ਵਾਸ਼ਿੰਗਟਨ ਪੋਸਟ ਅਤੇ ਗਾਰਜੀਅਨ ਸਣੇ ਕਈ ਸੋਸ਼ਲ ਮੀਡੀਆ ਸਾਈਟਾਂ ‘ਤੇ ਚੀਨ ਨੇ ਲਗਾਈ ਰੋਕ
Published : Jun 13, 2019, 6:34 pm IST
Updated : Jun 13, 2019, 6:34 pm IST
SHARE ARTICLE
China President
China President

ਚੀਨ ਨੇ ਅਪਣੇ ਦੇਸ਼ ਦੇ ਇੰਟਰਨੈਟ 'ਤੇ ਪ੍ਰਦਰਸ਼ਿਤ ਹੋਣ ਵਾਲੇ ਵਾਸ਼ਿੰਗਟਨ ਪੋਸਟ 'ਤੇ ਗਾਰਜੀਅਨ ਦੇ ਲੇਖਾਂ 'ਤੇ ਪਾਬੰਦੀ ਲਗਾ ਦਿੱਤੀ ਹੈ...

ਬੀਜਿੰਗ: ਚੀਨ ਨੇ ਅਪਣੇ ਦੇਸ਼ ਦੇ ਇੰਟਰਨੈਟ 'ਤੇ ਪ੍ਰਦਰਸ਼ਿਤ ਹੋਣ ਵਾਲੇ ਵਾਸ਼ਿੰਗਟਨ ਪੋਸਟ 'ਤੇ ਗਾਰਜੀਅਨ ਦੇ ਲੇਖਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ  ਬੀਤੇ ਹਫ਼ਤੇ ਤੱਕ ਇਹ ਸਾਈਟ ਚੀਨੀ ਲੋਕਾਂ ਦੀ ਪਹੁੰਚ ਵਿਚ ਸੀ। ਇਸ ਤੋਂ ਪਹਿਲਾਂ ਚੀਨ ਵਿਚ ਬਲੂਮਬਰਗ, ਨਿਊਯਾਰਕ ਟਾਈਮਸ, ਰਾਇਟਰਸ ਅਤੇ ‘ਦ ਵਾਲ ਸਟ੍ਰੀਟ’ ਜਨਰਲ 'ਤੇ ਵੀ ਪਾਬੰਦੀ ਲਗਾਈ ਜਾ ਚੁੱਕੀ ਹੈ। ਚੀਨ ਕਿਸੇ ਤਰ੍ਹਾਂ ਦੇ ਸਿਆਸੀ ਸੰਕਟ ਤੋਂ ਬਚਣ ਦੇ ਲਈ ਅਜਿਹੇ ਕਦਮ ਚੁੱਕ ਰਿਹਾ ਹੈ, ਜਿਸ ਕਾਰਨ ਉਸ ਦੇ ਨਾਗਰਿਕ ਇਹ ਨਾ ਜਾਣ ਸਕਣ ਕਿ ਦੁਨੀਆ ਉਨ੍ਹਾਂ ਦੇ ਦੇਸ਼ ਵਿਚ ਚਲ ਰਹੀ ਸਰਗਰਮੀਆਂ 'ਤੇ ਕੀ ਸੋਚਦੀ ਹੈ।

China Take a Step AheadChina 

ਹਾਲ ਹੀ ਵਿਚ 4 ਜੂਨ ਨੂੰ ਤਿਆਨਮੇਨ ਨਰਸੰਹਾਰ ਦੀ 30ਵੀਂ ਵਰ੍ਹੇਗੰਢ ਮਨਾਈ ਸੀ। ਇਸ ਦੌਰਾਨ ਚੀਨ ਨੇ ਇਸ ਨਾਲ ਸਬੰਧਤ ਕੀਵਰਡ ਅਤੇ ਤਸੀਵਰਾਂ ਸੋਸ਼ਲ ਮੀਡੀਆ ਸਾਈਟ ਵੀ ਚੈਟ ਤੋਂ ਡਿਲੀਟ ਕਰ ਦਿੱਤੀਆਂ। 30 ਸਾਲ ਪਹਿਲਾਂ ਚੀਨ ਵਿਚ ਲੋਕਤੰਤਰ ਦੇ ਸਮਰਥਨ ਵਿਚ ਹੋਏ ਪ੍ਰਦਰਸ਼ਨ ਵਿਚ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਲੇਕਿਨ ਚੀਨ ਹਮੇਸ਼ਾ ਇਸ 'ਤੇ ਚੁੱਪ ਵੱਟੀ ਰਖਦਾ। ਜਿੱਥੇ ਇੱਕ ਪਾਸੇ ਅਮਰੀਕਾ 1989 ਦੇ ਅੰਦੋਲਨ ਦੀ ਸ਼ਲਾਘਾ ਕਰਦਾ ਹੈ। ਦੂਜੇ ਪਾਸੇ ਚੀਨ ਦੀ ਕਮਿਊਨਿਸਟ ਪਾਰਟੀ ਚਾਹੁੰਦੀ ਹੈ ਕਿ ਨਰਸੰਹਾਰ ਦੀ ਵਰ੍ਹੇਗੰਢ ਸਿਰਫ ਅਤੀਤ ਦਾ ਹਿੱਸਾ ਬਣੀ ਰਹੇ।

China PresidentChina President

ਇਸ ਦਿਨ ਚੀਨੀ ਸੈਨਾ ਨੇ ਨਿਰਦੋਸ਼ ਲੋਕਾਂ 'ਤੇ ਫਾਇਰਿੰਗ ਕੀਤੀ ਸੀ। ਸਰਕਾਰੀ ਰਿਪੋਰਟ ਮੁਤਾਬਕ ਇਸ ਵਿਚ ਸੈਂਕੜੇ ਲੋਕ ਮਾਰੇ ਗਏ ਸੀ ਜਦ ਕਿ ਇੰਕ ਬ੍ਰਿਟਿਸ਼ ਖੁਫ਼ੀਆ ਦਸਤਾਵੇਜ਼ ਵਿਚ ਕਿਹਾ ਗਿਆ ਕਿ ਇਸ ਨਰਸੰਹਾਰ ਵਿਚ ਦਸ ਹਜ਼ਾਰ ਲੋਕਾਂ ਦੀ ਮੌਤ ਹੋਈ। ਲੋਕ ਹਰ ਸਾਲ ਬੀਜਿੰਗ ਦੇ ਤਿਆਨਮੇਨ ਚੌਕ 'ਤੇ ਆਉਂਦੇ ਹਨ ਲੇਕਿਨ ਇਸ ਦੌਰਾਨ ਇੱਥੇ ਭਾਰੀ ਸੁਰੱਖਿਆ ਫੋਰਸ ਤੈਨਾਤ ਰਹਿੰਦੀ ਹੈ। ਇਸ ਤੋਂ ਪਹਿਲਾਂ ਚੀਨ ਹੋਰ ਸੋਸ਼ਲ ਮੀਡੀਆ ਸਾਈਟ ਜਿਵੇਂ ਫੇਸਬੁੰਕ, ਯੂ ਟਿਊਬ, ਟਵਿਟਰ ਅਤੇ ਵੱਟਸ ਐਪ 'ਤੇ ਵੀ ਪਾਬੰਦੀ ਲਗਾ ਚੁੱਕਾ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement