
ਬ੍ਰਿਟੇਨ ਦੇ ਮੈਨਚੈਸਟਰ ਸਥਿਤ ਹੋਟਲ 'ਚ ਇੱਕ ਬੋਤਲ ਬੀਅਰ ਦੇ ਬਦਲੇ 99,983.64 ਡਾਲਰ ( ਕਰੀਬ 71 ਲੱਖ ਰੁਪਏ) ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਬ੍ਰਿਟੇਨ : ਬ੍ਰਿਟੇਨ ਦੇ ਮੈਨਚੈਸਟਰ ਸਥਿਤ ਹੋਟਲ 'ਚ ਇੱਕ ਬੋਤਲ ਬੀਅਰ ਦੇ ਬਦਲੇ 99,983.64 ਡਾਲਰ ( ਕਰੀਬ 71 ਲੱਖ ਰੁਪਏ) ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਆਸਟ੍ਰੇਲੀਆਈ ਖੇਡ ਸੰਪਾਦਕ ਪੀਟਰ ਲਾਲੋਰ ਨੇ ਬੋਤਲ ਦੀ ਫੋਟੋ ਪੋਸਟ ਕਰਦੇ ਹੋਏ ਟਵੀਟ ਕੀਤਾ - ਇਹ ਹੈ ਇਤਿਹਾਸ ਦੀ ਸਭ ਤੋਂ ਜ਼ਿਆਦਾ ਮਹਿੰਗੀ ਬੀਅਰ। ਹਾਲਾਂਕਿ ਹੋਟਲ ਨੇ ਇਸ ਮਾਮਲੇ 'ਚ ਮਾਫੀ ਮੰਗੀ ਹੈ ਅਤੇ ਬਿਲ ਦੀ ਜਾਂਚ ਕਰਾਉਣ ਦਾ ਭਰੋਸਾ ਦਿੱਤਾ ਹੈ।
71 lakhs recovered for one bottle of beer in Britain
ਫਿਲਹਾਲ ਇਸ ਘਟਨਾ ਨਾਲ ਇੱਕ ਭਾਰਤੀ ਹੋਟਲ 'ਚ ਐਕਟਰ ਰਾਹੁਲ ਬੋਸ ਤੋਂ ਦੋ ਕੇਲਿਆਂ ਦੇ ਬਦਲੇ 442 ਰੁਪਏ ਵਸੂਲਣ ਦੀ ਘਟਨਾ ਬਹੁਤ ਮਾਮੂਲੀ ਲੱਗਣ ਲੱਗੀ ਹੈ। ਚੌਥੇ ਐਸ਼ੇਜ਼ ਟੈਸਟ ਮੈਚ ਤੋਂ ਪਹਿਲਾਂ ਮੈਨਚੇਸਟਰ ਪਹੁੰਚੇ ਪੀਟਰ ਨੇ ਇਹ ਸੋਚ ਕੇ ਬੀਅਰ ਦਾ ਆਡਰ ਦਿੱਤਾ ਸੀ ਕਿ ਉਨ੍ਹਾਂ ਨੂੰ ਛੇ - ਸੱਤ ਡਾਲਰ ਦੇਣੇ ਪੈਣਗੇ। ਉਨ੍ਹਾਂ ਦਾ ਕਹਿਣਾ ਹੈ ਕਿ - ਜਦੋਂ ਇੱਕ ਮਹਿਲਾ ਨੇ ਮੈਨੂੰ ਬਿਲ ਦੀ ਰਸੀਦ ਫੜਾਈ ਤਾਂ ਮੈਂ ਉਸਨੂੰ ਚਸ਼ਮਾ ਨਤਾ ਹੋਣ ਦੇ ਕਾਰਨ ਪੜ੍ਹਿਆ ਨਹੀਂ।
71 lakhs recovered for one bottle of beer in Britain
ਇਸ ਤੋਂ ਬਾਅਦ ਮੈਂ ਬਿਲ ਭੁਗਤਾਨ ਕਰਨ ਗਿਆ ਤਾਂ ਮਸ਼ੀਨ 'ਚ ਕੁੱਝ ਮੁਸ਼ਕਿਲ ਆ ਗਈ, ਥੋੜ੍ਹੀ ਦੇਰ ਵਿੱਚ ਹੀ ਮਸ਼ੀਨ ਠੀਕ ਹੋ ਗਈ ਅਤੇ ਮੇਰੇ ਅਕਾਊਂਟ ਤੋਂ ਪੈਸੇ ਕੱਟ ਲਏ ਗਏ। ਇੱਥੇ ਵੀ ਮੈਂ ਰਸੀਦ ਨਹੀਂ ਲਈ ਪਰ ਜਦੋਂ ਮੋਬਾਇਲ 'ਚ ਸੁਨੇਹਾ ਪੜ੍ਹਿਆ ਤਾਂ ਹੋਸ਼ ਉੱਡ ਗਏ। ਅਕਾਊਂਟ ਤੋਂ 99,983.64 ਡਾਲਰ ਕੱਟ ਲਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।