ਤਿੰਨ ਸਾਲਾਂ ਦੇ ਸਮੇਂ ਦੌਰਾਨ ਇਹ ‘ਸੰਤਰੀ ਟਰੱਕ’ ਸਿਰਫ ਆਪਣੇ ਸਥਾਨਕ ਖੇਤਰ ਲਈ
ਵਾਸ਼ਿੰਗਟਨ: ਅਮਰੀਕਾ ਵਿਚ ਸਿੱਖ ਵੱਲੋਂ ‘ਸੇਵਾ ਟਰੱਕ’ ਰਾਹੀਂ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ ਦੇ ਲੋਕਾਂ ਮੁਫ਼ਤ ਖਾਣਾ ਪਹੁੰਚਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਸ ਵੱਲੋਂ ਸਥਾਨਕ ਲੋੜਵੰਦ ਸਕੂਲ ਤੇ ਸਮਾਜਸੇਵੀ ਸੰਸਥਾਵਾਂ ਨੂੰ ਲੋੜ ਦੇ ਆਧਾਰ ’ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੀ ਅਮਰੀਕੀ ਲੋਕਾਂ ਵੱਲੋਂ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਅਮਰੀਕਨ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਛਪੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਡੀਸੀ ਨਿਵਾਸੀ ਸੋਨੀ ਕੱਕੜ ਨੇ ਇੱਕ ਪੁਰਾਣਾ ਫੈੱਡਐਕਸ ਟਰੱਕ ਖਰੀਦ ਕੇ ਉਸ ਨੂੰ ਸੰਤਰੀ ਰੰਗ ਵਿੱਚ ਰੰਗਦਿਆਂ ‘ਸੇਵਾ ਟਰੱਕ’ ਤਹਿਤ ਖਾਣਾ ਮੁਹੱਈਆ ਕਰਵਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਕੱਕੜ ਨੇ ਆਪਣੇ ਇਸ ਉਪਰਾਲੇ ਦੀ ਸ਼ੁਰੂਆਤ ਸਹੂਲਤਾਂ ਤੋਂ ਮਹਿਰੂਮ ਤਬਕਿਆਂ ਦੇ ਬੱਚਿਆਂ ਨੂੰ ਧਿਆਨ ’ਚ ਰੱਖ ਕੀਤੀ ਸੀ।
ਤਿੰਨ ਸਾਲਾਂ ਦੇ ਸਮੇਂ ਦੌਰਾਨ ਇਹ ‘ਸੰਤਰੀ ਟਰੱਕ’ ਸਿਰਫ ਆਪਣੇ ਸਥਾਨਕ ਖੇਤਰ ਲਈ ਹੀ ਮਾਣ ਦਾ ਸਬੱਬ ਨਹੀਂ ਬਣਿਆ ਸਗੋਂ ਵਧ ਕੇ ਹੁਣ 20 ਹਜ਼ਾਰ ਲੋਕਾਂ ਤੱਕ ਖਾਣੇ ਦੀ ਸੇਵਾ ਪਹੁੰਚਾ ਰਿਹਾ ਹੈ। ਵੈਸੇ ਤਾਂ ਹੋਰਾਂ ਸਿੱਖਾਂ ਵੱਲੋਂ ਲੋਕਾਂ ਦੀ ਮੁਫ਼ਤ ਚ ਮਦਦ ਕੀਤੀ ਜਾਂਦੀ ਹੈ। ਉਹਨਾਂ ਨੇ ਨਿਸਵਾਰਥ ਹੋ ਕੇ ਸਭਨਾਂ ਦੀ ਮਦਦ ਕੀਤੀ ਹੈ। ਜਦੋਂ ਹੜ੍ਹ ਆਏ ਸਨ ਤਾਂ ਵੀ ਸਿੱਖਾਂ ਦੀ ਸੰਸਥਾ ਖਾਲਸਾ ਏਡ ਨੇ ਲੋਕਾਂ ਦੀ ਬਹੁਤ ਸਹਾਇਤਾ ਕੀਤੀ ਸੀ।
ਦਸ ਦਈਏ ਕਿ ਆਸਟਰੇਲੀਆ ਦੇ ਬ੍ਰਿਸਬੇਨ ਵਿਚ ਇਕ ਸਿੱਖ ਟੈਕਸੀ ਡਰਾਈਵਰ ਦੀ ਸੋਸ਼ਲ ਮੀਡੀਆ ਉਤੇ ਖੂਬ ਵਾਹ-ਵਾਹ ਹੋ ਰਹੀ ਹੈ। ਇਸ ਨੌਜਵਾਨ ਦਾ ਨਾਮ ਲਵਪ੍ਰੀਤ ਹੈ। ਇਸ ਟੈਕਸੀ ਡਰਾਈਵਰ ਨੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਨੂੰ ਮੁਫਤ ਸਫਰ ਕਰਵਾਇਆ। ਖਿਡਾਰੀ ਉਸ ਤੋਂ ਇੰਨੇ ਖੁਸ਼ ਹੋਏ ਕਿ ਉਹ ਉਸ ਨੂੰ ਆਪਣੇ ਨਾਲ ਰਾਤ ਦੇ ਖਾਣੇ ਲਈ ਲੈ ਗਏ।
ਅਸਲ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀਆਂ, ਮੂਸਾ ਖਾਨ, ਯਾਸੀਰ ਸ਼ਾਹ, ਨਸੀਮ ਸ਼ਾਹ, ਸ਼ਾਹਿਦ ਅਫਰੀਦੀ, ਇਮਰਾਨ ਨੇ ਬ੍ਰਿਸਬੇਨ ਵਿੱਚ ਕਿਤੇ ਜਾਣਾ ਸੀ। ਇਸ ਲਈ ਇੱਕ ਟੈਕਸੀ ਮੰਗਵਾਈ ਸੀ। ਟੈਕਸੀ ਡਰਾਈਵਰ ਭਾਰਤੀ ਸਿੱਖ ਨੌਜਵਾਨ ਸੀ। ਜਦੋਂ ਉਸ ਨੇ ਵੇਖਿਆ ਕਿ ਉਹ ਪਾਕਿਸਤਾਨੀ ਕ੍ਰਿਕਟਰ ਹਨ, ਤਾਂ ਉਸ ਨੇ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲਿਆ। ਜਿਸ ਤੋਂ ਬਾਅਦ ਸਦਭਾਵਨਾ ਦੇ ਤਹਿਤ ਪਾਕਿਸਤਾਨੀ ਖਿਡਾਰੀਆਂ ਨੇ ਉਸ ਨਾਲ ਰਾਤ ਦਾ ਖਾਣਾ ਖਾਧਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।