ਕੋਰੋਨਾ ਨੂੰ ਰੋਕਣ ਲਈ ਕਿਮ ਜੋਂਗ ਨੇ ਚੀਨ ਵਲੋਂ ਆਉਣ ਵਾਲਿਆਂ ਨੂੰ ਗੋਲੀ ਮਾਰਨ ਦੇ ਦਿਤੇ ਹੁਕਮ
Published : Sep 12, 2020, 8:25 am IST
Updated : Sep 16, 2020, 2:20 pm IST
SHARE ARTICLE
Kim Jong-un
Kim Jong-un

ਦਖਣ 'ਚ ਅਮਰੀਕੀ ਫ਼ੌਜ ਦੇ ਕਮਾਂਡਰ ਮੁਤਾਬਕ ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਤੋਂ ....

ਵਾਸ਼ਿੰਗਟਨ: ਦਖਣ 'ਚ ਅਮਰੀਕੀ ਫ਼ੌਜ ਦੇ ਕਮਾਂਡਰ ਮੁਤਾਬਕ ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਵਿਅਕਤੀਆਂ ਨੂੰ ਚੀਨ ਤੋਂ ਦੇਸ਼ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਦੇਖਦੇ ਸਾਰ ਹੀ ਗੋਲੀ ਮਾਰਨ ਦੇ ਆਦੇਸ਼ ਦਿਤੇ ਹਨ। ਉੱਤਰੀ ਕੋਰੀਆ ਨੇ ਹਾਲੇ ਤਕ ਦੇਸ਼ 'ਚ ਇਕ ਵੀ ਕੋਰੋਨਾ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ।

Kim Jong-unKim Jong-un

ਪਿਓਂਗਯਾਂਗ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਨਵਰੀ 'ਚ ਚੀਨ ਨਾਲ ਲਗਦੀ ਸਰਹੱਦ ਨੂੰ ਬੰਦ ਕਰ ਦਿਤਾ ਸੀ। ਜੁਲਾਈ 'ਚ, ਰਾਜ ਮੀਡੀਆ ਨੇ ਕਿਹਾ ਕਿ ਉਸਨੇ ਅਪਣੀ ਐਮਰਜੈਂਸੀ ਦੀ ਸਥਿਤੀ ਨੂੰ ਵੱਧ ਤੋਂ ਵੱਧ ਪੱਧਰ ਤੇ ਵਧਾ ਦਿਤਾ ਹੈ।

coronaviruscoronavirus

ਯੂਐਸ ਫੋਰਸ ਕੋਰੀਆ (ਯੂਐਸਐਫਕੇ) ਦੇ ਕਮਾਂਡਰ ਰੌਬਰਟ ਅਬ੍ਰਾਹਮਸ ਨੇ ਕਿਹਾ ਕਿ ਸਰਹੱਦ ਦੇ ਬੰਦ ਹੋਣ ਕਾਰਨ ਮਾਲ ਦੀ ਤਸਕਰੀ 'ਚ ਵਾਧਾ ਹੋਇਆ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਦਖ਼ਲ ਦੇਣਾ ਪਿਆ ਹੈ।

Kim Jong-unKim Jong-un

ਵਾਸ਼ਿੰਗਟਨ 'ਚ ਰਣਨੀਤਕ ਅਤੇ ਇੰਟਰਨੈਸ਼ਨਲ ਸਟੱਡੀਜ਼ ਸੈਂਟਰ (ਸੀ.ਐਸ.ਆਈ.ਐਸ) ਵਲੋਂ ਵੀਰਵਾਰ ਨੂੰ ਆਨਲਾਈਨ ਕਾਨਫਰੰਸ 'ਚ, ਰਾਬਰਟ ਅਬਰਾਹਿਮ ਨੇ ਕਿਹਾ, “ਉੱਤਰ ਕੋਰੀਆ ਨੇ ਚੀਨੀ ਸਰਹੱਦ ਦੇ ਨਾਲ ਇਕ ਜਾਂ ਦੋ ਕਿਲੋਮੀਟਰ ਦੇ ਅੰਦਰ ਨਵਾਂ ਬਫਰ ਜ਼ੋਨ ਬਣਾਇਆ ਹੈ।

CoronavirusCoronavirus

ਉਸਨੇ ਉੱਤਰੀ ਕੋਰੀਆ ਦੀ ਸਪੈਸ਼ਲ ਆਪ੍ਰੇਸ਼ਨ ਫੋਰਸ (ਐਸਓਐਫ) ਨੂੰ ਉੱਥੇ ਤਾਇਨਾਤ ਕੀਤਾ ਹੈ। ਉਨ੍ਹਾਂ ਨੂੰ ਦੇਖ ਦੇ ਸਾਰ ਹੀ ਸ਼ੂਟ ਕਰਨ ਦੇ ਆਦੇਸ਼ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਹੱਦ ਦੇ ਬੰਦ ਹੋਣ ਨਾਲ ਚੀਨ ਵਿੱਤੀ ਤੌਰ 'ਤੇ ਪ੍ਰਭਾਵਤ ਹੋਇਆ ਹੈ।

Kim Jong-unKim Jong-un

ਚੀਨ ਦੀ ਦਰਾਮਦ 85 ਫ਼ੀ ਸਦੀ ਘੱਟ ਗਈ ਹੈ। ਉੱਤਰ ਕੋਰੀਆ ਨੇ ਅਪਣੇ ਪ੍ਰਮਾਣੂ ਪ੍ਰੋਗਰਾਮਾਂ 'ਤੇ ਅਸਰਦਾਰ ਢੰਗ ਨਾਲ ਆਰਥਕ ਪਾਬੰਦੀਆਂ ਵਧਾ ਦਿਤੀਆਂ ਹਨ। ਦੂਜੇ ਪਾਸੇ ਉੱਤਰੀ ਕੋਰੀਆ ਵੀ ਮੀਸਕ ਤੂਫ਼ਾਨ ਨਾਲ ਜੂਝ ਰਿਹਾ ਹੈ। ਮੀਡੀਆ ਰੀਪੋਰਟ ਮੁਤਾਬਕ, ਤੂਫ਼ਾਨ ਕਾਰਨ 2000 ਤੋਂ ਵੱਧ ਘਰ ਤਬਾਹ ਹੋ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement