ਵਿਗਿਆਨੀਆਂ ਨੇ ਕੋਵਿਡ-19 ਦੇ ਟੀਕੇ ਲਈ ਟੀਚਾ ਤੈਅ ਕੀਤਾ
Published : Jun 10, 2020, 8:49 am IST
Updated : Jun 10, 2020, 8:49 am IST
SHARE ARTICLE
Coronavirus
Coronavirus

ਵਿਗਿਆਨੀਆਂ ਨੇ ਸਾਰਸ-ਸੀਓਵੀ-2 ਵਾਇਰਸ ਦੇ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ.....

ਨਵੀਂ ਦਿੱਲੀ : ਵਿਗਿਆਨੀਆਂ ਨੇ ਸਾਰਸ-ਸੀਓਵੀ-2 ਵਾਇਰਸ ਦੇ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਲਈ ਟੀਕੇ ਦੀ ਖੋਜ ਕੀਤੀ ਜਾਣੀ ਹੈ। ਇਸ ਕੰਮ ਲਈ ਕੈਂਸਰ ਪ੍ਰਤੀਰੋਧੀ ਇਲਾਜ ਦੇ ਵਿਕਾਸ ਲਈ ਵਰਤੇ ਜਾਣ ਵਾਲੇ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ।

CoronavirusCoronavirus

ਅਮਰੀਕਾ ਵਿਚ ਚਿਲਡਰਨ'ਜ਼ ਹਾਸਪੀਟਲ ਆਫ਼ ਫ਼ਿਲਾਡੇਲਫ਼ੀਆ (ਸੀਐਚਓਪੀ) ਵਿਚ ਕੈਂਸਰਕਾਰੀ ਕੋਸ਼ਿਕਾਵਾਂ ਵਿਰੁਧ ਲੜਨ ਦੀ ਸਮਰੱਥਾ ਵਧਾਉਣ ਵਾਲੇ ਤਰੀਕੇ ਦੀ ਵਰਤੋਂ ਨਵੇਂ ਕੋਰੋਨਾ ਵਾਇਰਸ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਲਈ ਕੀਤਾ ਗਿਆ।

Coronavirus Coronavirus

ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਰਣਨੀਤੀ ਦੀ ਵਰਤੋਂ ਲਈ ਤਿਆਰ ਟੀਕਾ ਇਨਸਾਨੀ ਆਬਾਦੀ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਲੰਮੇ ਸਮੇਂ ਦੀ ਸਮਰੱਥਾ ਪ੍ਰਦਾਨ ਕਰੇਗਾ।

Coronavirus Coronavirus

ਸੀਐਚਓਪੀ ਵਿਚ ਬਾਲ ਕੈਂਸਰ ਰੋਗ ਮਾਹਰ ਅਤੇ ਪੇਨਿਸਲਵੇਨੀਆ ਯੂਨੀਵਰਸਟੀ ਵਿਚ ਪ੍ਰੋਫ਼ੈਸਰ ਜਾਨ ਐਮ ਮਾਰਿਸ ਨੇ ਕਿਹਾ, 'ਕਈ ਮਾਅਨਿਆਂ ਵਿਚ ਕੈਂਸਰ ਵਿਸ਼ਾਣੂ ਵਾਂਗ ਵਿਹਾਰ ਕਰਦਾ ਹੈ।

CoronavirusCoronavirus

ਅਤੇ ਇਸ ਲਈ ਸਾਡੀ ਟੀਮ ਨੇ ਉਨ੍ਹਾਂ ਤਰੀਕਿਆਂ ਦੀ ਵਰਤੋਂ ਦਾ ਫ਼ੈਸਲਾ ਕੀਤਾ ਜੋ ਅਸੀਂ ਬੱਚਿਆਂ ਵਿਚ ਕੈਂਸਰ ਦੇ ਵਿਸ਼ੇਸ਼ ਰੂਪਾਂ ਦੀ ਪਛਾਣ ਲਈ ਵਿਕਸਿਤ ਕੀਤੇ ਸਨ। ਅਸੀਂ ਉਨ੍ਹਾਂ ਤਰੀਕਿਆਂ ਦੀ ਵਰਤੋਂ ਸਾਰਸ-ਸੀਓਵੀ-2 ਨੂੰ ਟੀਚਾਗਤ ਕਰਨ ਦੇ ਮਕਸਦ ਨਾਲ ਸਹੀ ਪ੍ਰੋਟੀਨ ਲੜੀ ਦੀ ਪਛਾਣ ਲਈ ਕਰਨ ਦਾ ਫ਼ੈਸਲਾ ਕੀਤਾ।'

CoronavirusCoronavirus

ਸੇਲ ਰੀਪੋਰਟ ਮੈਡੀਸਨ' ਜਰਨਲ ਵਿਚ ਛਪੇ ਇਸ ਅਧਿਐਨ ਦੇ ਸੀਨੀਅਰ ਲੇਖਕ ਮਾਰਿਸ ਨੇ ਕਿਹਾ, 'ਸਾਨੂੰ ਲਗਦਾ ਹੈ ਕਿ ਸਾਡਾ ਤਰੀਕਾ ਅਜਿਹੀ ਦਵਾਈ ਦਾ ਰਾਹ ਸਾਫ਼ ਕਰੇਗਾ। 

ਜੋ ਸੁਰੱਖਿਅਤ ਅਤੇ ਅਸਰਦਾਰ ਹੋਵੇ ਅਤੇ ਜਿਸ ਦਾ ਵੱਡੇ ਪੱਧਰ 'ਤੇ ਉਤਪਾਦਨ ਕੀਤਾ ਜਾ ਸਕੇ।' ਖੋਜਕਾਰਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਸ ਨੂੰ ਫੈਲਾਉਣ ਵਾਲੇ ਕੀਟਾਣੂ, ਸਾਰਸ ਸੀਓਵੀ-2 ਵਿਰੁਧ ਸੁਰੱਖਿਅਤ ਅਤੇਅਸਰਦਾਰ ਦਵਾਈ ਦੀ ਫ਼ੌਰੀ ਲੋੜ ਪੈਦਾ ਕਰ ਦਿਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement