
ਆਈ.ਸੀ.ਐਮ.ਆਰ. ਨੇ ਕਿਹਾ, ਟੀਕਾਕਰਨ ਨਾਲ ਸਬੰਧਤ ਗੁੰਮਰਾਹਕੁੰਨ ਜਾਣਕਾਰੀ ਜਾਂ ਚਰਚਾਵਾਂ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ
ਨਵੀਂ ਦਿੱਲੀ: ਕੋਰੋਨਾ ਸੰਕਰਮਣ ਕਾਰਨ ਦਿਲ ਦੀਆਂ ਧਮਨੀਆਂ 'ਚ ਬਲਾਕੇਜ ਹੋ ਸਕਦੀ ਹੈ ਪਰ ਕੋਰੋਨਾ ਵੈਕਸੀਨ ਲੈਣ ਨਾਲ ਹਾਰਟ ਅਟੈਕ ਹੋਣ ਦੀ ਗੱਲ ਬਿਲਕੁਲ ਗ਼ਲਤ ਹੈ। ਇਹ ਦਾਅਵਾ ਨਵੀਂ ਦਿੱਲੀ ਸਥਿਤ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਨੇ ਇਕ ਅਧਿਐਨ ਤੋਂ ਬਾਅਦ ਕੀਤਾ ਹੈ। ਪਹਿਲੀ ਸਮੀਖਿਆ ਰਿਪੋਰਟ ਤੋਂ ਜਾਣੂ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਨਹਿਰ ਵਿਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
ਇਨ੍ਹਾਂ ਪਿੱਛੇ ਕੋਰੋਨਾ ਟੀਕਾਕਰਨ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਆਈ.ਸੀ.ਐਮ.ਆਰ. ਦੁਆਰਾ ਇਕ ਅਣਪ੍ਰਕਾਸ਼ਿਤ ਮੁਢਲੀ ਰਿਪੋਰਟ ਵਿਚ ਟੀਕਾਕਰਨ ਅਤੇ ਦਿਲ ਦੇ ਦੌਰੇ ਵਿਚਕਾਰ ਕੋਈ ਸਬੰਧ ਨਹੀਂ ਪਾਇਆ ਗਿਆ। ਆਈ.ਸੀ.ਐਮ.ਆਰ. ਦੇ ਡਾਇਰੈਕਟਰ ਜਨਰਲ ਡਾਕਟਰ ਰਾਜੀਵ ਬਹਿਲ ਨੇ ਦਸਿਆ ਕਿ ਚਾਰ ਵੱਖ-ਵੱਖ ਪੜਾਵਾਂ ਵਿਚ ਇਕੱਠੇ ਕੀਤੇ ਗਏ ਤੱਥਾਂ ਰਾਹੀਂ ਇਹ ਗੱਲ ਸਾਬਤ ਹੋਈ ਹੈ।
ਇਹ ਵੀ ਪੜ੍ਹੋ: ਭਾਰਤ ਦਾ ਸੱਭ ਤੋਂ ਤੇਜ਼ ਤੈਰਾਕੀ ਜੋੜਾ, ਪਤੀ-ਪਤਨੀ ਸਿਰ ਸਜਿਆ ਚੈਂਪੀਅਨ ਦਾ ਤਾਜ
ਆਈ.ਸੀ.ਐਮ.ਆਰ. ਦੇ ਸੰਕਰਮਣ ਰੋਗ ਵਿਭਾਗ ਦੇ ਸਾਬਕਾ ਮੁਖੀ ਅਤੇ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ ਦੇ ਸੰਪਾਦਕ ਡਾਕਟਰ ਸਮੀਰਨ ਪਾਂਡਾ ਨੇ ਅਧਿਐਨ ਦੇ ਪ੍ਰਕਾਸ਼ਨ ਤੋਂ ਪਹਿਲਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਨੂੰ ਅਪਣੇ ਵਿਗਿਆਨੀਆਂ ਅਤੇ ਉਨ੍ਹਾਂ ਦੇ ਤੱਥਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ। ਟੀਕਾਕਰਨ ਨਾਲ ਸਬੰਧਤ ਗੁੰਮਰਾਹਕੁੰਨ ਜਾਣਕਾਰੀ ਜਾਂ ਚਰਚਾਵਾਂ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਨੌਰਵੇ ’ਚ ਸੱਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣੀ ਰਿਦਮ ਕੌਰ
ਪੋਸਟਮਾਰਟਮ ਵਿਚ ਨਹੀਂ ਮਿਲਿਆ ਵੀ ਕੋਈ ਸਿੱਧਾ ਸਬੰਧ
ਨਵੀਂ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਇਕ ਸੀਨੀਅਰ ਡਾਕਟਰ ਨੇ ਅਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਪੋਸਟਮਾਰਟਮ ਵਿਚ ਕੋਈ ਸਿੱਧਾ ਸਬੰਧ ਨਹੀਂ ਮਿਲਿਆ ਹੈ। ਉਨ੍ਹਾਂ ਇਸ ਤੋਂ ਵੱਧ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ।
ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ
ਇਹ ਹਨ ਦੇਸ਼ ਵਿਚ ਟੀਕਾਕਰਨ ਦੇ ਅੰਕੜੇ
ਕੋਵਿਨ ਵੈਬਸਾਈਟ ਅਨੁਸਾਰ, ਭਾਰਤ ਵਿਚ ਜਨਵਰੀ 2021 ਤੋਂ ਹੁਣ ਤਕ 220.67 ਕਰੋੜ ਲੋਕਾਂ ਦਾ ਟੀਕਾਕਰਨ ਹੋਇਆ ਹੈ। ਇਸ ਵਿਚ 102.74 ਕਰੋੜ ਲੋਕਾਂ ਨੇ ਪਹਿਲੀ ਖੁਰਾਕ ਲਈ ਹੈ, ਜਦਕਿ 95.19 ਲੱਖ ਲੋਕਾਂ ਨੇ ਦੂਜੀ ਖੁਰਾਕ ਵੀ ਲਈ ਹੈ। ਇਸ ਤੋਂ ਇਲਾਵਾ 22.73 ਲੱਖ ਲੋਕਾਂ ਨੇ ਛੇ ਮਹੀਨੇ ਪੂਰੇ ਹੋਣ ਤੋਂ ਬਾਅਦ ਤੀਜੀ ਖੁਰਾਕ ਵੀ ਲਈ ਹੈ।
ਇਹ ਵੀ ਪੜ੍ਹੋ: ਦਿਹਾੜੀ-ਮਜ਼ਦੂਰੀ ਕਰਨ ਲਈ ਮਜਬੂਰ ਕੌਮੀ ਪੱਧਰ ਦਾ ਕੁਸ਼ਤੀ ਖਿਡਾਰੀ
ਮਹਾਂਮਾਰੀ ਤੋਂ ਪਹਿਲਾਂ 2019 ਵਿਚ ਸੀ 1.79 ਕਰੋੜ ਦਿਲ ਦੇ ਮਰੀਜ਼
ਕੇਂਦਰੀ ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਹਾਂਮਾਰੀ 2020 ਵਿਚ ਸ਼ੁਰੂ ਹੋਈ ਸੀ ਪਰ ਜੇਕਰ ਅਸੀਂ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 2019 ਵਿਚ 1.79 ਕਰੋੜ ਲੋਕਾਂ ਦੀ ਮੌਤ ਕਾਰਡੀਓਵੈਸਕੁਲਰ ਬਿਮਾਰੀ ਨਾਲ ਹੋਈ, ਜੋ ਵਿਸ਼ਵਵਿਆਪੀ ਮੌਤਾਂ ਦਾ ਲਗਭਗ 32 ਫ਼ੀ ਸਦੀ ਹੈ। ਇਨ੍ਹਾਂ ਵਿਚੋਂ 85% ਮੌਤਾਂ ਦਿਲ ਦੇ ਦੌਰੇ ਅਤੇ ਸਟ੍ਰੋਕ ਕਾਰਨ ਹੋਈਆਂ ਹਨ। ਤਿੰਨ ਚੌਥਾਈ ਤੋਂ ਵੱਧ ਮੌਤਾਂ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿਚ ਹੁੰਦੀਆਂ ਹਨ।