
ਯਮਨ ਦੇ ਹੁਦੈਦਾ 'ਚ ਸੰਘਰਸ਼ ਦੌਰਾਨ ਘੱਟ ਤੋਂ ਘੱਟ 61 ਲੜਾਕਿਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ 'ਚ ਹੋਰ ਲੋਕ ਜ਼ਖ਼ਮੀ ਹੋਏ ਹਨ...........
ਹੁਦੈਦਾ : ਯਮਨ ਦੇ ਹੁਦੈਦਾ 'ਚ ਸੰਘਰਸ਼ ਦੌਰਾਨ ਘੱਟ ਤੋਂ ਘੱਟ 61 ਲੜਾਕਿਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ 'ਚ ਹੋਰ ਲੋਕ ਜ਼ਖ਼ਮੀ ਹੋਏ ਹਨ। ਸਿਹਤ ਤੇ ਫ਼ੌਜੀ ਸੂਤਰਾਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਰੈੱਡ ਸੀ ਦੇ ਸਿਹਤ ਅਧਿਕਾਰੀਆਂ ਨੇ ਦਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 43 ਹੂਤੀ ਵਿਦਰੋਹੀ ਤੇ ਸਰਕਾਰ ਸਮਰਥਿਤ 9 ਲੋਕ ਮਾਰੇ ਗਏ।
ਉਥੇ ਹੁਦੈਦਾ ਦੇ ਦਖਣ 'ਚ ਸਥਿਤ ਮੋਖਾ 'ਚ ਸਰਕਾਰ ਸਮਰਥਿਤ 9 ਹੋਰ ਲੜਾਕਿਆਂ ਦੇ ਵੀ ਮਾਰੇ ਜਾਣ ਦੀ ਖਬਰ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਕ ਫ਼ੌਜੀ ਸੂਤਰ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਹੁਦੈਦਾ ਦੇ ਫ਼ੌਜੀ ਹਸਪਤਾਲ ਨਾਲ ਜੁੜੇ ਇਕ ਸੂਤਰ ਨੇ ਦਸਿਆ ਕਿ ਵੱਡੀ ਗਿਣਤੀ 'ਚ ਵਿਦਰੋਹੀਆਂ ਨੂੰ ਸਨਾ ਤੇ ਇਬ ਸੂਬਿਆਂ ਦੇ ਹਸਪਤਾਲਾਂ 'ਚ ਇਲਾਜ ਲਈ ਭੇਜਿਆ ਜਾ ਰਿਹਾ ਹੈ। (ਏਜੰਸੀਆਂ)