ਅਪਣੇ ਦਮ ’ਤੇ ਮੁਕਾਮ ਬਣਾਉਣ ਵਾਲੀਆਂ ਅਮੀਰ ਔਰਤਾਂ ਦੀ ਸੂਚੀ ’ਚ 4 ਭਾਰਤੀ-ਅਮਰੀਕੀ ਸ਼ਾਮਲ
Published : Jul 10, 2023, 6:52 pm IST
Updated : Jul 10, 2023, 6:52 pm IST
SHARE ARTICLE
Four Indian-origin biz leaders on 2023 Forbes' 100 richest self-made women list
Four Indian-origin biz leaders on 2023 Forbes' 100 richest self-made women list

ਫੋਰਬਸ ਵਲੋਂ ਜਾਰੀ ਕੀਤੀ ਗਈ 100 ਔਰਤਾਂ ਦੀ ਸੂਚੀ

 

ਨਿਊਯਾਰਕ: ਫੋਰਬਸ ਵਲੋਂ ਜਾਰੀ 100 ਸੱਭ ਤੋਂ ਅਮੀਰ ਸੈਲਫ ਮੇਡ ਔਰਤਾਂ ਦੀ ਸੂਚੀ ਵਿਚ ਭਾਰਤੀ ਮੂਲ ਦੀਆਂ ਚਾਰ ਔਰਤਾਂ ਨੇ ਥਾਂ ਬਣਾਈ ਹੈ। ਭਾਰਤੀ ਮੂਲ ਦੀਆਂ ਇਨ੍ਹਾਂ ਚਾਰ ਔਰਤਾਂ ਦੀ ਜਾਇਦਾਦ ਕੁਲ ਮਿਲਾ ਕੇ 4.06 ਬਿਲੀਅਨ ਡਾਲਰ ਹੈ। ਇਸ ਸੂਚੀ ਵਿਚ ਕੰਪਿਊਟਰ ਨੈੱਟਵਰਕਿੰਗ ਫਰਮ ਅਰਿਸਟਾ ਨੈੱਟਵਰਕਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਸ਼੍ਰੀ ਉੱਲਾਲ, ਆਈਟੀ ਸਲਾਹਕਾਰ ਅਤੇ ਆਊਟਸੋਰਸਿੰਗ ਫਰਮ ਸਿੰਟੇਲ ਦੀ ਸਹਿ-ਸੰਸਥਾਪਕ ਨੀਰਜਾ ਸੇਠੀ, ਕਲਾਊਡ ਕੰਪਨੀ ਕਨਫਲੂਐਂਟ ਦੇ ਸਹਿ-ਸੰਸਥਾਪਕ ਅਤੇ ਸਾਬਕਾ ਮੁੱਖ ਤਕਨਾਲੋਜੀ ਅਧਿਕਾਰੀ (ਸੀ. ਟੀ. ਓ.) ਨੇਰਾ ਨਾਰਖੇੜੇ ਅਤੇ ਪੇਪਸੀਕੋ ਦੇ ਸਾਬਕਾ ਚੇਅਰਮੈਨ ਅਤੇ ਸੀ.ਈ.ਓ. ਇੰਦਰਾ ਨੂਈ ਸ਼ਾਮਲ ਹਨ।

ਇਹ ਵੀ ਪੜ੍ਹੋ: ਬਠਿੰਡਾ ਦਾ ਮਹਿਮਾ ਸਰਕਾਰੀ ਪਿੰਡ, ਜਿੱਥੇ ਵਿਦੇਸ਼ਾਂ ਵਿਚ ਜਾ ਵਸੇ ਨੇ 300 'ਚੋਂ ਕਰੀਬ 150 ਘਰਾਂ ਦੇ ਬੱਚੇ

ਸ਼ੇਅਰ ਬਾਜ਼ਾਰਾਂ 'ਚ ਜਾਰੀ ਤੇਜ਼ੀ ਵਿਚਕਾਰ ਫੋਰਬਸ ਦੀ 100 ਸੱਭ ਤੋਂ ਅਮੀਰ ਔਰਤਾਂ ਦੀ ਸੂਚੀ ਵਿਚ ਮਹਿਲਾ ਉੱਦਮੀਆਂ ਦੀ ਕੁੱਲ ਜਾਇਦਾਦ ਇਕ ਸਾਲ ਪਹਿਲਾਂ ਦੇ ਮੁਕਾਬਲੇ 12 ਫ਼ੀ ਸਦੀ ਵਧ ਕੇ 124 ਬਿਲੀਅਨ ਡਾਲਰ ਤਕ ਪਹੁੰਚ ਗਈ ਹੈ। ਜੈਸ਼੍ਰੀ ਉੱਲਾਲ 2.4 ਅਰਬ ਡਾਲਰ ਦੀ ਸੰਪਤੀ ਨਾਲ ਸੂਚੀ ਵਿਚ 15ਵੇਂ ਸਥਾਨ 'ਤੇ ਹਨ। ਉਹ 2008 ਤੋਂ ਜਨਤਕ ਤੌਰ 'ਤੇ ਕਾਰੋਬਾਰ ਕਰਨ ਵਾਲੇ ਅਰਿਸਟਾ ਨੈਟਵਰਕ ਦੀ ਪ੍ਰਧਾਨ ਅਤੇ ਸੀ.ਈ.ਓ. ਹਨ। ਅਰਿਸਟਾ ਨੇ 2022 ਵਿਚ ਲਗਭਗ 4.4 ਅਰਬ ਡਾਲਰ ਦੀ ਆਮਦਨ ਦਰਜ ਕੀਤੀ। ਉਹ ਕਲਾਉਡ ਕੰਪਿਊਟਿੰਗ ਕੰਪਨੀ ਸਨੋਫਲੇਕ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਵੀ ਹਿੱਸਾ ਹਨ।

ਇਹ ਵੀ ਪੜ੍ਹੋ: ਫਰਜ਼ੀ ਖਬਰਾਂ ਤੋਂ ਬਚੋ: ਤਾਸ਼ ਦੇ ਪੱਤਿਆਂ ਵਾਂਗ ਢਹਿਢੇਰੀ ਹੋਈ ਇਮਾਰਤ ਦਾ ਇਹ ਵੀਡੀਓ 2021 ਦਾ ਹੈ

ਸੂਚੀ ਵਿਚ 25ਵੇਂ ਸਥਾਨ 'ਤੇ ਮੌਜੂਦ 68 ਸਾਲਾ ਸੇਠੀ ਦੀ ਕੁੱਲ ਜਾਇਦਾਦ 99 ਕਰੋੜ ਡਾਲਰ ਹੈ। ਸੇਠੀ ਅਤੇ ਉਸ ਦੇ ਪਤੀ ਭਰਤ ਦੇਸਾਈ ਦੁਆਰਾ 1980 ਵਿਚ ਸਹਿ-ਸਥਾਪਤ ਸਿੰਟੇਲ ਨੂੰ ਅਕਤੂਬਰ 2018 ਵਿਚ ਫ੍ਰੈਂਚ ਆਈਟੀ ਫਰਮ ਐਟੋਸ ਐਸ.ਈ. ਦੁਆਰਾ 3.4 ਅਰਬ ਡਾਲਰ ਵਿਚ ਖਰੀਦਿਆ ਗਿਆ ਸੀ। ਸੇਠੀ ਨੂੰ ਅਪਣੀ ਹਿੱਸੇਦਾਰੀ ਲਈ ਅੰਦਾਜ਼ਨ 51 ਕਰੋੜ ਡਾਲਰ ਮਿਲੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਫਿਲੌਰ ਵਿਖੇ ਕੁਦਰਤੀ ਆਫ਼ਤ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਪਹੁੰਚੇ MP ਸੁਸ਼ੀਲ ਕੁਮਾਰ ਰਿੰਕੂ

ਜਦਕਿ 38 ਸਾਲਾ ਨਰਖੇੜੇ 52 ਕਰੋੜ ਡਾਲਰ ਦੀ ਸੰਪਤੀ ਨਾਲ ਸੂਚੀ ਵਿਚ 38ਵੇਂ ਸਥਾਨ 'ਤੇ ਹਨ। ਪੈਪਸੀਕੋ ਦੇ ਸਾਬਕਾ ਚੇਅਰਮੈਨ ਅਤੇ ਸੀ.ਈ.ਓ. ਨੂਈ ਕੰਪਨੀ ਨਾਲ 24 ਸਾਲ ਤਕ ਰਹਿਣ ਮਗਰੋਂ 2019 ਵਿਚ ਸੇਵਾਮੁਕਤ ਹੋਏ। ਉਨ੍ਹਾਂ ਦੀ ਕੁੱਲ ਜਾਇਦਾਦ 35 ਕਰੋੜ ਡਾਲਰ ਦਰਜ ਕੀਤੀ ਗਈ ਅਤੇ ਉਹ ਸੂਚੀ ਵਿਚ 77ਵੇਂ ਸਥਾਨ 'ਤੇ ਹੈ। ਏਬੀਸੀ ਸਪਲਾਈ ਦੇ ਸਹਿ-ਸੰਸਥਾਪਕ, ਡੈਨ ਹੈਂਡਰਿਕਸ, ਲਗਾਤਾਰ ਛੇਵੀਂ ਵਾਰ ਸੂਚੀ ਵਿਚ ਸਿਖਰ 'ਤੇ ਹਨ। ਹੈਂਡਰਿਕਸ ਦੀ ਕੁੱਲ ਜਾਇਦਾਦ 15 ਅਰਬ ਡਾਲਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement