
: ਕਰੋਨਾ ਮਹਾਂਮਾਰੀ ਤੋਂ ਇਸ ਸਮੇਂ ਪੂਰਾ ਵਿਸ਼ਵ ਪ੍ਰਭਾਵਿਤ ਹੈ। ਪਿਛਲੇ ਕੁਝ ਸਮੇਂ ਵਿਚ ਹੀ ਇਸ ਮਹਾਂਮਾਰੀ ਦੇ ਨਾਲ ਲੱਖਾਂ ਲੋਕ ਪ੍ਰਭਾਵਿਤ ਹੋ ਚੱਕੇ ਹਨ
ਨਵੀਂ ਦਿੱਲੀ : ਕਰੋਨਾ ਮਹਾਂਮਾਰੀ ਤੋਂ ਇਸ ਸਮੇਂ ਪੂਰਾ ਵਿਸ਼ਵ ਪ੍ਰਭਾਵਿਤ ਹੈ। ਪਿਛਲੇ ਕੁਝ ਸਮੇਂ ਵਿਚ ਹੀ ਇਸ ਮਹਾਂਮਾਰੀ ਦੇ ਨਾਲ ਲੱਖਾਂ ਲੋਕ ਪ੍ਰਭਾਵਿਤ ਹੋ ਚੱਕੇ ਹਨ ਅਤੇ ਲੱਖਾਂ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਵੀ ਚੁੱਕੇ ਹਨ। ਉੱਥੇ ਹੀ ਮੈਡੀਕਲ ਸੈਕਟਰ ਦੇ ਵੱਡੇ ਰਿਸਰਚ ਮੈਗਜ਼ੀਨ ਦਾ ਲੈਂਸੇਟ ਦੀ ਇਕ ਰਿਪੋਰਟ ਇਹ ਅਦਾਜ਼ਾ ਲਗਾਇਆ ਗਿਆ ਹੈ। ਕਿ ਕਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਵਿਸ਼ਵ ਵਿਚੋਂ 5 ਤੋਂ 10 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ।
Covid 19
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਸ ਹਿਸਾਬ ਨਾਲ ਬਿਮਾਰੀ ਵੱਧ ਰਹੀ ਹੈ ਇਹ ਮੈਡੀਕਲ ਸਿਸਟਮ ਤੇ ਵੀ ਬੋਝ ਵਧਾ ਦੇਵੇਗੀ। ਜਿਸ ਦੇ ਕਾਰਨ ਮੌਤਾਂ ਦੀ ਗਿਣਤੀ ਵੱਧੇਗੀ। ਦ ਲੈਂਸੇਟ ਮੁਤਾਬਕ ਜੋ ਹਾਲਾਤ 100 ਸਾਲ ਪਹਿਲਾਂ 1918 'ਚ ਸਪੈਨਿਸ਼ ਫਲੂ ਸਮੇਂ ਬਣੇ ਸਨ। ਉਸੇ ਤਰ੍ਹਾਂ ਦੇ ਹਾਲਾਤ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਬਣ ਸਕਦੇ ਹਨ। ਉਸ ਸਮੇਂ ਵੀ ਮਾਸਕ ਪਾਉਂਣ ਲਾਜ਼ਮੀ ਅਤੇ ਕੁਆਰੰਟੀਨ ਸੈਂਟਰ ਬਣਾਏ ਗਏ ਜਿਸ ਤਰ੍ਹਾਂ ਅੱਜ ਕੱਲ ਬਣਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਪੈਨਿਸ਼ ਫਲੂ ਦੇ ਕਾਰਨ ਵੀ ਲੱਖ ਲੋਕਾਂ ਨੇ ਆਪਣੀ ਜਾਨ ਗੁਆਈ ਸੀ ਅਤੇ ਉਸੇ ਤਰ੍ਹਾਂ ਦੇ ਹਲਾਤ ਅੱਜ ਵੀ ਬਣੇ ਹੋਏ ਹਨ।
Covid 19
ਸਪੈਨਿਸ਼ ਫਲੂ ਮੌਕੇ ਲੋਕਾਂ ਦਾ ਜ਼ਿੰਦਗੀ ਜਿਓਣ ਦਾ ਤਰੀਕਾ ਬਦਲ ਗਿਆ ਸੀ ਅੱਜ ਵੀ ਲੋਕ ਲਾਇਫਸਟਾਇਲ ਬਦਲਣ ਲਈ ਮਜ਼ਬੂਰ ਹਨ। ਉਧਰ ਦ ਲੈਂਸੇਟ ਨੇ ਆਪਣੀ ਰਿਪੋਰਟ ਚ ਦਾਅਵਾ ਕੀਤਾ ਹੈ ਕਿ ਕਰੋਨਾ ਦੀ ਰੋਸ਼ੋ ਸਪੈਨਿਸ਼ ਫਲੂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਦੱਸ ਦੱਈਏ ਕਿ 1918 ਚ ਸਪੈਨਿਸ਼ ਫਲੂ ਕਾਰਨ ਪੂਰੀ ਦੁਨੀਆਂ ਵਿਚੋਂ 10 ਕਰੋੜ ਲੋਕਾਂ ਦੀ ਜਾਨ ਚਲੀ ਗਈ ਸੀ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਸ ਵਿਚ ਇਕੱਲੇ ਭਾਰਤ ਵਿਚ ਇਕ ਕਰੋੜ ਲੋਕਾਂ ਦੀ ਮੌਤ ਹੋਈ ਸੀ।
Covid 19
ਉੱਥੇ ਹੀ ਇਸ ਸਮੇਂ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ 74 ਲੱਖ ਤੋਂ ਜ਼ਿਆਦਾ ਮਾਮਲੇ ਦਰਜ਼ ਹਨ। ਫਿਲਹਾਲ ਪਹਿਲਾਂ ਨੰਬਰ 'ਤੇ ਅਮਰੀਕਾ ਹੈ ਜਿੱਥੇ 20,11,341 ਮਾਮਲੇ ਹਨ, ਦੂਜੇ ਨੰਬਰ ਤੇ ਬ੍ਰਾਜ਼ੀਲ 'ਚ 7,72,416 ਕੇਸ ਹਨ, ਤੀਜੇ ਨੰਬਰ 'ਤੇ ਰਸ਼ੀਆ 'ਚ 5,01,800 ਕੇਸ ਹਨ ਤੇ ਚੌਥੇ ਨੰਬਰ 'ਤੇ ਯੂਨਾਇਟਡ ਕਿੰਗਡਮ 'ਚ 2,92,854 ਮਾਮਲੇ ਹਨ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।