
ਜਾਣੋ, ਵਾਇਰਲ ਹੋ ਰਹੀ ਸਪੇਨ ਦੀ ਵੀਡੀਓ ਦਾ ਅਸਲ ਸੱਚ
ਸਪੇਨ: ਜਦੋਂ ਕਿਤੇ ਅੱਗ ਲੱਗਦੀ ਹੈ ਤਾਂ ਸਭ ਕੁੱਝ ਜਲਾ ਕੇ ਰਾਖ਼ ਕਰ ਦਿੰਦੀ ਹੈ ਪਰ ਸੋਸ਼ਲ ਮੀਡੀਆ 'ਤੇ ਅੱਗ ਦੀ ਇਕ ਵਾਇਰਲ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਸ ਵੀਡੀਓ ਵਿਚ ਇਕ ਪਾਰਕ ਅੰਦਰ ਭਿਆਨਕ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਅੱਗ ਨਾਲ ਨਾ ਤਾਂ ਪਾਰਕ ਦਾ ਕੋਈ ਰੁੱਖ ਸੜ ਰਿਹਾ ਹੈ ਅਤੇ ਨਾ ਪਾਰਕ ਦਾ ਘਾਹ।
Spain Park
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਫੈਲ ਰਹੀ ਹੈ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਇਸ ਵੀਡੀਓ ਦੀ ਅਸਲ ਸੱਚਾਈ? ਦਰਅਸਲ ਇਹ ਵੀਡੀਓ ਸਪੇਨ ਵਿਚ ਕੈਲਾਹੋਰਾ ਸਥਿਤ ਇਕ ਪਾਰਕ ਦਾ ਹੈ, ਜਿਸ ਨੂੰ ਸਭ ਤੋਂ ਪਹਿਲਾਂ ਕਲਬੱਡੀ ਮੋਂਟਾਨਾ ਕੈਲਾਹੋਰਾ ਨਾਂਅ ਦੀ ਸੰਸਥਾ ਨੇ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ।
Spain Park
ਦਰਅਸਲ ਇਸ ਪਾਰਕ ਦੀ ਸਾਰੀ ਘਾਹ 'ਤੇ ਮੱਕੜੀ ਦੇ ਜਾਲੇ ਵਾਂਗ ਇਕ ਜਾਲਾ ਬਣ ਗਿਆ ਸੀ, ਜੋ ਰੁੱਖਾਂ ਤੋਂ ਡਿੱਗੇ ਬੀਜਾਂ ਕਾਰਨ ਬਣਿਆ ਸੀ ਅਤੇ ਇਸ ਨੇ ਪਾਰਕ ਦੀ ਸਾਰੀ ਘਾਹ ਨੂੰ ਢਕ ਲਿਆ ਸੀ ਪਰ ਜਿਵੇਂ ਹੀ ਇਸ ਨੂੰ ਅੱਗ ਲਗਾਈ ਗਈ ਤਾਂ ਅੱਗ ਹਲਕੇ ਜਾਲੇ ਨੂੰ ਤੇਜ਼ੀ ਨਾਲ ਸਾੜਦੀ ਹੋਈ ਅੱਗੇ ਵਧ ਗਈ ਜਦਕਿ ਹੇਠਾਂ ਵਾਲੀ ਘਾਹ ਨੂੰ ਕੁੱਝ ਨਹੀਂ ਹੋਇਆ।
Spain Park
ਹੋਰ ਤਾਂ ਹੋਰ ਅੱਗ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਇਸ ਨਾਲ ਨਾ ਤਾਂ ਪਾਰਕ ਵਿਚਲੇ ਰੁੱਖਾਂ ਨੂੰ ਕੁੱਝ ਹੋਇਆ ਅਤੇ ਨਾ ਹੀ ਪਾਰਕ ਵਿਚ ਲੱਕੜੀ ਦੀ ਬੈਂਚ ਨੂੰ ਕੋਈ ਨੁਕਸਾਨ ਹੋਇਆ। ਇਹ ਅੱਗ ਇਕ ਕੰਟਰੋਲਡ ਅੱਗ ਸੀ ਨਾ ਕਿ ਜੰਗਲ ਵਿਚ ਲੱਗੀ ਕੋਈ ਭਿਆਨਕ ਅੱਗ।
Spain Park
ਫੇਸਬੁੱਕ 'ਤੇ ਇਸ ਵੀਡੀਓ ਨੂੰ ਕੁੱਝ ਦਿਨ ਪਹਿਲਾਂ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਨੂੰ ਟਵਿੱਟਰ 'ਤੇ ਵੀ ਕਾਫ਼ੀ ਲੋਕ ਦੇਖ ਰਹੇ ਨੇ। ਇਸ ਵੀਡੀਓ ਨੂੰ ਹੁਣ ਤਕ 68 ਤੋਂ ਵੀ ਜ਼ਿਆਦਾ ਵਿਊ ਮਿਲ ਚੁੱਕੇ ਨੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।