
ਮਾਲਿਆ ਨੇ ਇਹ ਗੱਲ ਦੁਹਰਾਈ ਕਿ ਉਸ ਨੇ ਕਰਨਾਟਕ ਹਾਈਕੋਰਟ ਦੇ ਸਾਹਮਣੇ ਸੇਟਲਮੈਂਟ ਦਾ ਮਤਾ ਰੱਖਿਆ ਸੀ।
ਲੰਡਨ : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਟਵੀਟ ਰਾਹੀਂ ਸਵਾਲ ਕੀਤਾ ਹੈ ਕਿ ਮੋਦੀ ਬੈਂਕਾਂ ਨੂੰ ਇਹ ਨਿਰਦੇਸ਼ ਕਿਉਂ ਨਹੀਂ ਦਿੰੰਦੇ ਕਿ ਉਹ ਪੈਸਾ ਵਾਪਸ ਮੋੜਨ ਦੀ ਮੇਰੀ ਪੇਸ਼ਕਸ਼ ਨੂੰ ਕਬੂਲ ਕਰ ਲੈ ਤਾਂ ਕਿ ਜਨਤਾ ਦੀ ਉਸ ਰਕਮ ਦੀ ਰਿਕਵਰੀ ਹੋ ਸਕੇ ਜੋ ਕਿ ਕਿੰਗਫਿਸ਼ਰ ਨੂੰ ਲੋਨ ਦੇ ਤੌਰ 'ਤੇ ਦਿਤੀ ਗਈ ਸੀ। ਮਾਲਿਆ ਨੇ ਲੜੀਵਾਰ 4 ਟਵੀਟ ਕੀਤੇ। ਉਹਨਾਂ ਨੇ ਸੰਸਦ ਵਿਚ ਪ੍ਰਧਾਨ ਮੰਤਰੀ
PM Narendra Modi
ਨਰਿੰਦਰ ਮੋਦੀ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਦੀ ਮੁੱਖ ਬੁਲਾਰੇ ਹਨ। ਉਹਨਾਂ ਨੇ ਬਿਨਾਂ ਨਾਮ ਲਏ ਕਿਹਾ ਕਿ ਇਕ ਵਿਅਕਤੀ 9000 ਕਰੋੜ ਰੁਪਏ ਲੈ ਕੇ ਭੱਜ ਗਿਆ। ਉਹਨਾਂ ਨੇ ਮੀਡੀਆ ਨੂੰ ਇਹ ਮੁੱਦਾ ਦਿਤਾ। ਮੈਂ ਸਮਝਦਾ ਹਾਂ ਕਿ ਉਹਨਾਂ ਦਾ ਇਹ ਇਸ਼ਾਰਾ ਮੇਰੇ ਵੱਲ ਹੀ ਸੀ। ਮਾਲਿਆ ਨੇ ਇਹ ਗੱਲ ਦੁਹਰਾਈ ਕਿ ਉਸ ਨੇ ਕਰਨਾਟਕ ਹਾਈਕੋਰਟ ਦੇ ਸਾਹਮਣੇ ਸੇਟਲਮੈਂਟ ਦਾ ਮਤਾ ਰੱਖਿਆ ਸੀ।
Following on from my earlier tweet, I respectfully ask why the Prime Minister is not instructing his Banks to take the money I have put on the table so he can at least claim credit for full recovery of public funds lent to Kingfisher.
— Vijay Mallya (@TheVijayMallya) February 14, 2019
ਇਸ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਇਕ ਗੰਭੀਰ ਅਤੇ ਈਮਾਨਦਾਰ ਕੋਸ਼ਿਸ਼ ਸੀ। ਕਿੰਗਫਿਸ਼ਰ ਨੂੰ ਦਿਤੀ ਗਈ ਰਕਮ ਬੈਂਕ ਵਾਪਸ ਕਿਉਂ ਨਹੀਂ ਲੈਂਦੇ। ਇਨਫੋਰਸਮੈਂਟ ਵਿਭਾਗ ਦਾ ਦਾਅਵਾ ਹੈ ਕਿ ਮੈਂ ਅਪਣੀ ਜਾਇਦਾਦ ਲੁਕਾਈ, ਪਰ ਜੇਕਰ ਅਜਿਹਾ ਹੁੰਦਾ ਤਾਂ ਮੈਂ ਅਦਾਲਤ ਸਾਹਮਣੇ 14,000 ਕਰੋੜ ਰੁਪਏ ਦਾ ਜਾਇਦਾਦ ਦਾ ਖੁਲਾਸਾ ਕਿਉਂ ਕਰਦਾ ?
PNB Scam
4 ਫਰਵਰੀ ਨੂੰ ਬ੍ਰਿਟਿਸ਼ ਸਰਕਾਰ ਨੇ ਮਾਲਿਆ ਦੀ ਸਪੂਰਦਗੀ ਨੂੰ ਪ੍ਰਵਾਨਗੀ ਦੇ ਦਿਤੀ ਹੈ। ਹਾਲਾਂਕਿ ਉਹ ਇਸ ਫ਼ੈਸਲੇ ਵਿਰੁਧ ਲੰਡਨ ਦੀ ਹਾਈਕੋਰਟ ਵਿਚ ਅਪੀਲ ਕਰਨਗੇ। ਉਥੇ ਹੀ ਹੇਠਲੀ ਅਦਾਲਤ ਨੇ ਦਸੰਬਰ ਵਿਚ ਹੀ ਮਾਲਿਆ ਦੀ ਸਪੁਰਦਗੀ ਦੀ ਪ੍ਰਵਾਨਗੀ ਦਿਤੀ ਸੀ। ਦੱਸ ਦਈਏ ਕਿ ਮਾਲਿਆ 'ਤੇ ਭਾਰਤੀ ਬੈਂਕਾਂ ਦੇ 9000 ਕਰੋੜ ਰੁਪਏ ਬਕਾਇਆ ਹਨ। ਉਹ ਮਾਰਚ 2016 ਵਿਚ ਲੰਡਨ ਭੱਜ ਗਿਆ ਸੀ।
Enforcement Directorate
ਭਾਰਤ ਨੇ ਪਿਛਲੇ ਸਾਲ ਫਰਵਰੀ ਵਿਚ ਬ੍ਰਿਟੇਨ ਨੂੰ ਉਸ ਦੀ ਸਪੁਰਦਗੀ ਦੀ ਅਪੀਲ ਕੀਤੀ ਸੀ। ਪਿਛਲੇ ਦਿਨੀਂ ਇਨਫੋਰਸਮੈਂਟ ਵਿਭਾਗ ਨੇ ਅਪਣੀ ਜਾਂਚ ਰੀਪੋਰਟ ਵਿਚ ਕਿਹਾ ਸੀ ਕਿ ਮਾਲਿਆ ਦਾ ਕਰਜ਼ ਵਾਪਸ ਕਰਨ ਦਾ ਕੋਈ ਇਰਾਦਾ ਨਹੀਂ ਸੀ। ਉਹ ਸ਼ੁਰੂ ਤੋਂ ਹੀ ਲੋਨ ਦਾ ਪੈਸਾ ਵਿਦੇਸ਼ ਭੇਜਣ ਵਿਚ ਲਗਾ ਹੋਇਆ ਸੀ।