
ਨੇਯਾਦੀ ਨੇ ਹਿਮਾਲਿਆ ਨੂੰ ਗ੍ਰਹਿ 'ਤੇ ਸੱਭ ਤੋਂ ਅਮੀਰ ਕੁਦਰਤ ਸਥਾਨ ਦਸਿਆ
ਆਬੂ ਧਾਬੀ: ਸੰਯੁਕਤ ਅਰਬ ਅਮੀਰਾਤ ਦੇ ਪੁਲਾੜ ਯਾਤਰੀ ਸੁਲਤਾਨ ਅਲ ਨੇਯਾਦੀ ਨੇ ਇਕ ਵਾਰ ਫਿਰ ਕੁੱਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਾਰ ਦੀਆਂ ਤਸਵੀਰਾਂ ਬਰਫ਼ ਨਾਲ ਢਕੇ ਹਿਮਾਲਿਆ ਦੀਆਂ ਹਨ ਜੋ ਏਸ਼ੀਆ ਦੀ ਇਕ ਪਹਾੜੀ ਲੜੀ ਹੈ, ਜਿਸ ਵਿਚ ਮਾਊਂਟ ਐਵਰੈਸਟ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: iPhone ਦੇ SOS ਫੀਚਰ ਨੇ ਬਚਾਈ 10 ਲਾਪਤਾ ਹਾਈਕਰਾਂ ਦੀ ਜਾਨ, ਪੜ੍ਹੋ ਕਿਵੇਂ ਮਦਦ ਕਰਦਾ ਹੈ ਇਹ ਨਵਾਂ ਫੀਚਰ
ਹਿਮਾਲਿਆ ਦੀ ਸੀਮਾ ਭਾਰਤ, ਪਾਕਿਸਤਾਨ, ਚੀਨ, ਭੂਟਾਨ ਅਤੇ ਨੇਪਾਲ ਤਕ ਫੈਲੀ ਹੋਈ ਹੈ। ਇਸ ਦੀ ਉਚਾਈ ਦੇ ਕਾਰਨ, ਇਸ ਨੂੰ ਭਾਰਤ ਦਾ ਰੱਖਿਅਕ ਵੀ ਕਿਹਾ ਜਾਂਦਾ ਹੈ। ਨੇਯਾਦੀ ਇਸ ਸਮੇਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਛੇ ਮਹੀਨਿਆਂ ਦੇ ਮਿਸ਼ਨ 'ਤੇ ਹੈ। ਉਸ ਨੇ ਪੁਲਾੜ ਤੋਂ ਹਿਮਾਲਿਆ ਦੀਆਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਹ ਹੈਰਾਨ ਕਰਨ ਵਾਲੀਆਂ ਹਨ।
The Himalayas from space ????️
Home to the Everest summit, the highest point above sea level on earth, these mountains are one of the iconic landmarks of our planet's rich nature. pic.twitter.com/DiQqz0L95b
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਕਲੇਰ ਨੇ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ
ਨੇਯਾਦੀ ਨੇ ਟਵਿਟਰ 'ਤੇ ਬਰਫ਼ ਨਾਲ ਢਕੇ ਹਿਮਾਲਿਆ ਦੀਆਂ ਤਸਵੀਰਾਂ ਪੋਸਟ ਕੀਤੀਆਂ। ਨੇਯਾਦੀ ਨੇ ਹਿਮਾਲਿਆ ਨੂੰ ਗ੍ਰਹਿ 'ਤੇ ਸੱਭ ਤੋਂ ਅਮੀਰ ਕੁਦਰਤ ਸਥਾਨ ਦਸਿਆ। ਨੇਯਾਦੀ ਦੁਆਰਾ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ, ਹਿਮਾਲਿਆ ਉਤੇ ਬੱਦਲਾਂ ਦੀ ਇਕ ਚਾਦਰ ਵੇਖੀ ਜਾ ਸਕਦੀ ਹੈ। ਇਨ੍ਹਾਂ ਖੂਬਸੂਰਤ ਤਸਵੀਰਾਂ ਨੇ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ। ਉਸ ਨੇ ਫੋਟੋਆਂ ਦੇ ਨਾਲ ਕੈਪਸ਼ਨ ਲਿਖਿਆ, 'ਪੁਲਾੜ ਤੋਂ ਹਿਮਾਲਿਆ। ਐਵਰੈਸਟ ਦਾ ਘਰ, ਧਰਤੀ 'ਤੇ ਸਮੁੰਦਰੀ ਤਲ ਤੋਂ ਸੱਭ ਤੋਂ ਉੱਚਾ ਬਿੰਦੂ, ਇਹ ਪਹਾੜ ਸਾਡੇ ਗ੍ਰਹਿ ਦੇ ਅਮੀਰ ਕੁਦਰਤ ਦੇ ਪ੍ਰਤੀਕ ਚਿੰਨ੍ਹਾਂ ਵਿਚੋਂ ਇਕ ਹਨ।' ਨੇਯਾਦੀ ਦੀ ਪੋਸਟ ਨੂੰ ਲਗਭਗ 50,000 ਲੋਕਾਂ ਨੇ ਦੇਖਿਆ ਹੈ ਅਤੇ 600 ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।