ਖ਼ਬਰਾਂ |

ਤਾਜ਼ਾ |

ਓਟਾਵਾ ‘ਚ ਵਾਪਰੀ ਦਿਲ ਦਿਹਲਾਉਣ ਵਾਲੀ ਘਟਨਾ, ਹੋਈ ਤਿੰਨ ਲੋਕਾਂ ਦੀ ਮੌਤ
Published : Jan 12, 2019, 11:14 am IST
Updated : Jan 12, 2019, 11:14 am IST
SHARE ARTICLE
Canada
Canada

ਕੈਨੇਡਾ ਦੇ ਸ਼ਹਿਰ ਓਟਾਵਾ ‘ਚ ਇਕ ਅਜਿਹੀ ਘਟਨਾ ਵਾਪਰ ਗਈ ਹੈ ਜਿਸ ਨੇ ਕੈਨੇਡਾ........

ਓਟਾਵਾ : ਕੈਨੇਡਾ ਦੇ ਸ਼ਹਿਰ ਓਟਾਵਾ ‘ਚ ਇਕ ਅਜਿਹੀ ਘਟਨਾ ਵਾਪਰ ਗਈ ਹੈ ਜਿਸ ਨੇ ਕੈਨੇਡਾ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿਤਾ ਹੈ। ਓਟਾਵਾ ਦੇ ਇਕ ਡਬਲ ਡੈਕਰ ਬੱਸ ਵੈੱਸਟਬੋਰੋ ਬੱਸ ਅੱਡੇ ਤੇ ਬੈਠੀਆਂ ਸਵਾਰੀਆਂ ਦੇ ਉਤੇ ਬੱਸ ਚੜ੍ਹ ਗਈ। ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 23 ਲੋਕ ਜ਼ਖਮੀ ਹੋ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਸਾਮਲ 4 ਵਜੇ ਤੋਂ ਪਹਿਲਾ ਇਕ ਡਬਲ ਡੈਕਰ ਬੱਸ ਪਾਰਗਮਨ ਸ਼ੈਲਟਰ ਬੱਸ ਅੱਡੇ ਵਿਚ ਬੈਠੀਆਂ ਸਵਾਰੀਆਂ ‘ਤੇ ਬੱਸ ਚੜ੍ਹ ਗਈ ਅਤੇ ਕਈਆਂ ਨੂੰ ਹੇਠਾਂ ਦਰੜ ਦਿਤਾ ਗਿਆ।

CanadaCanada

ਸੂਤਰਾਂ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਪਰ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੁਰਘਟਨਾ ਦੇ ਕਾਰਨਾਂ ਦਾ ਪਤਾ ਕਰਨ ਲਈ ਜਾਂਚ ਕਰ ਰਹੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਬੱਸ ‘ਚ ਸਵਾਰ ਸਨ ਅਤੇ ਇਕ ਅੱਡੇ ਉਤੇ ਬੈਠਿਆ ਸੀ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ 9 ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹਾਦਸੇ ਦੇ ਕਾਰਨ ਆਵਾਜਾਈ ਵੀ ਬਹੁਤ ਜਿਆਦਾ ਪ੍ਰਭਾਵਿਤ ਹੋਈ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਵਾਲੀ ਜਗ੍ਹਾਂ ਉਤੇ ਐਮਰਜੈਂਸੀ ਅਧਿਕਾਰੀ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਰਾਹਤ ਕਾਰਜ ਵਿਚ ਲੱਗੇ ਹੋਏ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement