
ਬ੍ਰੀਟੇਨ ਵਿਚ ਭਾਰਤੀ ਮੂਲ ਦੀ ਇਕ ਗਰਭਵਤੀ ਮਹਿਲਾ ਦੀ ਤੀਰ ਲੱਗਣ ਨਾਲ ਮੌਤ ਹੋ ਗਈ। ਹਾਲਾਂਕਿ ਐਮਰਜੈਂਸੀ ਹਾਲਤ ਵਿਚ ਕੀਤੇ ਗਏ ਆਪਰੇਸ਼ਨ ਤੋਂ ਬਾਅਦ...
ਲੰਡਨ : (ਭਾਸ਼ਾ) ਬ੍ਰੀਟੇਨ ਵਿਚ ਭਾਰਤੀ ਮੂਲ ਦੀ ਇਕ ਗਰਭਵਤੀ ਮਹਿਲਾ ਦੀ ਤੀਰ ਲੱਗਣ ਨਾਲ ਮੌਤ ਹੋ ਗਈ। ਹਾਲਾਂਕਿ ਐਮਰਜੈਂਸੀ ਹਾਲਤ ਵਿਚ ਕੀਤੇ ਗਏ ਆਪਰੇਸ਼ਨ ਤੋਂ ਬਾਅਦ ਉਸ ਦੇ ਬੱਚੇ ਨੂੰ ਬਚਾ ਲਿਆ ਗਿਆ। ਲੰਡਨ ਵਿਚ ਹੋਏ ਹਮਲੇ ਵਿਚ ਤੀਰ ਮਹਿਲਾ ਦੇ ਢਿੱਡ ਤੋਂ ਹੁੰਦੇ ਹੋਏ ਉਸ ਦੇ ਦਿਲ ਤੱਕ ਪਹੁੰਚ ਗਿਆ ਸੀ। ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ਵਿਚ ਸੋਮਵਾਰ ਨੂੰ ਹੋਏ ਹਮਲੇ ਦੇ ਦੌਰਾਨ 35 ਸਾਲ ਦੀ ਦੇਵੀ ਉਮਥਾਲੇਗਾਡੂ ਨੂੰ ਢਿੱਡ ਵਿਚ ਸੱਟ ਲੱਗੀ।
ਉਸ ਦੀ ਇੱਕ ਸਥਾਨਕ ਹਸਪਤਾਲ ਵਿਚ ਮੌਤ ਹੋ ਗਈ ਜਿੱਥੇ ਡਾਕਟਰਾਂ ਨੇ ਉਸ ਦੇ ਬੱਚੇ ਨੂੰ ਬਚਾ ਲਿਆ। ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ 35 ਸਾਲ ਦੀ ਮਹਿਲਾ ਦੀ ਹੱਤਿਆ ਲਈ ਮੰਗਲਵਾਰ ਨੂੰ 50 ਸਾਲ ਦਾ ਰਮਨੋਡਗੇ ਉਮਥਾਲੇਗਾਡੂ ਉਤੇ ਇਲਜ਼ਾਮ ਲਗਾਏ। ਉਹ ਉਸ ਦਾ ਸਾਬਕਾ ਪਤੀ ਦੱਸਿਆ ਜਾ ਰਿਹਾ ਹੈ।
ਮਹਿਲਾ ਨੂੰ ਸਨਾ ਮੋਹੰਮਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦੂਜੇ ਪਤੀ ਨਾਲ ਵਿਆਹ ਤੋਂ ਪਹਿਲਾਂ ਉਸਨੇ ਇਸਲਾਮ ਅਪਣਾ ਲਿਆ ਸੀ। ਉਸ ਤੋਂ ਪਹਿਲਾਂ ਪਤੀ ਨਾਲ ਉਸ ਨੂੰ ਤਿੰਨ ਬੱਚੇ ਸਨ ਅਤੇ ਇਮਤੀਆਜ਼ ਮੋਹੰਮਦ ਨਾਮਕ ਦੂਜੇ ਪਤੀ ਤੋਂ ਦੋ ਲਡ਼ਕੀਆਂ ਸੀ। ਸੋਮਵਾਰ ਨੂੰ ਹੋਏ ਬੱਚੇ ਦਾ ਨਾਮ ਉਸ ਦੇ ਪਿਤਾ ਨੇ ਇਬ੍ਰਾਹਿਮ ਰੱਖਿਆ ਹੈ।