ਨਵਾਜ਼ ਸ਼ਰੀਫ ਵਲੋਂ ਵਿਦੇਸ਼ ਯਾਤਰਾ ‘ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ
Published : Oct 11, 2018, 6:57 pm IST
Updated : Oct 11, 2018, 6:57 pm IST
SHARE ARTICLE
 Nawaz Sharif demands removal of ban on foreign travel
Nawaz Sharif demands removal of ban on foreign travel

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਗ੍ਰਹਿ ਮੰਤਰਾਲੇ ਨੰੰ ਬੇਨਤੀ ਕੀਤੀ ਹੈ ਕਿ ਉਨ੍ਹਾਂ ‘ਤੇ ਉਨ੍ਹਾਂ ਦੀ ਧੀ...

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ‘ਤੇ ਉਨ੍ਹਾਂ ਦੀ ਧੀ ਅਤੇ ਜੁਆਈ ਦੀ ਵਿਦੇਸ਼ ਯਾਤਰਾ ਉਤੇ ਲੱਗੀ ਰੋਕ ਹਟਾਈ ਜਾਵੇ। ਇਮਰਾਨ ਖ਼ਾਨ ਸਰਕਾਰ ਨੇ ਭ੍ਰਿਸ਼ਟਾਚਾਰ ਨਿਰੋਧੀ ਮੁਹਿੰਮ ਦੇ ਤਹਿਤ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਅਤੇ ਜੁਆਈ ਕੈਪਟਨ (ਰਿਟਾਇਰਡ) ਮੁਹੰਮਦ ਸਫਦਰ ਨੂੰ ਐਗਜ਼ਿਟ ਕੰਟਰੋਲ ਲਿਸਟ ਜਾਂ ਨਿਕਾਸ ਨਿਯੰਤਰਣ ਸੂਚੀ (ਈਸੀਐਲ) ਵਿਚ ਪਾਇਆ ਸੀ। ਸਰਕਾਰ ਨੇ ਜਦੋਂ ਉਨ੍ਹਾਂ ਨੂੰ ਐਗਜ਼ਿਟ ਕੰਟਰੋਲ ਸੂਚੀ ਵਿਚ ਪਾਇਆ ਸੀ

Sharif, his daughter & his son in lawSharif, his daughter & his son in lawਉਸ ਸਮੇਂ ਤਿੰਨੇ ਏਵਨਫੀਲਡ ਫਲੈਟ ਭ੍ਰਿਸ਼ਟਾਚਾਰ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾ ਚੁੱਕੇ ਸਨ ਅਤੇ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ। ਇਸਲਾਮਾਬਾਦ ਉੱਚ ਅਦਾਲਤ ਨੇ ਬਾਅਦ ਵਿਚ ਤਿੰਨਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿਤਾ ਸੀ ਅਤੇ ਉਨ੍ਹਾਂ ਦੀ ਸਜ਼ਾ ਮੁਅੱਤਲ ਕਰ ਦਿਤੀ ਸੀ। ਦੱਸ ਦੇਈਏ ਕਿ ਈਸੀਐਲ ਵਿਚ ਸ਼ਾਮਿਲ ਲੋਕਾਂ ਨੂੰ ਪਾਕਿਸਤਾਨ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਨਵਾਜ਼ ਸ਼ਰੀਫ, ਮਰੀਅਮ ਨਵਾਜ਼ ਅਤੇ ਸਫਦਰ ਨੇ ਤਿੰਨ ਵੱਖ-ਵੱਖ ਪੱਤਰ ਗ੍ਰਹਿ ਮੰਤਰਾਲੇ ਨੂੰ ਭੇਜੇ ਹਨ। ਇਨ੍ਹਾਂ ਵਿਚ ਈਸੀਐਲ ਨੂੰ ਇਹ ਕਹਿੰਦੇ ਹੋਏ ਅਪਣੇ-ਅਪਣੇ ਨਾਮ ਹਟਾਉਣ ਦੀ ਮੰਗ ਕੀਤੀ ਹੈ

Nawaz Sharif & His daughterNawaz Sharif & His daughterਕਿ ਕਿਸੇ ਵੀ ਸੰਸਥਾ ਨੇ ਉਨ੍ਹਾਂ ਦੇ  ਨਾਮ ਇਸ ਸੂਚੀ ਵਿਚ ਦਰਜ ਕਰਨ ਦੇ ਹੁਕਮ ਨਹੀਂ ਦਿਤੇ ਹਨ। ਉਨ੍ਹਾਂ ਨੇ ਅਪਣੇ ਪੱਤਰ ਵਿਚ ਲਿਖਿਆ ਹੈ ਕਿ ਇਸ ਸਬੰਧ ਵਿਚ ਸਮੂਹ ਸਰਕਾਰ ਦਾ ਹੁਕਮ ਅਸੰਵਿਧਾਨਿਕ ਅਤੇ ਗ਼ੈਰਕਾਨੂੰਨੀ ਹੈ ਅਤੇ ਈਸੀਐਲ ਵਿਚ ਉਨ੍ਹਾਂ ਦਾ ਨਾਮ ਰੱਖਿਆ ਜਾਣਾ ਪਾਕਿਸਤਾਨੀ ਸੰਵਿਧਾਨ ਦੀ ਧਾਰਾ 4, 15 ਅਤੇ 25 ਦੀ ਉਲੰਘਣਾ ਕਰਨਾ ਹੈ।

ਇਹ ਵੀ ਪੜ੍ਹੋ : ਦੇਸ਼ ਨਾਲ ਧੋਖੇਬਾਜ਼ੀ ਦੇ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਸ਼ਾਹਿਦ ਖਾਕਾਨ ਅੱਬਾਸੀ ਸਮੇਤ ਇਕ ਪੱਤਰਕਾਰ ਸੋਮਵਾਰ ਨੂੰ ਲਾਹੌਰ ਉੱਚ ਅਦਾਲਤ ਦੇ ਸਾਹਮਣੇ ਪੇਸ਼ ਹੋਏ। ਸੂਤਰਾਂ  ਦੇ ਮੁਤਾਬਕ,  ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਅਦਾਲਤ ਨੇ ਪੱਤਰਕਾਰ ਸਿਰਿਲ ਅਲਮੀਡਾ ਦਾ ਨਾਮ ਨੋ-ਫਲਾਈ ਸੂਚੀ ਤੋਂ ਹਟਾਉਣ ਅਤੇ ਉਨ੍ਹਾਂ ਦੇ ਖ਼ਿਲਾਫ਼ ਜਾਰੀ ਵਾਰੰਟ ਵਾਪਸ ਲਏ ਜਾਣ ਦਾ ਹੁਕਮ ਦਿਤਾ।

ਅਦਾਲਤ ਨੇ ਸ਼ਰੀਫ, ਅੱਬਾਸੀ ਅਤੇ ਅਲਮੀਡਾ ਦੀ ਹਾਜ਼ਰੀ ਉਤੇ ਧਿਆਨ ਦਿਤਾ ਅਤੇ ਸਾਰਿਆਂ ਨੂੰ ਅਦਾਲਤ ਵਿਚ ਲਿਖਤੀ ਜਵਾਬ ਜਮਾਂ ਕਰਾਉਣ ਦਾ ਆਦੇਸ਼ ਦਿਤਾ। ਅਦਾਲਤ ਕੰਪਲੈਕਸ ਦੇ ਆਸਪਾਸ ਸੁਰੱਖਿਆ ਨੂੰ ਵਧਾ ਦਿਤਾ ਗਿਆ। ਰੇਂਜਰਸ ਅਤੇ ਪੁਲਿਸ ਅਧਿਕਾਰੀਆਂ ਦਾ ਇਕ ਦਲ ਅਦਾਲਤ ਦੇ ਬਾਹਰ ਤੈਨਾਤ ਰਿਹਾ ਅਤੇ ਅਦਾਲਤ ਦੇ ਆਉਣ ਅਤੇ ਜਾਣ ਦੇ ਦਰਵਾਜ਼ਿਆਂ ਉਤੇ ਜਿਆਦਾ ਧਿਆਨ ਅਤੇ ਪਾਬੰਦੀ ਵਰਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement