
ਟ੍ਰੈਵਿਸ ਗਿਏਂਗਰ ਨੇ 50ਵੀਂ ਵਿਸ਼ਵ ਚੈਂਪੀਅਨਸ਼ਿਪ ਪੰਪਕਿਨ ਵੇਟ-ਆਫ ਵਿਸ਼ਾਲ ਕੱਦੂ ਨਾਲ ਜਿੱਤੀ
ਕੈਲੀਫੋਰਨੀਆ - ਅਮਰੀਕਾ ਵਿਖੇ ਮਿਨੇਸੋਟਾ ਦੇ ਬਾਗਬਾਨੀ ਕਰਨ ਵਾਲੇ ਵਿਅਕਤੀ ਨੇ ਸਭ ਤੋਂ ਭਾਰੀ ਕੱਦੂ ਉਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ। ਕੈਲੀਫੋਰਨੀਆ ਵਿਚ ਵਿਅਕਤੀ ਨੇ 2,749 ਪੌਂਡ (1,247 ਕਿਲੋਗ੍ਰਾਮ) ਭਾਰੇ ਇੱਕ ਵਿਸ਼ਾਲ ਜੈਕ-ਓ-ਲੈਂਟਰਨ ਕੱਦੂ ਨੂੰ ਉਗਾਉਣ ਤੋਂ ਬਾਅਦ ਸਭ ਤੋਂ ਭਾਰੇ ਕੱਦੂ ਦਾ ਵਿਸ਼ਵ ਰਿਕਾਰਡ ਬਣਾਇਆ। ਮਿਨੇਸੋਟਾ ਵਿਖੇ ਅਨੋਕਾ ਦੇ ਟ੍ਰੈਵਿਸ ਗਿਏਂਗਰ ਨੇ ਕੈਲੀਫੋਰਨੀਆ ਦੇ ਹਾਫ ਮੂਨ ਬੇ ਵਿਚ 50ਵੀਂ ਵਿਸ਼ਵ ਚੈਂਪੀਅਨਸ਼ਿਪ ਪੰਪਕਿਨ ਵੇਟ-ਆਫ ਇੱਕ ਵਿਸ਼ਾਲ ਸੰਤਰੀ ਕੱਦੂ ਨਾਲ ਜਿੱਤੀ।
43 ਸਾਲ ਦਾ ਟ੍ਰੈਵਿਸ ਲਗਭਗ 30 ਸਾਲਾਂ ਤੋਂ ਕੱਦੂ ਉਗਾ ਰਿਹਾ ਸੀ, ਟ੍ਰੈਵਿਸ ਨੇ ਕਿਹਾ ਕਿ ਉਸ ਨੂੰ ਜਿੱਤਣ ਦੀ ਉਮੀਦ ਨਹੀਂ ਸੀ। ਇਹ ਕਾਫ਼ੀ ਸੁਖਦ ਪਲ ਸੀ। ਕੱਦੂ ਚੈਂਪੀਅਨ ਨੇ ਸਭ ਤੋਂ ਵੱਡਾ ਕੱਦੂ ਉਗਾਉਣ ਅਤੇ ਵਿਸ਼ਵ ਰਿਕਾਰਡ ਬਣਾਉਣ ਲਈ 30,000 ਡਾਲਰ ਦਾ ਇਨਾਮ ਜਿੱਤਿਆ। ਉਸ ਨੇ ਪਿਛਲੇ ਸਾਲ ਇੱਕ ਵਿਸ਼ਾਲ ਕੱਦੂ ਉਗਾਉਣ ਲਈ ਇੱਕ ਨਵਾਂ ਯੂ.ਐੱਸ ਰਿਕਾਰਡ ਕਾਇਮ ਕੀਤਾ ਸੀ। ਗਿਨੀਜ਼ ਵਰਲਡ ਰਿਕਾਰਡਸ ਅਨੁਸਾਰ ਸਭ ਤੋਂ ਭਾਰੀ ਕੱਦੂ ਦਾ ਪਿਛਲਾ ਵਿਸ਼ਵ ਰਿਕਾਰਡ ਇਟਲੀ ਦੇ ਇੱਕ ਉਤਪਾਦਕ ਦੁਆਰਾ ਬਣਾਇਆ ਗਿਆ ਸੀ, ਜਿਸ ਨੇ 2021 ਵਿਚ 2,702-ਪਾਊਂਡ (1,226-ਕਿਲੋਗ੍ਰਾਮ) ਸਕੁਐਸ਼ ਦਾ ਉਤਪਾਦਨ ਕੀਤਾ ਸੀ।