
ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਸੰਦੇਸ਼
ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਦੁਨੀਆ ਭਰ 'ਚ ਵੱਸਦੇ ਭਾਰਤੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਦੱਸ ਦਈਏ ਕਿ ਦੀਵਾਲੀ ਦਾ ਤਿਉਹਾਰ 14 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ।
Canadian PM Justin Trudeau wishes happy diwali
ਇਸ ਸਬੰਧੀ ਟਰੂਡੋ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਜਾਰੀ ਕੀਤਾ। ਉਹਨਾਂ ਨੇ ਕਿਹਾ, ''ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਚਾਨਣ ਅਤੇ ਚੰਗਿਆਈ ਹਮੇਸ਼ਾ ਕਾਇਮ ਰਹੇਗੀ। ਇਸ ਆਸ਼ਾਵਾਦੀ ਸੰਦੇਸ਼ ਨੂੰ ਮਨਾਉਣ ਅਤੇ ਇਸ ਮਹੱਤਵਪੂਰਨ ਤਿਉਹਾਰ ਨੂੰ ਦਰਸਾਉਣ ਲਈ ਮੈਂ ਅੱਜ ਦੇਰ ਸ਼ਾਮ ਇਕ ਵਰਚੂਅਲ ਜਸ਼ਨ 'ਚ ਸ਼ਾਮਿਲ ਹੋਇਆ। ਦੀਵਾਲੀ ਦੀਆਂ ਸਭ ਨੂੰ ਵਧਾਈਆਂ !''
Diwali reminds us that truth, light, and goodness will always prevail. To celebrate that hopeful message and mark this important festival, I joined a virtual celebration earlier this evening. Happy Diwali to everyone celebrating! pic.twitter.com/2xLrqPW68u
— Justin Trudeau (@JustinTrudeau) November 13, 2020
ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਟਵੀਟ ਵਿਚ ਵਰਚੂਅਲ ਜਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਹਨਾਂ ਤਸਵੀਰਾਂ ਵਿਚ ਟਰੂਡੋ ਦੀਵਾ ਜਗਾਉਂਦੇ ਦਿਖਾਈ ਦੇ ਰਹੇ ਹਨ। ਲੋਕਾਂ ਵੱਲੋਂ ਟਰੂਡੋ ਦੇ ਸੰਦੇਸ਼ 'ਤੇ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।