
ਮਿਆਂਮਾਰ ਵਿੱਚ ਤਖਤਾਪਲਟ ‘ਚ ਸ਼ਾਮਲ ਇੱਕ ਨੇਤਾ ਨੇ ਦੇਸ਼ ਵਿੱਚ ‘ਏਕਤਾ ਦਿਵਸ’...
ਯੰਗੂਨ: ਮਿਆਂਮਾਰ ਵਿੱਚ ਤਖਤਾਪਲਟ ‘ਚ ਸ਼ਾਮਲ ਇੱਕ ਨੇਤਾ ਨੇ ਦੇਸ਼ ਵਿੱਚ ‘ਏਕਤਾ ਦਿਵਸ’ ਦੇ ਮੌਕੇ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਲੋਕਤੰਤਰ ਚਾਹੁੰਦੇ ਹੈ ਤਾਂ ਉਨ੍ਹਾਂ ਨੂੰ ਫੌਜ ਦੇ ਨਾਲ ਮਿਲਕੇ ਕੰਮ ਕਰਨਾ ਹੋਵੇਗਾ। ਉਥੇ ਹੀ, ਦੇਸ਼ ਦੇ ਚੁਣੇ ਹੋਏ ਨੇਤਾਵਾਂ ਦੀ ਰਿਹਾਈ ਲਈ ਲੋਕਾਂ ਦਾ ਪ੍ਰਦਰਸ਼ਨ ਵੀ ਜਾਰੀ ਹੈ।
myanmar
ਸੀਨੀਅਰ ਜਨਰਲ ਮਿਨ ਅੰਗ ਲਾਇੰਗ ਨੇ ਕਿਹਾ, ‘‘ਮੈਂ ਸਮੁੱਚੇ ਰਾਸ਼ਟਰ ਨੂੰ ਪੂਰੀ ਗੰਭੀਰਤਾ ਨਾਲ ਅਪੀਲ ਕਰਦਾ ਹਾਂ ਕਿ ਲੋਕਤੰਤਰ ਨੂੰ ਵਾਸਤਵ ਵਿੱਚ ਬਹਾਲ ਕਰਨ ਲਈ ਲੋਕਾਂ ਨੂੰ ਫੌਜ ਦੇ ਨਾਲ ਹੱਥ ਮਿਲਾਉਣਾ ਚਾਹੀਦਾ ਹੈ। ’’
Aung San Suu Kyi
ਉਨ੍ਹਾਂ ਨੇ ਕਿਹਾ, ‘‘ਅਤੀਤ ਦੀਆਂ ਘਟਨਾਵਾਂ ਨੇ ਸਾਨੂੰ ਸਿਖਾਇਆ ਹੈ ਕਿ ਸਿਰਫ ਰਾਸ਼ਟਰੀ ਏਕਤਾ ਹੀ ਦੇਸ਼ ਨੂੰ ਵਿਗੜਨ ਤੋਂ ਰੋਕਣ ਅਤੇ ਅਖੰਡਤਾ ਅਤੇ ਸੰਪ੍ਰਭੁਤਾ ਬਣਾਈ ਰੱਖਣ ਵਿੱਚ ਕਾਰਗਰ ਹੈ।’’ ਫੌਜ ਦੇ ਕਮਾਂਡਰ ਦਾ ਇਹ ਸੁਨੇਹਾ ਸ਼ੁੱਕਰਵਾਰ ਨੂੰ ਇਕ ਸਥਾਨਕ ਅਖਬਾਰ ਵਿੱਚ ਪ੍ਰਕਾਸ਼ਿਤ ਹੋਇਆ ਹੈ। ਨਵੇਂ ਫੌਜੀ ਸ਼ਾਸਨ ਨੇ ਇਹ ਵੀ ਐਲਾਨ ਕੀਤਾ ਕਿ ਉਹ ‘ਏਕਤਾ ਦਿਵਸ’ ਦੇ ਮੌਕੇ ਉੱਤੇ ਹਜਾਰਾਂ ਕੈਦੀਆਂ ਨੂੰ ਰਿਹਾਅ ਕਰੇਗੀ ਅਤੇ ਕਈਂ ਕੈਦੀਆਂ ਦੀ ਸਜਾ ਘੱਟ ਕਰੇਗੀ।
Aung San Suu Kyi
1 ਫਰਵਰੀ ਨੂੰ ਹੋਇਆ ਸੀ ਤਖਤਾਪਲਟ
ਮਿਨ ਅੰਗ ਲਾਇੰਗ ਮਿਆਂਮਾਰ ਵਿੱਚ ਇੱਕ ਫਰਵਰੀ ਨੂੰ ਹੋਏ ਤਖਤਾਪਲਟ ਵਿੱਚ ਸ਼ਾਮਲ ਸਨ। ਫੌਜ ਨੇ ਕਿਹਾ ਕਿ ਉਸਨੂੰ ਇਹ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਸੂਚੀ ਦੀ ਸਰਕਾਰ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਧੋਖਾਧੜੀ ਦੇ ਆਰੋਪਾਂ ਦੀ ਉਚਿਤ ਤਰੀਕੇ ਨਾਲ ਜਾਂਚ ਕਰਨ ਵਿੱਚ ਨਾਕਾਮ ਰਹੀ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਦਾਵਿਆਂ ਦੀ ਪੁਸ਼ਟੀ ਲਈ ਕੋਈ ਸਬੂਤ ਨਹੀਂ ਹਨ।