ਅਮਰੀਕਾ ਵਿਚ ਸਿੱਖ ਊਬਰ ਡਰਾਈਵਰ ’ਤੇ ਨਸਲੀ ਹਮਲਾ!  
Published : Dec 10, 2019, 3:15 pm IST
Updated : Dec 10, 2019, 3:15 pm IST
SHARE ARTICLE
Sikh Uber driver racially abused, strangulated by passenger in US
Sikh Uber driver racially abused, strangulated by passenger in US

ਪੁਲਿਸ ਨੇ 22 ਸਾਲਾ ਸੇਅਰ ਨੂੰ ਹਮਲੇ ਦੇ ਸ਼ੱਕ 'ਤੇ ਗ੍ਰਿਫਤਾਰ ਕਰ ਲਿਆ ਸੀ।

ਵਾਸ਼ਿੰਗਟਨ: ਅਮਰੀਕਾ ਵਿਚ ਇਕ ਸਿੱਖ ਊਬਰ ਡਰਾਈਵਰ 'ਤੇ ਇਕ ਯਾਤਰੀ ਵਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਇਕ ਯਾਤਰੀ ਵੱਲੋਂ ਕੀਤੀ ਗਈ ਹੈ। ਦਰਅਸਲ ਇਹ ਨਸਲੀ ਘਟਨਾ ਹੈ। ਇਸ ਘਟਨਾ ਦੌਰਾਨ ਯਾਤਰੀ ਨੇ ਸਿੱਖ ਡਰਾਈਵਰ 'ਤੇ ਹਮਲਾ ਵੀ ਬੋਲ ਦਿੱਤਾ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

UBERUBER 'ਦ ਅਮੇਰਿਕਨ ਬਾਜ਼ਾਰ' ਨੇ ਬੈਲਿੰਗਹੇਮ ਹੇਰਲਡ ਦੇ ਹਵਾਲੇ ਨਾਲ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ 5 ਦਸੰਬਰ ਨੂੰ ਵਾਸ਼ਿੰਗਟਨ ਦੇ ਤੱਟੀ ਸ਼ਹਿਰ ਬੇਲਿੰਗਹੈਮ ਵਿਚ ਵਾਪਰੀ, ਜਦੋਂ ਸਿੱਖ ਡਰਾਈਵਰ ਨੇ ਗ੍ਰਿਫਿਨ ਲੇਵੀ ਸੇਅਰ ਨਾਂ ਦੇ ਇਕ ਯਾਤਰੀ ਨੂੰ ਆਪਣੀ ਕੈਬ ਵਿਚ ਬਿਠਾਇਆ। ਉਸੇ ਦਿਨ ਬੇਲਿੰਗਹੇਮ ਪੁਲਿਸ ਨੂੰ ਸਿੱਖ ਡਰਾਈਵਰ ਦੀ ਕਾਲ ਆਈ ਕਿ ਉਸ 'ਤੇ ਇਕ ਯਾਤਰੀ ਨੇ ਹਮਲਾ ਕਰ ਦਿੱਤਾ ਹੈ।

Uber Uber ਪੁਲਿਸ ਨੇ 22 ਸਾਲਾ ਸੇਅਰ ਨੂੰ ਹਮਲੇ ਦੇ ਸ਼ੱਕ 'ਤੇ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਰਿਕਾਰਡ ਅਨੁਸਾਰ ਉਸ ਨੂੰ ਅਗਲੇ ਦਿਨ 13,000 ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਸੇਅਰ ਕੁਝ ਸਮਾਨ ਖਰੀਦ ਕੇ ਉਸ ਨੂੰ ਫਿਰ ਪਿਕਅਪ ਪੁਆਇੰਟ 'ਤੇ ਲੈ ਕੇ ਗਿਆ, ਜਿਥੇ ਉਸ ਨੇ ਡਰਾਈਵਰ ਨਾਲ ਬਦਸਲੂਕੀ ਕੀਤੀ। ਇਸ ਦੌਰਾਨ ਉਸ ਨੇ ਡਰਾਈਵਰ ਨੂੰ ਉਸ ਦੇ ਗਲੇ ਤੋਂ ਫੜ ਲਿਆ ਤੇ ਉਸ ਨਾਲ ਧੱਕਾ-ਮੁੱਕੀ ਕੀਤੀ।

UberUber ਉਸ ਨੇ ਸਿੱਖ ਡਰਾਈਵਰ ਖਿਲਾਫ ਨਸਲੀ ਟਿੱਪਣੀਆਂ ਵੀ ਕੀਤੀਆਂ। ਡਰਾਈਵਰ ਕਿਸੇ ਤਰ੍ਹਾਂ ਕੈਬ ਤੋਂ ਬਾਹਰ ਨਿਕਲਿਆ ਤੇ 911 'ਤੇ ਕਾਲ ਕੀਤੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਸ ਨੇ ਸੇਅਰ ਨੂੰ ਨੇੜੇ ਦੇ ਇਲਾਕੇ ਤੋਂ ਲੱਭ ਕੇ ਗ੍ਰਿਫਤਾਰ ਕਰ ਲਿਆ। ਦ ਅਮੈਰੀਕਨ ਬਾਜ਼ਾਰ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਖਿਲਾਫ ਨਫਰਤੀ ਅਪਰਾਧ ਨਾਗਰਿਕ ਅਧਿਕਾਰਾਂ ਤੇ ਘੱਟ ਗਿਣਤੀ ਸਮੂਹਾਂ ਲਈ ਹਮੇਸ਼ਾ ਰਾਡਾਰ 'ਤੇ ਰਹੇ ਹਨ।

UberUberਪਿਛਲੇ ਮਹੀਨੇ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਮਰੀਕਾ ਵਿਚ ਸਿੱਖਾਂ ਨੂੰ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਭ ਤੋਂ ਵਧੇਰੇ ਟਾਰਗੇਟ ਕੀਤਾ ਜਾਂਦਾ ਹੈ। ਐਫ.ਬੀ.ਆਈ. ਦੀ ਇਕ ਰਿਪੋਰਟ ਅਨੁਸਾਰ ਸਿੱਖ ਵਿਰੋਧੀ ਅਪਰਾਧਾਂ ਵਿਚ 2017 ਤੋਂ ਹੁਣ ਤੱਕ 200 ਫੀਸਦ ਦਾ ਵਾਧਾ ਹੋਇਆ ਹੈ। ਸਿੱਖ ਸਮੂਹ ਤੇ ਘੱਟ ਗਿਣਤੀ ਸੰਗਠਨ ਅਮਰੀਕੀਆਂ ਨੂੰ ਸਿੱਖ ਧਰਮ ਤੇ ਇਸ ਦੇ ਸਿਧਾਂਤਾਂ ਬਾਰੇ ਜਾਗਰੂਕ ਕਰਨ ਲਈ ਯਤਨਸ਼ੀਲ ਰਹਿੰਦੇ ਹਨ ਪਰ ਕਈ ਵਾਰ ਸਿੱਖ ਉਹ ਗਲਤੀ ਨਾਲ ਟਾਰਗੇਟ ਬਣ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement