
ਗੂਗਲ ਨੇ ਪਿਛਲੇ ਮਹੀਨੇ ਮੀਟ ਐਪ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ
ਨਵੀਂ ਦਿੱਲੀ-ਗੂਗਲ ਦਾ ਵੀਡੀਓ ਕਾਨਫਰੰਸਿੰਗ ਐਪ ਗੂਗਲ ਮੀਟ ਭਾਰਤ ਸਮੇਤ ਕਈ ਦੇਸ਼ਾਂ 'ਚ ਠੱਪ ਹੋ ਗਿਆ ਹੈ। ਯੂਜ਼ਰਸ ਕਾਫੀ ਸਮੇਂ ਤੋਂ ਗੂਗਲ ਮੀਟ ਐਪ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ। ਕਈ ਯੂਜ਼ਰਸ ਨੂੰ ਲਾਗ ਇਨ ਕਰਨ ਸਮੇਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ-ਵੈਕਸੀਨ ਘੁਟਾਲਾ : CBI ਜਾਂਚ ਦੀ ਮੰਗ ਕਰਦਿਆਂ ਸਿਹਤ ਮੰਤਰੀ ਦੇ ਘਰ ਅੱਗੇ ਧਰਨਾ ਦੇਣਗੇ ਸੁਖਬੀਰ ਬਾਦਲ
Google Meet
ਜਾਣਕਾਰੀ ਮੁਤਾਬਕ 63 ਫੀਸਦੀ ਯੂਜ਼ਰਸ ਆਨਲਾਈਨ ਮੀਟਿੰਗ ਨਹੀਂ ਕਰ ਪਾ ਰਹੇ ਸਨ ਜਦਕਿ 20 ਫੀਸਦੀ ਯੂਜ਼ਰਸ ਨੂੰ ਲਾਗ-ਇਨ ਕਰਨ ਅਤੇ 15 ਫੀਸਦੀ ਯੂਜ਼ਰਸ ਨੂੰ ਆਨਲਾਈਨ ਮੀਟਿੰਗ ਸਟਾਰਟ ਕਰਨ 'ਚ ਪ੍ਰੇਸ਼ਾਨੀ ਆ ਰਹੀ ਹੈ। ਉਥੇ, ਕਈ ਯੂਜ਼ਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਗੂਗਲ ਨੂੰ ਸਮੱਸਿਆ ਠੀਕ ਕਰਨ ਦੀ ਅਪੀਲ ਕੀਤੀ ਹੈ ਤਾਂ ਦੂਜੇ ਪਾਸੇ ਕਈਆਂ ਨੇ ਜ਼ੂਮ ਐਪ ਦਾ ਇਸਤੇਮਾਲ ਕਰਨ ਦਾ ਸੁਝਾਅ ਦਿੱਤਾ ਹੈ।
ਇਹ ਵੀ ਪੜ੍ਹੋ-ਰਾਜਸਥਾਨ 'ਚ ਵਿਧਾਇਕਾਂ ਲਈ ਬਣ ਰਹੇ ਫਲੈਟਾਂ ਨੂੰ ਲੇ ਕਾਂਗਰਸ ਨੇ ਚੁੱਕੇ ਸਵਾਲ
ਦੱਸ ਦੇਈਏ ਕਿ ਗੂਗਲ ਨੇ ਪਿਛਲੇ ਮਹੀਨੇ ਮੀਟ ਐਪ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਸੀ। ਮੀਟ ਐਪ ਨੂੰ ਬਿਹਤਰ ਬਣਾਉਣ ਲਈ ਇਸ 'ਚ ਵੀਡੀਓ ਫੀਡ ਤੋਂ ਲੈ ਕੇ ਬਾਟਮ ਬਾਰ ਤੱਕ ਨੂੰ ਜੋੜਿਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਆਨਲਾਈਨ ਮੀਟਿੰਗ ਦੌਰਾਨ ਹੋਣ ਵਾਲੀ ਥਕਾਨ ਨੂੰ ਘੱਟ ਕਰਨ ਲਈ ਅਸੀਂ ਯੂਜ਼ਰਸ ਨੂੰ ਪੂਰਾ ਕੰਟੋਰਲ ਦੇਵਾਂਗੇ।
Google Meetਇਹ ਵੀ ਪੜ੍ਹੋ-IPL ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਜਾਣੋਂ ਹੁਣ ਕਿਥੇ ਖੇਡੇ ਜਾ ਸਕਦੇ ਹਨ ਇਹ ਮੈਚ
ਕੰਪਨੀ ਨੇ ਅੱਗੇ ਕਿਹਾ ਕਿ ਯੂਜ਼ਰਸ ਆਪਣੇ ਹਿਸਾਬ ਨਾਲ ਆਨਲਾਈਨ ਮੀਟਿੰਗ ਨੂੰ ਕੰਟਰੋਲ ਕਰ ਸਕਣਗੇ।ਗੂਗਲ ਮੀਟ ਐਪ 'ਚ ਹਾਈਡ ਫੀਚਰ ਦਿੱਤਾ ਜਾਵੇਗਾ ਜਿਸ ਦੇ ਰਾਹੀਂ ਯੂਜ਼ਰਸ ਆਪਣੇ-ਆਪ ਨੂੰ ਆਨਲਾਈਨ ਮੀਟਿੰਗ ਦੌਰਾਨ ਹਾਈਡ ਕਰ ਸਕਣਗੇ।