ਨਵੀਆਂ ਪਾਬੰਦੀਆਂ ਤੋਂ ਭੜਕਿਆ ਰੂਸ, ਕਿਹਾ ਅਮਰੀਕਾ ਨੂੰ ਦੇਵਾਂਗੇ ਮੂੰਹ-ਤੋੜ ਜਵਾਬ
Published : Apr 10, 2018, 5:14 pm IST
Updated : Apr 10, 2018, 5:14 pm IST
SHARE ARTICLE
Russia says will reply to America on bans
Russia says will reply to America on bans

ਅਮਰੀਕਾ ਦੁਆਰਾ ਰੂਸ 'ਤੇ ਲਗਾਏ ਗਏ ਨਵੀਆਂ ਪਾਬੰਦੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰੂਸ ਦੇ ਰਾਸ਼ਟਰਪਤੀ ਭਵਨ ਨੇ ਕਿਹਾ ਕਿ ਰੂਸ ਇਸ ਕਾਰਵਾਈ ਦਾ ਮੂੰਹ-ਤੋੜ ਜਵਾਬ ਦੇਵੇਗਾ।

ਅਮਰੀਕਾ ਦੁਆਰਾ ਰੂਸ 'ਤੇ ਲਗਾਏ ਗਏ ਨਵੀਆਂ ਪਾਬੰਦੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰੂਸ ਦੇ ਰਾਸ਼ਟਰਪਤੀ ਭਵਨ ਨੇ ਕਿਹਾ ਕਿ ਰੂਸ ਇਸ ਕਾਰਵਾਈ ਦਾ ਮੂੰਹ-ਤੋੜ ਜਵਾਬ ਦੇਵੇਗਾ। ਸਮਾਚਾਰ ਏਜੰਸੀ ਤਾਸ ਨੇ ਰੂਸ ਦੇ ਰਾਸ਼ਟਰਪਤੀ ਭਵਨ ਦੇ ਬੁਲਾਰੇ ਦਮਿਤ੍ਰੀ ਪੇਸਕੋਵ ਦੇ ਹਵਾਲੇ ਨਾਲ ਦਸਿਆ ਕਿ ਇਹ ਪਾਬੰਦੀਆਂ ਮਿਆਦੀ ਦੇ ਨਜ਼ਰੀਏ ਤੋਂ ਅਪਮਾਨਜਨਕ ਹਨ ਅਤੇ ਸਾਰੇ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ।Russia says will reply to America on bansRussia says will reply to America on bansਪੇਸਕੋਵ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਨੇ ਇਨ੍ਹਾਂ ਪਾਬੰਦੀਆਂ ਦੇ ਨਤੀਜਿਆਂ 'ਤੇ ਕਰੀਬ ਤੋਂ ਨਜ਼ਰ ਰੱਖੀ ਹੋਈ ਹੈ। ਸਰਕਾਰ ਇਨ੍ਹਾਂ ਪਾਬੰਦੀਆਂ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਖ਼ਬਰ ਏਜੰਸੀ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਰੂਸ ਇਸ ਹਾਲਤ ਦਾ ਵਿਸਲੇਸ਼ਣ ਕਰਨ ਲਈ ਕੈਬਨਿਟ ਦੇ ਨਾਲ ਮਿਲਕੇ ਕੰਮ ਕਰ ਰਹੀ ਹੈ। Russia says will reply to America on bansRussia says will reply to America on bansਗੌਰਤਲਬ ਹੈ ਕਿ ਅਮਰੀਕੀ ਵਿੱਤ ਵਿਭਾਗ ਨੇ ਸ਼ੁਕਰਵਾਰ ਨੂੰ ਰੂਸ ਦੇ 38 ਨਾਗਰਿਕਾਂ ਅਤੇ ਕੰਪਨੀਆਂ 'ਤੇ ਨਵੇਂ ਰੋਕ ਲਗਾ ਦਿੱਤੇ ਸਨ। ਜਿਸ 'ਚ ਸੱਤ ਕਾਰੋਬਾਰੀ ਅਤੇ 17 ਉੱਤਮ ਸਰਕਾਰੀ ਅਧਿਕਾਰੀ ਸ਼ਾਮਲ ਸਨ। ਰੂਸ ਦੇ ਪ੍ਰਧਾਨਮੰਤਰੀ ਦਮਿਤ੍ਰੀ ਮੈਦਵੇਦੇਵ ਨੇ ਕਿਹਾ ਕਿ ਰੂਸ ਮੌਜੂਦਾ ਕਾਰੋਬਾਰੀ ਸਮਝੌਤਿਆਂ ਅਤੇ ਪ੍ਰਕਿਰਿਆ ਦੇ ਦਾਇਰੇ 'ਚ ਇਸਦਾ ਜਵਾਬ ਦੇਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement