
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਯਾਨ ਪਾਰਕਰ ਸੋਲਰ ਪ੍ਰੋਬ ਸਨਿਚਰਵਾਰ ਨੂੰ ਅਪਣੀ ਇਤਿਹਾਸਕ ਯਾਤਰਾ 'ਤੇ ਰਵਾਨਾ ਨਹੀਂ ਹੋ ਸਕਿਆ। ਇਸ ਯਾਨ ਦਾ ਲਾਂਚ ਸਨਿਚਰਵਾਰ...
ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਯਾਨ ਪਾਰਕਰ ਸੋਲਰ ਪ੍ਰੋਬ ਸਨਿਚਰਵਾਰ ਨੂੰ ਅਪਣੀ ਇਤਿਹਾਸਕ ਯਾਤਰਾ 'ਤੇ ਰਵਾਨਾ ਨਹੀਂ ਹੋ ਸਕਿਆ। ਇਸ ਯਾਨ ਦਾ ਲਾਂਚ ਸਨਿਚਰਵਾਰ ਨੂੰ ਈਸਟਰਨ ਡੈਟਾਈਮ ਦੇ ਮੁਤਾਬਕ 3:33 ਤੜਕੇ ਤੈਅ ਕੀਤਾ ਗਿਆ ਸੀ। ਇਸ ਨੂੰ ਬਾਅਦ ਵਿਚ ਵਧਾ ਕੇ 3:53 ਅਤੇ ਬਾਅਦ ਵਿਚ 4:28 ਵਜੇ ਤਕ ਵਧਾਇਆ ਗਿਆ। ਬਾਅਦ ਵਿਚ ਤਕਨੀਕੀ ਕਾਰਨਾਂ ਕਰਕੇ ਇਸ ਦੀ ਲਾਂਚਿੰਗ ਐਤਵਾਰ ਤਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਇਹ ਸੂਰਜ ਦੇ ਸਭ ਤੋਂ ਨੇੜੇ ਪਹੁੰਚਣ ਵਾਲਾ ਇਨਸਾਨ ਦਾ ਬਣਾਇਆ ਪਹਿਲਾ ਯਾਨ ਹੋਵੇਗਾ।
NASA ਸੂਰਜ ਨੂੰ ਛੂਹਣ ਲਈ ਡਿਜ਼ਾਇਨ ਕੀਤੇ ਗਏ 1.5 ਖਰਬ ਡਾਲਰ ਦਾ ਇਹ ਪੁਲਾੜ ਯਾਨ ਕਾਰ ਦੇ ਆਕਾਰ ਦਾ ਹੈ ਅਤੇ ਇਹ ਸਿੱਧੇ ਸੂਰਜ ਦੇ ਕੋਰੋਨਾ ਦੇ ਚੱਕਰ ਲਗਾਏਗਾ। ਇਸ ਨੂੰ ਹੁਣ ਐਤਵਾਰ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਰਵਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਾਰਕਰ ਸੋਲਰ ਪ੍ਰੋਬ ਨਾਲ ਜੁੜੀ ਟੀਮ ਨੇ ਮੌਸਮ ਨੂੰ ਯਾਨ ਦੇ ਲਾਂਚ ਵਿਚ ਰੁਕਾਵਟ ਬਣਨ ਦਾ ਸ਼ੱਕ ਜਤਾਇਆ ਸੀ। ਇਸ ਲਈ ਇਸ ਦੇ ਲਾਂਚ ਦੀ ਵਿੰਡਾ 11 ਅਗੱਸਤ ਤੋਂ 23 ਅਗੱਸਤ ਤਕ 13 ਦਿਨਾਂ ਦਾ ਰਖਿਆ ਗਿਆ ਹੈ। ਏਅਰਫੋਰਸ ਦੀ ਮੌਸਮ ਅਧਿਕਾਰੀ ਕੈਥੀ ਰਾਈਸ ਨੇ ਇਕ ਨਿਊਜ਼ ਕਾਨਫਰੰਸ ਵਿਚ ਦਸਿਆ ਸੀ ਕਿ ਲਾਂਚ ਲਈ 65 ਮਿੰਟ ਦਾ ਸਮਾਂ ਹੋਵੇਗਾ।
NASA Spacecraftਇਸ ਦੌਰਾਨ ਜੇਕਰ ਮਿਸ਼ਨ ਲਾਂਚ ਨਹੀਂ ਹੋ ਸਕਿਆ ਤਾਂ ਮੁਸ਼ਕਲ ਹੋ ਸਕਦੀ ਹੈ। ਇਸ ਸਮੇਂ ਤੋਂ ਬਾਅਦ ਉਡਾਨ ਕਰਨ 'ਤੇ ਯਾਨ ਨੂੰ ਧਰਤੀ ਦੇ ਚਾਰੇ ਪਾਸੇ ਮੌਜੂਦ ਵੈਨ ਏਲੇਨ ਬੈਲਟ ਨਾਲ ਪਰਤ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੈ। ਇਸ ਤੋਂ ਪਹਿਲਾਂ 8 ਅਗੱਸਤ ਨੂੰੰ ਯਾਨ ਦਾ ਲਾਂਚ ਰਿਹਰਸਲ ਵਧੀਆ ਰਿਹਾ ਸੀ। ਸਨਿਚਵਾਰ ਨੂੰ ਲਾਂਚ ਅਸਫ਼ਲ ਹੋਣ 'ਤੇ ਐਤਵਾਰ ਨੂੰ ਇਕ ਵਾਰ ਉਸੇ ਸਮੇਂ ਦੇ ਆਸਪਾਸ ਯਤਨ ਕੀਤਾ ਜਾਵੇਗਾ। ਅਗਲੇ ਕੁੱਝ ਸਾਲਾਂ ਵਿਚ ਇਹ ਯਾਨ ਸੂਰਜ ਤੋਂ ਕਰੀਬ 61 ਲੱਖ ਕਿਲੋਮੀਟਰ ਦੂਰ ਤੋਂ ਇਸ ਦੇ ਚੱਕਰ ਲਗਾਏਗਾ। ਇਹ ਦੂਰੀ ਹੁਣ ਤਕ ਸੂਰਜ 'ਤੇ ਭੇਜੇ ਗਏ ਸਾਰੇ ਖੋਜ ਯਾਨਾਂ ਤੋਂ ਸੱਤ ਗੁਣਾ ਘੱਟ ਹੋਵੇਗੀ।
NASA Spacecraftਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਯਾਨ ਸੂਰਜ ਦੇ ਇੰਨੇ ਨੇੜੇ ਹੋਵੇਗਾ। ਹਰ ਪਰਿਕਰਮਾ ਦੇ ਨਾਲ ਇਹ ਸੂਰਜ ਦੇ ਹੋਰ ਨੇੜੇ ਆਉਂਦਾ ਜਾਏਗਾ। ਇਸ ਖੋਜ ਯਾਨ ਦੀ ਲੰਬਾਈ 9 ਫੁੱਟ ਅਤੇ 10 ਇੰਚ ਹੈ। ਉਥੇ ਇਸ ਦਾ ਵਜ਼ਨ 612 ਕਿਲੋਗ੍ਰਾਮ ਹੈ। ਸੋਲਰ ਪ੍ਰੋਬ ਨੂੰ ਸੂਰਜ ਦੇ ਤਾਪ ਤੋਂ ਬਚਾਉਣ ਲਈ ਇਸ ਵਿਚ ਸਪੈਸ਼ਲ ਕਾਰਬਨ ਕੰਪੋਜਿਟ ਹੀਟ ਸ਼ੀਲ ਲਗਾਈ ਗਈ ਹੈ। ਇਸ ਹੀਟ ਸ਼ੀਲਡ ਦੀ ਮੋਟਾਈ 11.43 ਸੈਟੀਮੀਟਰ ਹੈ।