
ਅਮਰੀਕਾ ਨੇ ਸਾਬਕਾ ਅਮਰੀਕੀ ਹਵਾਈ ਫ਼ੌਜ ਦੀ ਖ਼ੁਫ਼ੀਆ ਅਧਿਕਾਰੀ ਮੋਨਿਕਾ ‘ਤੇ ਸਾਈਬਰ ਜਾਸੂਸੀ ਮੁਹਿੰਮ ਵਿਚ ਈਰਾਨ ਦੀ ਮਦਦ ਕਰਨ ਦਾ ਦੋਸ਼ ਲਗਾਇਆ ਹੈ...
ਵਾਸ਼ਿੰਗਟਨ : ਅਮਰੀਕਾ ਨੇ ਸਾਬਕਾ ਅਮਰੀਕੀ ਹਵਾਈ ਫ਼ੌਜ ਦੀ ਖ਼ੁਫ਼ੀਆ ਅਧਿਕਾਰੀ ਮੋਨਿਕਾ ‘ਤੇ ਸਾਈਬਰ ਜਾਸੂਸੀ ਮੁਹਿੰਮ ਵਿਚ ਈਰਾਨ ਦੀ ਮਦਦ ਕਰਨ ਦਾ ਦੋਸ਼ ਲਗਾਇਆ ਹੈ। ਅਪਣੀ ਕਾਰਵਾਈ ਦੇ ਤਹਿਤ ਅਮਰੀਕਾ ਨੇ ਚਾਰ ਈਰਾਨੀ ਨਾਗਰਿਕਾਂ ‘ਤੇ ਵੀ ਦੋਸ਼ ਲਗਾਇਆ ਹੈ। ਵਾਸ਼ਿੰਗਟਨ ਦਾ ਕਹਿਣਾ ਹੈ ਕਿ ਇਹ ਚਾਰੋਂ ਜਾਣੇ ਸਾਈਬਰ ਹਮਲੇ ਵਿਚ ਸ਼ਾਮਲ ਸਨ।
American Air Force's former Intelligence Officer Monica
ਇਸ ਤੋਂ ਇਲਾਵਾ ਈਰਾਨ ਸਥਿਤ ਦੋ ਫ਼ਰਮ ਨਿਊ ਹੋਰਾਈਜਨ ਆਰਗੇਨਾਈਜੇਸ਼ਨ ਅਤੇ ਪੇਗਾਰਡ ਸਾਮਾਵਟ ਕੰਪਨੀ ਅਤੇ ਦੋਵੇਂ ਸਮੂਹਾਂ ਨਾਲ ਜੁੜੇ ਕਈ ਲੋਕਾਂ ਨੂੰ ਬੈਨ ਵੀ ਕੀਤਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਵਿੱਟ ਨੇ 2013 ਵਿਚ ਅਮਰੀਕੀ ਖ਼ੁਫ਼ੀਆ ਅਧਿਕਾਰੀਆਂ ਦੇ ਬਾਰੇ ਕਲਾਸੀਫ਼ਾਈਡ ਸੂਚਨਾਵਾਂ ਮੁਹੱਈਆ ਕਰਵੀਆਂ।
American Air Force's
ਨਿਊ ਹੋਰਾਈਜਨ ਵੱਲੋਂ ਆਯੋਜਤ ਦੋ ਕੌਮਾਂਤਰੀ ਕਾਂਨਫਰੰਸ ਵਿਚ ਹਿੱਸਾ ਲੈਣ ਤੋਂ ਬਾਅਦ ਸਾਬਕਾ ਹਵਾਈ ਫ਼ੌਜ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਸੀ। ਨਿਊ ਹੋਰਾਈਜਨ ਨੇ ਈਰਾਨ ਦੇ ਰਿਵੋਲਿਊਸ਼ਨਰੀ ਗਾਰਡ ਕੁਦਸ ਫੋਰਸ ਦੇ ਪਰਵਾਸ ਦੇ ਸਮਰਥਨ ਕੀਤਾ ਸੀ। ਰਿਪੋਲਿਊਸ਼ਨਰੀ ਗਾਰਡ ਵਿਦੇਸ਼ੀ ਹਿੱਸੇਦਾਰਾਂ ਨੂੰ ਭਰਤੀ ਕਰਨ ਅਤੇ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਸੀ।