
ਹਾਦਸਾ ਸੋਮਵਾਰ ਸਵੇਰੇ 11:30 ਵਜੇ ਦੇ ਕਰੀਬ ਵਾਪਰਿਆ
US News: ਅਮਰੀਕਾ ਦੇ ਇਲੀਨੋਇਸ ਸੂਬੇ ਦੀ ਰਾਜਧਾਨੀ ਸਪ੍ਰਿੰਗਫੀਲਡ ਤੋਂ ਲਗਭਗ 91 ਕਿਲੋਮੀਟਰ ਉੱਤਰ-ਪੱਛਮ ਵਿਚ ਇਕ ਹਾਈਵੇਅ ਉਤੇ ਇਕ ਸਕੂਲ ਬੱਸ ਦੇ ਇਕ ਸੈਮੀਟਰੱਕ ਨਾਲ ਟਕਰਾ ਜਾਣ ਕਾਰਨ ਤਿੰਨ ਬੱਚਿਆਂ ਅਤੇ ਦੋ ਬਾਲਗਾਂ ਦੀ ਮੌਤ ਹੋ ਗਈ।
ਇਲੀਨੋਇਸ ਸਟੇਟ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਇਕ ਬਿਆਨ ਵਿਚ ਕਿਹਾ ਕਿ ਹਾਦਸਾ ਸੋਮਵਾਰ ਸਵੇਰੇ 11:30 ਵਜੇ ਦੇ ਕਰੀਬ ਵਾਪਰਿਆ ਜਦੋਂ ਯੂਐਸ ਰੂਟ 24 ਉਤੇ ਪੂਰਬ ਵੱਲ ਜਾ ਰਹੀ ਇਕ ਸਕੂਲੀ ਬੱਸ “ਕਿਸੇ ਅਣਜਾਣ ਕਾਰਨ” ਕਰਕੇ ਸੈਂਟਰ ਲਾਈਨ ਨੂੰ ਪਾਰ ਕਰਕੇ ਪੱਛਮੀ ਪਾਸੇ ਦੀਆਂ ਲੇਨਾਂ ਵਿਚ ਜਾ ਟਕਰਾਈ ਅਤੇ ਇਕ ਟਰੱਕ ਨਾਲ ਟਕਰਾ ਗਈ।
ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਸਕੂਲ ਬੱਸ ਦੇ ਡਰਾਈਵਰ ਅਤੇ ਤਿੰਨ ਬੱਚਿਆਂ ਦੇ ਨਾਲ-ਨਾਲ ਸੈਮੀਟਰੱਕ ਦੇ ਡਰਾਈਵਰ ਸਮੇਤ ਚਾਰੋਂ ਸਵਾਰੀਆਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ। ਸਕੂਲ ਜ਼ਿਲ੍ਹੇ ਨੇ ਘਟਨਾ ਤੋਂ ਬਾਅਦ ਮੰਗਲਵਾਰ ਅਤੇ ਬੁੱਧਵਾਰ ਲਈ ਸਕੂਲ ਨੂੰ ਬੰਦ ਕਰ ਦਿਤਾ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
(For more Punjabi news apart from 3 children, 2 adults dead after school bus and semitruck collide in US News, stay tuned to Rozana Spokesman)