Trade Policy Forum meet: ਭਾਰਤ ਨੇ ਅਮਰੀਕਾ ਸਾਹਮਣੇ ਕਾਰੋਬਾਰਾਂ ਨੂੰ ਵੀਜ਼ਾ ਮਿਲਣ ’ਚ ਦੇਰੀ ਦੇਰੀ ਦਾ ਮੁੱਦਾ ਉਠਾਇਆ
Published : Jan 13, 2024, 3:17 pm IST
Updated : Jan 13, 2024, 3:17 pm IST
SHARE ARTICLE
India flags delay in US visa process for domestic businesses
India flags delay in US visa process for domestic businesses

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਅਮਰੀਕਾ ਨੂੰ ਵੀਜ਼ਾ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ

Trade Policy Forum meet:  ਭਾਰਤ ਨੇ ਅਮਰੀਕਾ ਨਾਲ ਵਪਾਰ ਨੀਤੀ ਮੰਚ (ਟੀ.ਪੀ.ਐੱਫ.) ਦੀ ਬੈਠਕ ’ਚ ਘਰੇਲੂ ਕਾਰੋਬਾਰਾਂ ਨੂੰ ਸਮੇਂ ’ਤੇ ਵੀਜ਼ਾ ਪ੍ਰਾਪਤ ਕਰਨ ’ਚ ਆ ਰਹੀਆਂ ਮੁਸ਼ਕਲਾਂ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਅਮਰੀਕਾ ਨੂੰ ਇਸ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਸਨਿਚਰਵਾਰ ਨੂੰ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿਤੀ ਗਈ। ਸ਼ੁਕਰਵਾਰ ਨੂੰ ਇੱਥੇ ਹੋਈ 14ਵੀਂ ਟੀ.ਪੀ.ਐਫ. ਮੀਟਿੰਗ ਦੌਰਾਨ ਭਾਰਤੀ ਕਾਰੋਬਾਰਾਂ ਲਈ ਵੀਜ਼ਾ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਿਆ।

ਇਸ ਦੀ ਸਹਿ-ਪ੍ਰਧਾਨਗੀ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਟੇਈ ਅਤੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੀਤੀ। ਵਣਜ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਦੋਹਾਂ ਮੰਤਰੀਆਂ ਨੇ ਮੰਨਿਆ ਕਿ ਦੋਹਾਂ ਦੇਸ਼ਾਂ ਦਰਮਿਆਨ ਪੇਸ਼ੇਵਰ ਅਤੇ ਹੁਨਰਮੰਦ ਕਾਮਿਆਂ, ਵਿਦਿਆਰਥੀਆਂ, ਨਿਵੇਸ਼ਕਾਂ ਅਤੇ ਕਾਰੋਬਾਰੀ ਸੈਲਾਨੀਆਂ ਦੀ ਆਵਾਜਾਈ ਦੁਵਲੀ ਆਰਥਕ ਅਤੇ ਤਕਨੀਕੀ ਭਾਈਵਾਲੀ ਦੇ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਿਆਨ ਅਨੁਸਾਰ, ‘‘ਗੋਇਲ ਨੇ ਵੀਜ਼ਾ ਪ੍ਰਕਿਰਿਆ ’ਚ ਲੱਗਣ ਵਾਲੇ ਸਮੇਂ ਕਾਰਨ ਭਾਰਤ ਤੋਂ ਆਉਣ ਵਾਲੇ ਕਾਰੋਬਾਰੀ ਸੈਲਾਨੀਆਂ ਨੂੰ ਦਰਪੇਸ਼ ਚੁਨੌਤੀਆਂ ਨੂੰ ਉਜਾਗਰ ਕੀਤਾ ਅਤੇ ਅਮਰੀਕਾ ਨੂੰ ਇਸ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਦੋਹਾਂ ਧਿਰਾਂ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਦੁਵਲੇ ਵਪਾਰ ਨੂੰ ਉਤਸ਼ਾਹਤ ਕਰਨ ’ਚ ਪੇਸ਼ੇਵਰ ਸੇਵਾਵਾਂ ਦੀ ਭੂਮਿਕਾ ਨੂੰ ਵੀ ਮੰਨਿਆ।

ਉਨ੍ਹਾਂ ਕਿਹਾ ਕਿ ਪੇਸ਼ੇਵਰ ਯੋਗਤਾਵਾਂ ਅਤੇ ਤਜਰਬੇ ਦੀ ਮਾਨਤਾ ਨਾਲ ਜੁੜੇ ਮੁੱਦੇ ਸੇਵਾਵਾਂ ਦੇ ਵਪਾਰ ਨੂੰ ਸੁਵਿਧਾਜਨਕ ਬਣਾ ਸਕਦੇ ਹਨ। ਬਿਆਨ ਮੁਤਾਬਕ ਦੋਵੇਂ ਦੇਸ਼ ਦੁਵਲੇ ਵਪਾਰ ਨੂੰ ਉਤਸ਼ਾਹਤ ਕਰਨ ਦੇ ਮੱਦੇਨਜ਼ਰ ਗੈਰ-ਟੈਰਿਫ ਰੁਕਾਵਟਾਂ ਨੂੰ ਘਟਾਉਣ ਲਈ ਇਕ ਵਿਧੀ ਸਥਾਪਤ ਕਰਨ ’ਤੇ ਸਹਿਮਤ ਹੋਏ। ਬੈਠਕ ’ਚ ਭਾਰਤੀ ਪੱਖ ਨੇ ਅਮਰੀਕਾ ਨੂੰ ਝੀਂਗਾ ਦੀ ਬਰਾਮਦ ’ਤੇ ਲੱਗੀ ਪਾਬੰਦੀ ਹਟਾਉਣ ਦੀ ਵੀ ਮੰਗ ਕੀਤੀ ਕਿਉਂਕਿ ਇਸ ਨਾਲ ਭਾਰਤੀ ਮਛੇਰਿਆਂ ਅਤੇ ਨਿਰਯਾਤ ’ਤੇ ਅਸਰ ਪੈ ਰਿਹਾ ਹੈ।

(For more Punjabi news apart from India flags delay in US visa process for domestic businesses, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement