
ਪਾਕਿਸਤਾਨ ਦੇ ਲਾਹੌਰ ਅਤੇ ਪੰਜਾਬ ਖੇਤਰ ਵਿਚ ਹਵਾ ਪ੍ਰਦੂਸ਼ਣ ਦਾ ਹਾਲ ਬਹੁਤ ਭੈੜਾ ਹੋ ਗਿਆ ਹੈ ਅਤੇ ਜ਼ਹਿਰੀਲੀ ਹਵਾ ਦੇ ਕਾਰਨ ਲੋਕਾਂ ਦਾ ਜ਼ਿਉਣਾ ਕਾਫੀ...
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਲਾਹੌਰ ਅਤੇ ਪੰਜਾਬ ਖੇਤਰ ਵਿਚ ਹਵਾ ਪ੍ਰਦੂਸ਼ਣ ਦਾ ਹਾਲ ਬਹੁਤ ਭੈੜਾ ਹੋ ਗਿਆ ਹੈ ਅਤੇ ਜ਼ਹਿਰੀਲੀ ਹਵਾ ਦੇ ਕਾਰਨ ਲੋਕਾਂ ਦਾ ਜ਼ਿਉਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਕੰਟਰੋਲ ਦੀ ਬਹੁਤ ਸਾਰੀ ਜੰਸੀਆਂ ਪ੍ਰਦੂਸ਼ਣ ਦੇ ਹਲਾਤ ਨੂੰ ਸੁਧਾਰਨ ਲਈ ਕੜੇ ਕਦਮ ਉਠਾ ਰਹੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਹੋਰ ਵੀ ਭਿਆਨਕ ਹੋ ਸਕਦੀ ਹੈ।
Pakistan Pollution
ਦੱਸ ਦਈਏ ਕਿ ਲਾਹੌਰ ਵਿਚ ਵੀਰਵਾਰ ਨੂੰ ਦਰਜ ਕੀਤੀ ਗਈ ਏਅਰ ਕਵਾਲਿਟੀ ਇਨਡੈਕਸ ਦੀ ਸਥਿਤੀ 300 ਤੋਂ ਉੱਤੇ ਸੀ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਖਦਸ਼ਾ ਜਤਾਇਆ ਹੈ ਕਿ ਜੇਕਰ ਖੁਸ਼ਕ ਮੌਸਮ ਬਰਕਰਾਰ ਰਹਿੰਦਾ ਹੈ ਤਾਂ ਲੋਕਾਂ ਲਈ ਖ਼ਤਰਾ ਵੱਧ ਸਕਦਾ ਹੈ ਅਤੇ ਲੋਕਾਂ ਨੂੰ ਇਸ ਤੋਂ ਬਚਣ ਦੇ ਉਪਾਅ ਕਰਨ ਦਾ ਸੁਝਾਅ ਦਿਤਾ ਹੈ। ਪ੍ਰਮੁੱਖ ਮੌਸਮ ਮਾਹਰ ਮੁਹੰਮਦ ਰਿਆਜ ਨੇ ਇੱਕ ਬਿਆਨ ਵਿਚ ਕਿਹਾ ਕਿ
Pakistan Pollution
ਹਰ ਸਾਲ ਨਵੰਬਰ ਦਸੰਬਰ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਦਾ ਹੈ ਅਤੇ ਮੀਂਹ ਵਿੱਚ ਦੇਰੀ ਹੋਣ ਦੀ ਹਾਲਤ ਵਿਚ ਇਹ ਵੱਧ ਸਕਦਾ ਹੈ ਜਿਸ ਕਰਕੇ ਹਲਾਤ ਜਿਆਦਾ ਖਰਾਬ ਹੋ ਸੱਕਦੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਮਾਗ ਕਮੀਸ਼ਨ ਨੇ 3 ਨਵੰਬਰ ਤੋਂ 31 ਦਸੰਬਰ ਤੱਕ ਦੇ ਸਮੇਂ ਨੂੰ 'ਸਮਾਗ ਸੀਜਨ' ਐਲਾਨ ਕੀਤਾ ਹੈ। ਇੱਟ ਭੱਠਿਆਂ ਅਤੇ ਫੈਕਟਰੀਆਂ ਤੋਂ ਨਿਕਲਣ ਵਾਲੇ ਸਮਾਗ ਤੋ ਬਚਣ ਲਈ ਲਾਹੌਰ ਹਾਈ ਕੋਰਟ ਨੇ ਸਾਲ 2017 ਵਿਚ ਸਮਾਗ ਕਮੀਸ਼ਨ ਬਣਾਇਆ ਸੀ।
ਦੂਜੇ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਾਤਾਵਰਣ ਮਾਮਲਿਆਂ ਦੇ ਸਲਾਹਕਾਰ ਮਲਿਕ ਅਮੀਨ ਅਸਲਮ ਨੇ ਹਵਾ ਪ੍ਰਦੂਸ਼ਣ ਲਈ ਤਿੰਨ ਮੁੱਖ ਕਾਰਨਾਂ ਨੂੰ ਜ਼ਿੰਮੇਦਾਰ ਦੱਸਿਆ ਹੈ। ਇਹਨਾਂ ਵਿਚ ਪਹਿਲਾ ਇੱਟ ਭੱਠਿਆਂ ਤੋਂ ਨਿਕਲਣ ਵਾਲਾ ਧੂੰਆਂ ਦੂਜਾ ਫੈਕਟਰੀਆਂ ਤੋਂ ਨਿਕਲ ਰਿਹਾ ਖਤਰਨਾਕ ਧੂੰਆਂ ਅਤੇ ਵਾਹਨਾਂ ਦੀ ਭਾਰੀ ਗਿਣਤੀ ਸ਼ਾਮਿਲ ਹੈ। ਵਾਤਾਵਰਣ ਮਾਮਲਿਆਂ ਦੇ ਡਿਪਟੀ ਨਿਦੇਸ਼ਕ ਜ਼ਫਰ ਇਕਬਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਲ੍ਹੇ ਵਿਚ ਚੱਲ ਰਹੇ
327 ਇੱਟ ਭੱਠਿਆਂ ਨੂੰ ਹਵਾ ਪ੍ਰਦੂਸ਼ਣ ਵਧਾਉਣ ਦੇ ਕਾਰਨ 31 ਦਸੰਬਰ ਤੱਕ ਬੰਦ ਕਰਨ ਦਾ ਆਦੇਸ਼ ਦਿਤਾ ਗਿਆ ਹੈ। ਇਨ੍ਹਾਂ ਭੱਠੇ ਵਿਚੋਂ ਹਵਾ ਪ੍ਰਦੂਸ਼ਣ ਰੋਕਣ ਦਾ ਸਹੀ ਪ੍ਰਬੰਧ ਨਹੀਂ ਕੀਤੀ ਗਿਆ ਸੀ। ਨਾਲ ਹੀ ਜ਼ਫਰ ਨੇ ਦੱਸਿਆ ਕਿ 62 ਭੱਠਾ ਮਾਲਿਕਾਂ ਦੇ ਖਿਲਾਫ ਨਿਯਮਾਂ ਦੀ ਉਲਘੰਣਾ ਕਰਦੇ ਹੋਏ ਭੱਠਿਆਂ 'ਚ ਕੰਮ ਜ਼ਾਰੀ ਰੱਖਣ ਵਾਲਿਆਂ 'ਤੇ ਐਫਆਈਆਰ ਦਰਜ ਕੀਤੀ ਗਈ ਹੈ।