
ਹਾਲੀਵੁੱਡ ਸਟਾਰ ਟੌਮ ਹੈਂਕਸ ਅਤੇ ਉਸ ਦੀ ਪਤਨੀ ਕੋਰੋਨਾ ਪਾਜ਼ੀਟਿਵ
ਫੌਰੈਸਟ ਗੰਪ, ਕਾਸਟਵੇਅ, ਕੈਪਟਨ ਫਿਲਿਪ ਅਤੇ ਦਿ ਪੋਸਟ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੇ ਮਹਾਨ ਹਾਲੀਵੁੱਡ ਅਭਿਨੇਤਾ ਟੌਮ ਹੈਂਕਸ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਿਆ ਹੈ। ਟੌਮ ਅਤੇ ਉਸ ਦੀ ਪਤਨੀ ਕੋਰੋਨਾ ਟੈਸਟ ਵਿਚ ਸਕਾਰਾਤਮਕ ਪਾਏ ਗਏ ਹਨ। 63 ਸਾਲਾ ਟੌਮ ਨੇ ਦੱਸਿਆ ਕਿ ਉਸਨੂੰ ਇਹ ਵਾਇਰਸ ਆਸਟਰੇਲੀਆ ਵਿੱਚ ਸ਼ੂਟਿੰਗ ਦੌਰਾਨ ਹੋਇਆ ਹੈ।
File
ਅਤੇ ਇਸ ਤੋਂ ਬਾਅਦ ਉਸ ਨੂੰ ਬਹੁਤ ਜ਼ਿਆਦਾ ਠੰਢ ਅਤੇ ਸਰੀਰ ਵਿੱਚ ਧੱਫੜ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਟੌਮ ਨੇ ਇੰਸਟਾਗ੍ਰਾਮ 'ਤੇ ਕਿਹਾ ਕਿ ਉਹ ਆਪਣੀ ਪਤਨੀ ਨਾਲ ਐਲਵਿਸ ਪ੍ਰੈਸਲੀ ਫਿਲਮ ਦੀ ਸ਼ੂਟਿੰਗ ਲਈ ਆਸਟਰੇਲੀਆ ਗਿਆ ਸੀ। ਉੱਥੋਂ ਵਾਪਸ ਪਰਤਦਿਆਂ ਉਸ ਨੂੰ ਠੰਢ, ਥਕਾਵਟ ਅਤੇ ਸਰੀਰ ਵਿਚ ਧੱਫੜ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ।
ਹੈਂਕਸ ਨੇ ਦੱਸਿਆ ਕਿ ਚੀਜ਼ਾਂ ਨੂੰ ਸਹੀ ਰੱਖਣ ਲਈ ਜਿਸ ਤਰੀਕੇ ਨਾਲ ਕੋਰੋਨਾ ਦੀ ਹਰ ਜਗ੍ਹਾ ਪਰਖ ਕੀਤੀ ਜਾ ਰਹੀ ਹੈ, ਅਸੀਂ ਵੀ ਕਰਨ ਲਈ ਗਏ ਅਤੇ ਸਾਨੂੰ ਇਸ ਪਰੀਖਿਆ ਵਿਚ ਸਕਾਰਾਤਮਕ ਪਾਇਆ ਗਿਆ ਹੈ। ਦੱਸ ਦਈਏ ਕਿ ਹੈਂਕਸ ਨੂੰ ਇਸ ਫ਼ਿਲਮ ਵਿੱਚ ਰੁਫੁਸ ਸਿਵੇਲ, ਆਸਟਿਨ ਬਟਲਰ, ਮੈਗੀ ਗਲੇਨਹਾਲ ਅਤੇ ਓਲੀਵੀਆ ਡੀ ਜੋਂਜ ਦੇ ਨਾਲ ਕਾਸਟ ਕੀਤਾ ਗਿਆ ਹੈ।
File
ਵਾਰਨਰ ਬ੍ਰੋਜ਼ ਨੇ ਕਿਹਾ ਹੈ ਕਿ ਆਸਟਰੇਲੀਆਈ ਸਿਹਤ ਏਜੰਸੀਆਂ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਇਸ ਗੱਲ ਦਾ ਪਤਾ ਕੀਤਾ ਜਾ ਸਕੇ ਕਿ ਉਹ ਕੌਣ ਸੀ ਜਿਸ ਦੇ ਟੌਮ ਦੇ ਸੀਧੇ ਸੰਪਰਕ ਵਿਚ ਆਉਣ ‘ਤੇ ਉਨ੍ਹਾਂ ਇਹ ਬਿਮਾਰੀ ਹੋਈ ਹੈ। ਟੌਮ ਇਕ ਕਮਾਲ ਦਾ ਅਦਾਕਾਰ ਹੈ ਅਤੇ ਦੱਸ ਦਈਏ ਕਿ ਫਿਲਮ ਫੋਰੈਸਟ ਗੰਪ ਨੂੰ ਹੀ ਹਿੰਦੀ ਰੀਮੇਕ ਕਰਦੇ ਹੋਏ ਆਮਿਰ ਖਾਨ ਆਪਣੀ ਫ਼ਿਲਮ ਲਾਲ ਸਿੰਘ ਚੱਢਾ ਬਣਾ ਰਹੇ ਹਨ।
File
ਆਮਿਰ ਖਾਨ ਦੀ ਇਸ ਫਿਲਮ ਦਾ ਪਹਿਲਾ ਲੁੱਕ ਸਾਂਝਾ ਕੀਤਾ ਜਾ ਚੁੱਕੀ ਹੈ। ਆਮਿਰ ਫਿਲਮ ਦੇ ਪੋਸਟਰ ਵਿਚ ਇਕ ਸਰਦਾਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਆਮਿਰ ਖਾਨ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਟੌਮ ਹੈਂਕਸ ਨੂੰ ਕਾਫ਼ੀ ਹੱਦ ਤਕ ਫਾਲੋ ਕਰਦੇ ਹਨ ਅਤੇ ਹੁਣ ਫਿਲਮ ਤੋਂ ਬਾਅਦ ਇਨ੍ਹਾਂ ਦਾਅਵਿਆਂ ਦੀ ਹੋਰ ਪੁਸ਼ਟੀ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।