ਕੈਨੇਡਾ ਵਿਚ ਕਰੋਨਾ ਦਾ ਖਤਰਾ ਬਰਕਰਾਰ, ਮਾਹਿਰਾਂ ਨੇ ਤੀਜੀ ਲਹਿਰ ਦੀ ਜਾਰੀ ਕੀਤੀ ਚਿਤਾਵਨੀ
Published : Feb 14, 2021, 10:21 pm IST
Updated : Feb 14, 2021, 10:21 pm IST
SHARE ARTICLE
Corona
Corona

ਕੈਨੇਡਾ ਵਿਚ ਹੁਣ ਤੱਕ ਕੁੱਲ 823,048 ਕੋਵਿਡ-19 ਕੇਸ ਅਤੇ 21,213 ਮੌਤਾਂ ਹੋਈਆਂ

ਓਟਾਵਾ : ਕੈਨੇਡਾ ਵਿਚ ਕਰੋਨਾ ਦੇ ਮਾਮਲੇ ਮਿਲਣਾ ਜਾਰੀ ਹੈ। ਕੈਨੇਡਾ ਦੇ ਸਿਹਤ ਮਾਹਰਾਂ ਨੇ 9 ਸੂਬਿਆਂ ਵਿਚ ਵਾਇਰਸ ਦੇ ਵੈਰੀਐਂਟ ਦੀ ਜਾਣਕਾਰੀ ਮਿਲਣ ਮਗਰੋਂ ਕੋਵਿਡ-19 ਲਾਗ ਦੀ ਬੀਮਾਰੀ ਦੀ ਤੀਜੀ ਲਹਿਰ ਦੀ ਚਿਤਾਵਨੀ ਦਿੱਤੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ 13 ਫਰਵਰੀ ਤੱਕ ਕੈਨੇਡਾ ਨੇ ਯੂਕੇ ਬੀ.1.1.7 ਵੇਰੀਐਂਟ ਦੇ 429 ਮਾਮਲੇ, ਦੱਖਣੀ ਅਫਰੀਕਾ ਦੇ ਬੀ.1.351 ਵੇਰੀਐਂਟ ਦੇ 28 ਮਾਮਲੇ ਅਤੇ ਪੀ.1 ਬ੍ਰਾਜ਼ੀਲੀਅਨ ਸਟ੍ਰੇਨ ਦੇ ਇੱਕ ਮਾਮਲੇ ਦੀ ਰਿਪੋਰਟ ਕੀਤੀ ਹੈ।

CoronaCorona

ਕੈਨੇਡਾ ਦੇ ਮੁੱਖ ਜਨਤਕ ਸਿਹਤ ਅਧਿਕਾਰੀ ਥੈਰੇਸਾ ਟਾਮ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਭਾਵੇਂਕਿ ਵਾਇਰਸ ਦੇ ਨਿਰੰਤਰ ਵਿਕਸਿਤ ਹੁੰਦੇ ਰੂਪਾਂ ਦਾ ਉਭਰਨਾ ਆਮ ਗੱਲ ਹੈ ਪਰ ਕੁਝ ਰੂਪਾਂ ਨੂੰ 'ਚਿੰਤਾ ਦੇ ਰੂਪ' ਮੰਨਿਆ ਜਾਂਦਾ ਹੈ ਕਿਉਂਕਿ ਇਹ ਵਧੇਰੇ ਅਸਾਨੀ ਨਾਲ ਫੈਲ ਜਾਂਦੇ ਹਨ। ਕੁਝ ਵਧੇਰੇ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦੇ ਹਨ ਜਾਂ ਮੌਜੂਦਾ ਟੀਕੇ ਉਨ੍ਹਾਂ ਦੇ ਵਿਰੁੱਧ ਘੱਟ ਪ੍ਰਭਾਵਸ਼ਾਲੀ ਹੋ ਸਕਦੇ ਹਨ।

CoronaCorona

ਟਾਮ ਨੇ ਅੱਗੇ ਕਿਹਾ,“ਇਸ ਲਈ ਸਾਨੂੰ ਆਪਣੇ ਜਨਤਕ ਸਿਹਤ ਉਪਾਵਾਂ ਅਤੇ ਵਿਅਕਤੀਗਤ ਅਭਿਆਸਾਂ ਵਿਚ ਸਖ਼ਤ ਸਾਵਧਾਨੀ ਬਣਾਈ ਰੱਖਣ ਦੀ ਲੋੜ ਹੈ। ਇਸ ਨਾਲ ਇਨ੍ਹਾਂ ਰੂਪਾਂ ਨੂੰ ਮਹਾਮਾਰੀ ਦੇ ਰੂਪ ਵਿਚ ਦੁਬਾਰਾ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ।” ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਹੁਣ ਤੱਕ ਕੁੱਲ 823,048 ਕੋਵਿਡ-19 ਕੇਸ ਅਤੇ 21,213 ਮੌਤਾਂ ਹੋਈਆਂ ਹਨ। ਓਂਟਾਰੀਓ ਨੇ ਸ਼ਨੀਵਾਰ ਨੂੰ 1,300 ਨਵੇਂ ਕੇਸਾਂ ਅਤੇ 19 ਹੋਰ ਮੌਤਾਂ ਦੀ ਪੁਸ਼ਟੀ ਕੀਤੀ। ਸੂਬਿਆਂ ਵਿਚ ਦਰਜ ਕੇਸਾਂ ਦੀ ਸੱਤ ਦਿਨਾਂ ਦੀ ਔਸਤ ਹੁਣ 1,167 ਹੈ, ਜੋ ਇਕ ਹਫ਼ਤੇ ਪਹਿਲਾਂ 1,479 ਸੀ।

CoronaCorona

ਸ਼ਨੀਵਾਰ ਦੀ ਓਂਟਾਰੀਓ ਵਿਚ ਲੈਬ-ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 284,887 ਹੈ, ਜਿਸ ਵਿਚ ਮੌਤ ਅਤੇ ਰਿਕਵਰੀ ਗਿਣਤੀ ਸ਼ਾਮਲ ਹੈ। ਓਂਟਾਰੀਓ ਵਿਚ ਕੁੱਲ 164,307 ਲੋਕਾਂ ਨੇ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ ਅਤੇ ਹੁਣ ਉਹ ਪੂਰੀ ਤਰ੍ਹਾਂ ਇਸ ਬੀਮਾਰੀ ਤੋਂ ਮੁਕਤ ਹੋ ਚੁੱਕੇ ਹਨ।

Location: Canada, Ontario, Ottawa

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement