
Pfizer-BioNTech ਦੀ ਵੈਕਸੀਨ ਨੂੰ ਮਨਜ਼ੂਰੀ
ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ 12 ਸਾਲ ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐਨਟੈਕ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ।
Pfizer
ਐਫਡੀਏ ਦੇ ਕਾਰਜਕਾਰੀ ਕਮਿਸ਼ਨਰ ਡਾਕਟਰ ਜੈਨੇਟ ਵੂਡਕਾਕ ਨੇ ਕਿਹਾ ਕਿ ਕੋਵਿਡ ਵੈਕਸੀਨ ਦੀ ਵਰਤੋਂ ਨੂੰ ਲੈ ਕੇ ਲਿਆ ਗਿਆ ਇਹ ਫੈਸਲਾ ਸਾਨੂੰ ਆਮ ਹਾਲਾਤਾਂ ਦੇ ਕਰੀਬ ਲੈ ਕੇ ਜਾਵੇਗਾ। ਮਾਤਾ-ਪਿਤਾ ਅਤੇ ਸਰਪ੍ਰਸਤ ਇਸ ਗੱਲ ’ ਤੇ ਯਕੀਨ ਕਰ ਸਕਦੇ ਹਨ ਕਿ ਏਜੰਸੀ ਨੇ ਸਾਰੇ ਉਪਲਬਧ ਅੰਕੜਿਆਂ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਹੈ।
Covid Vaccination
ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ 16 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਫਾਈਜ਼ਰ ਵੈਕਸੀਨ ਲਗਾਉਣ ਲਈ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਫਾਈਜ਼ਰ ਕੰਪਨੀ ਨੇ ਪਾਇਆ ਕਿ ਉਸ ਦਾ ਟੀਕਾ ਛੋਟੇ ਬੱਚਿਆਂ ਉੱਤੇ ਵੀ ਕਾਰਗਰ ਹੈ, ਜਿਸ ਤੋਂ ਇਕ ਮਹੀਨੇ ਬਾਅਦ ਇਹ ਐਲਾਨ ਹੋਇਆ।
Pfizer
ਹੁਣ ਫਾਈਜ਼ਰ ਦੀਆਂ ਦੋ ਖੁਰਾਕ ਵਾਲੀ ਵੈਕਸੀਨ ਨੂੰ 12 ਤੋਂ 15 ਸਾਲ ਦੇ ਬੱਚਿਆਂ ਲਈ ਐਮਰਜੈਂਸੀ ਸਥਿਤੀ ਵਿਚ ਵਰਤੋਂ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਦੱਸ ਦਈਏ ਕਿ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੀ ਚੇਤਾਵਨੀ ਦਿੱਤੀ ਹੈ। ਮਾਹਿਰਾਂ ਦੀ ਮੰਨੀਏ ਤਾਂ ਇਸ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ।