
ਰਾਤ ਕਰੀਬ 2:33 ਵਜੇ ਇਕ ਕਾਰ ਬਕਿੰਘਮ ਪੈਲੇਸ ਦੇ ਗੇਟ ਨਾਲ ਟਕਰਾਈ ਕਾਰ
ਲੰਡਨ: ਸਕਾਟਲੈਂਡ ਯਾਰਡ ਨੇ ਲੰਡਨ ਦੇ ਬਕਿੰਘਮ ਪੈਲੇਸ ਦੇ ਗੇਟ ’ਤੇ ਅਪਣੀ ਕਾਰ ਨਾਲ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਟੱਕਰ ਕਾਰਨ ਇਹ ਦਰਵਾਜ਼ਾ ਟੁੱਟ ਗਿਆ ਹੈ।
ਗ੍ਰਿਫਤਾਰੀ ਤੋਂ ਬਾਅਦ ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ। ਮੈਟਰੋਪੋਲੀਟਨ ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਸਨਿਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਕਰੀਬ 2:33 ਵਜੇ ਇਕ ਕਾਰ ਬਕਿੰਘਮ ਪੈਲੇਸ ਦੇ ਗੇਟ ਨਾਲ ਟਕਰਾ ਗਈ।
ਬੁਲਾਰੇ ਨੇ ਦਸਿਆ ਕਿ ਅਧਿਕਾਰੀਆਂ ਨੇ ਮੌਕੇ ’ਤੇ ਅਪਰਾਧਕ ਨੁਕਸਾਨ ਦੇ ਸ਼ੱਕ ’ਚ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਹਾਰਾਜਾ ਚਾਰਲਸ ਘਟਨਾ ਦੇ ਸਮੇਂ ਉਹ ਅਪਣੇ ਲੰਡਨ ਮਹਿਲ ਵਿਚ ਨਹੀਂ ਸਨ। ਘਟਨਾ ਵੇਲੇ ਉਹ ਬਰਕਸ਼ਾਇਰ ਦੇ ਵਿੰਡਸਰ ਕੈਸਲ ਵਿਚ ਸਨ।