾ ਸਕ ਇੰਟਰਵਿਊ ਵਿਚ ਗੋਮੇਜ ਨੇ ਕਿਹਾ, ਇਹ ਕਪਲ ਚਾਹੁੰਦਾ ਸੀ ਕਿ ਲੋਕ ਇਨ੍ਹਾਂ ਦੀ ਤਸਵੀਰ ਵੇਖਣ, ਉਨ੍ਹਾਂ ਦਾ ਨਾਮ ਜਾਨਣ।
Murder ਨਿਸ਼ਚਿਤ ਤੌਰ ‘ਤੇ ਮੈਂ ਇਸ ਜੋੜੇ ਨੂੰ ਦਿਮਾਗੀ ਤੌਰ ਉਤੇ ਬੀਮਾਰ ਕਹਿਣ ਦੀ ਜਗ੍ਹਾ ਹੱਤਿਆਰਾ ਜਾਂ ਸੀਰੀਅਲ ਕਿਲਰ ਕਹਾਂਗਾ। ਕਪਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਕ ਜੋੜੇ ਦਾ ਕਤਲ ਕਰ ਕੇ ਉਨ੍ਹਾਂ ਦੇ ਬੱਚੇ ਨੂੰ ਕਿਸੇ ਹੋਰ ਦੂਜੇ ਜੋੜੇ ਨੂੰ ਵੇਚ ਦਿਤਾ ਸੀ। ਪੁਲਿਸ ਨੇ ਬੱਚਾ ਖਰੀਦਣ ਵਾਲੇ ਜੋੜੇ ਨੂੰ ਵੀ ਗਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਦੋਸ਼ੀਆਂ ਦੀ ਜਾਂਚ ਲਈ ਡਾਕਟਰਾਂ ਦੀ ਇਕ ਟੀਮ ਨੂੰ ਬੁਲਾਇਆ ਹੈ। ਡਾਕਟਰਾਂ ਨੇ ਕਤਲ ਦੀ ਦੋਸ਼ੀ ਔਰਤ ਨੂੰ ਮਾਨਸਿਕ ਤੌਰ ‘ਤੇ ਪਾਗਲ ਦੱਸਿਆ ਹੈ।
Murderਪੁਲਿਸ ਨੇ ਜਦੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਘਰ ਵਿਚ ਮਨੁੱਖੀ ਅੰਗ ਮਿਲੇ, ਜੋ ਸੀਮੇਂਟ ਨਾਲ ਭਰੀ ਬਾਲਟੀ ਅਤੇ ਰੈਫਰੀਜਰੇਟਰ ਵਿਚ ਰੱਖੇ ਹੋਏ ਸਨ। ਦੋਸ਼ੀ ਵਿਅਕਤੀ ਨੇ ਜਾਂਚ ਕਰਮਚਾਰੀਆਂ ਨੂੰ ਦੱਸਿਆ ਉਹ ਅਤੇ ਉਸ ਦੀ ਪਤਨੀ ਆਪਣੇ ਪੀੜਤਾਂ ਨੂੰ ਲਾਲਚ ਦਿੰਦੇ ਸਨ। ਉਥੇ ਰਹਿਣ ਵਾਲੇ ਲੋਕਾਂ ਨੇ ਇਸ ਘਟਨਾ ਦੇ ਵਿਰੋਧ ਵਿਚ ਨੁਮਾਇਸ਼ ਕੀਤੀ ਅਤੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਫੁਲ ਚੜਾਏ।