
ਪਾਕਿਸਤਾਨ ਦੇ ਹੋਣ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 18 ਅਗੱਸਤ ਨੂੰ ਅਹੁਦੇ ਦੀ ਸਹੁੰ ਚੁੱਕਣਗੇ..................
ਇਸਲਾਮਾਬਾਦ : ਪਾਕਿਸਤਾਨ ਦੇ ਹੋਣ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 18 ਅਗੱਸਤ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਇਕ ਸੀਨੀਅਰ ਲੀਡਰ ਨੇ ਅੱਜ ਇਹ ਐਲਾਨ ਕੀਤਾ। ਇਕ ਟਵੀਟ ਕਰਦਿਆਂ ਫੈਸਲ ਜਾਵੇਦ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਲਈ ਦਿਤੇ ਸੱਦੇ 'ਚ ਭਾਰਤ ਦੇ ਤਿੰਨ ਸਾਬਕਾ ਕ੍ਰਿਕਟ ਖਿਡਾਰੀ ਸ਼ਾਮਲ ਹਨ
ਜਿਨ੍ਹਾਂ 'ਚ ਕਪਿਲ ਦੇਵ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਗਾਵਸਕਰ ਸ਼ਾਮਲ ਹਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮਮਨੂਨ ਹੁਸੈਨ ਨੇ 13 ਅਗੱਸਤ ਨੂੰ ਕੌਮੀ ਅਸੈਂਬਲੀ ਦਾ ਸੈਸ਼ਨ ਸੱਦਿਆ ਹੈ ਜਿਸ ਦੌਰਾਨ ਨਵੇਂ ਬਣੇ ਮੈਂਬਰ ਸਹੁੰ ਚੁੱਕਣਗੇ। 25 ਜੁਲਾਈ ਨੂੰ ਪਈਆਂ ਵੋਟਾਂ 'ਚ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪੀ.ਟੀ.ਆਈ. ਸੱਭ ਤੋਂ ਜ਼ਿਆਦਾ 116 ਸੀਟਾਂ ਲੈ ਕੇ ਜਿੱਤੀ ਸੀ। (ਏਜੰਸੀਆਂ)