
ਪੰਜਾਬੀ ਗਾਇਕ ਕਰਨ ਔਜਲਾ ਦੇ ਸਾਥੀ ਸੰਦੀਪ ਰੇਹਾਨ 'ਤੇ ਸ਼ਨੀਵਾਰ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਚ 24 ਘੰਟੇ ਵਿਚ ਦੋ ਵਾਰ ਹਮਲਾ ਹੋਇਆ।
ਸਰੀ : ਪੰਜਾਬੀ ਗਾਇਕ ਕਰਨ ਔਜਲਾ ਦੇ ਸਾਥੀ ਸੰਦੀਪ ਰੇਹਾਨ 'ਤੇ ਸ਼ਨੀਵਾਰ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਚ 24 ਘੰਟੇ ਵਿਚ ਦੋ ਵਾਰ ਹਮਲਾ ਹੋਇਆ। ਪਹਿਲਾ ਹਮਲਾ ਸੰਦੀਪ ਰੇਹਾਨ ਦੇ ਘਰ ਦੇ ਬਾਹਰ ਖੜੀ ਉਨ੍ਹਾਂ ਦੀ ਗੱਡੀ 'ਤੇ ਹੋਇਆ। ਦੂਜਾ ਹਮਲਾ ਉਸ ਸਮੇਂ ਹੋਇਆ ਜਦੋਂ ਸੰਦੀਪ ਆਪਣੇ ਘਰ ਤੋਂ ਕਰਨ ਦੇ ਨਾਲ ਬਾਹਰ ਆ ਰਹੇ ਸਨ, ਗੋਲੀਆਂ ਉਨ੍ਹਾਂ ਦੇ ਗੇਟ 'ਤੇ ਲੱਗੀਆਂ। ਇਸ ਕਾਤਲਾਨਾ ਹਮਲੇ ਵਿੱਚ ਔਜਲਾ ਤੇ ਉਸ ਦਾ ਸਾਥੀ ਵਾਲ-ਵਾਲ ਬੱਚ ਗਏ। ਘਟਨਾ ਸਮੇਂ ਕਰਨ ਔਜਲਾ ਦੇ ਨਾਲ ਰੇਹਾਨ ਰਿਕਾਰਡਜ਼ ਦੇ ਮਾਲਕ ਸੰਦੀਪ ਰੇਹਾਨ ਤੋਂ ਇਲਾਵਾ ਕਲਾਕਾਰ ਦੀਪ ਜੰਡੂ ਵੀ ਮੌਜੂਦ ਸਨ।
karan aujla friend sandeep rehaan was attacked
ਜ਼ਿਕਰਯੋਗ ਹੈ ਕਿ ਬੀਤੀ 16 ਮਾਰਚ ਨੂੰ ਜਦੋਂ ਕਰਨ ਔਜਲਾ ਤੇ ਸੰਦੀਪ ਰੇਹਾਨ ਭਾਰਤ ਆਇਆ ਸੀ, ਤਾਂ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹਾਲਾਂਕਿ, ਫੇਸਬੁੱਕ 'ਤੇ ਦਵਿੰਦਰ ਬੰਬੀਹਾ ਨਾਂਅ ਦੇ ਪ੍ਰੋਫਾਈਲ ਤੋਂ ਇਸ ਹਮਲੇ ਦੀ ਜ਼ਿੰਮੇਵਾਰੀ ਸੁਖਪ੍ਰੀਤ ਬੁੱਢਾ ਨੂੰ ਦਿੱਤੀ ਗਈ ਸੀ ਪਰ ਬਾਅਦ ਵਿੱਚ ਸੁਖਪ੍ਰੀਤ ਬੁੱਢਾ ਨਾਂਅ ਦੀ ਪ੍ਰੋਫਾਈਲ ਤੋਂ ਇਸ ਘਟਨਾ ਵਿੱਚ ਉਸ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਗਿਆ।
ਪੰਜਾਬੀ ਕਲਾਕਾਰਾਂ 'ਤੇ ਫਿਰੌਤੀ ਪਿੱਛੇ ਕਾਫੀ ਹਮਲੇ ਤੇ ਧਮਕੀਆਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਪਿਛਲੇ ਸਾਲ ਕਲਾਕਾਰ ਪਰਮੀਸ਼ ਵਰਮਾ 'ਤੇ ਵੀ ਕਾਤਲਾਨਾ ਹਮਲਾ ਕੀਤਾ ਗਿਆ ਸੀ ਅਤੇ ਗਿੱਪੀ ਗਰੇਵਾਲ ਨੂੰ ਵੀ ਧਮਕੀ ਮਿਲੀ ਸੀ ਪਰ ਇਨ੍ਹਾਂ ਘਟਨਾਵਾਂ ਦੇ ਦੋਸ਼ ਵਿੱਚ ਗੈਂਗਸਟਰ ਦਿਲਪ੍ਰੀਤ ਢਾਹਾਂ ਫੜਿਆ ਗਿਆ ਹੈ ਪਰ ਗੈਂਗਸਟਰਾਂ ਦੇ ਹੱਥ ਵਿਦੇਸ਼ਾਂ ਤਕ ਪਹੁੰਚਣਾ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤਾਜ਼ਾ ਮਾਮਲੇ ਦੀ ਜਾਣਕਾਰੀ ਕੈਨੇਡਾ ਪੁਲਿਸ ਤੋਂ ਹਾਸਲ ਕਰ ਰਹੇ ਹਨ।