
ਇਥੇ ਚਲ ਰਹੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਹੱਥ ਮਿਲਾਏ
ਚਿੰਗਦਾਓ, 10 ਜੂਨ, ਇਥੇ ਚਲ ਰਹੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਹੱਥ ਮਿਲਾਏ ਅਤੇ ਸੰਖੇਪ ਗੱਲਬਾਤ ਕੀਤੀ। ਦੋਵੇਂ ਆਗੂ 18ਵੇਂ ਐਸ.ਸੀ.ਓ. ਸੰਮੇਲਨ 'ਚ ਸ਼ਿਰਕਤ ਕਰਨ ਲਈ ਚੀਨ ਵਿਚ ਹਨ। ਅੱਠ ਮੈਂਬਰੀ ਇਸ ਸੰਗਠਨ 'ਚ ਮੈਂਬਰ ਦੇਸ਼ਾਂ ਵਿਚ ਵੱਖ ਵੱਖ ਸਮਝੌਤਿਆਂ 'ਤੇ ਹਸਤਾਖਰ ਤੋਂ ਬਾਅਦ ਦੋਵਾਂ ਆਗੂਆਂ ਨੇ ਹੱਥ ਮਿਲਾਏ।
Pakistanਮੋਦੀ ਹੋਰ ਐਸ.ਸੀ.ਓ. ਦੇਸ਼ਾਂ ਦੇ ਆਗੂਆਂ ਨਾਲ 6 ਬੈਠਕਾਂ ਕਰ ਚੁਕੇ ਹਨ ਪਰ ਮੋਦੀ ਅਤੇ ਹੁਸੈਨ ਵਿਚਕਾਰ ਕੋਈ ਦੁਵੱਲੀ ਬੈਠਕ ਨਹੀਂ ਹੋਈ। ਦਰਅਸਲ 2016 ਵਿਚ ਉੜੀ 'ਚ ਫ਼ੌਜੀ ਅੱਡੇ 'ਚ ਪਾਕਿਸਤਾਨੀ ਅਤਿਵਾਦੀ ਸੰਗਠਨ ਦੇ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਸੀ।
India ਇਸ ਤੋਂ ਬਾਅਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨੀ ਫ਼ੌਜੀ ਅਦਾਲਤ ਦੁਆਰਾ ਜਾਸੂਸੀ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਏ ਜਾਣ ਕਾਰਨ ਸਬੰਧ ਹੋਰ ਵਿਗੜ ਗਏ ਹਨ। ਭਾਰਤ ਨੇ ਅਪਣਾ ਵਿਰੋਧ ਦਰਜ ਕਰਵਾਉਣ ਲਈ 2016 ਵਿਚ ਇਸਲਾਮਾਬਾਦ ਵਿਚ ਹੋ ਰਹੇ 19ਵੇਂ ਸਾਰਕ ਸੰਮੇਲਨ ਦਾ ਵਿਰੋਧ ਕੀਤਾ ਸੀ। ਭਾਰਤ ਦਾ ਕਹਿਣਾ ਹੈ ਕਿ ਅਤਿਵਾਦ ਅਤੇ ਗੱਲਬਾਤ ਇਕੱਠੇ ਨਹੀਂ ਚਲ ਸਕਦੇ। (ਪੀਟੀਆਈ)