ਇੰਗਲੈਂਡ ਵਿਚ ਭਾਰਤੀ ਮੂਲ ਦੀ ਹਾਕੀ ਖਿਡਾਰਨ ਸਮੇਤ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹਤਿਆ
Published : Jun 15, 2023, 11:48 am IST
Updated : Jun 15, 2023, 11:48 am IST
SHARE ARTICLE
Indian-origin medical student among 3 killed in UK
Indian-origin medical student among 3 killed in UK

ਪੁਲਿਸ ਨੇ ਇਕ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

 

ਲੰਡਨ: ਕੇਂਦਰੀ ਇੰਗਲੈਂਡ ਦੇ ਨਾਟਿੰਘਮ ਵਿਚ ਭਾਰਤੀ ਮੂਲ ਦੀ ਹਾਕੀ ਖਿਡਾਰਨ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਗਈ। ਲੜਕੀ ਦੀ ਪਛਾਣ ਗਰੇਸ ਓਮਾਲੇ ਕੁਮਾਰ ਵਜੋਂ ਹੋਈ ਹੈ ਜੋ ਕਿ ਇਕ ਮੈਡੀਕਲ ਵਿਦਿਆਰਥਣ ਅਤੇ ਕ੍ਰਿਕਟ ਖਿਡਾਰਨ ਵੀ ਸੀ। ਗਰੇਸ ਲੰਡਨ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਡਾਕਟਰ ਸੰਜੋਏ ਕੁਮਾਰ ਦੀ ਧੀ ਸੀ। ਬਿਆਨ ਮੁਤਾਬਕ ਗਰੇਸ ਦੀ ਇੱਛਾ ਡਾਕਟਰ ਬਣਨ ਦੀ ਸੀ ਅਤੇ ਉਹ ਯੂਨੀਵਰਸਿਟੀ ਵਿਚ ਹਾਕੀ ਖੇਡਣ ਦੇ ਨਾਲ-ਨਾਲ ਮੈਡੀਕਲ ਦੀ ਪੜ੍ਹਾਈ ਦਾ ਪਹਿਲਾ ਸਾਲ ਵੀ ਕਰ ਰਹੀ ਸੀ।

ਇਹ ਵੀ ਪੜ੍ਹੋ: ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਭੰਨਤੋੜ ਦਾ ਮਾਮਲਾ: NIA ਵਲੋਂ 45 ਲੋਕਾਂ ਦੀਆਂ ਤਸਵੀਰਾਂ ਅਤੇ ਲੁਕਆਊਟ ਨੋਟਿਸ ਜਾਰੀ

ਮੰਗਲਵਾਰ ਨੂੰ ਨਾਟਿੰਘਮ ਵਿਚ ਹੋਏ ਵੱਖ-ਵੱਖ ਹਮਲਿਆਂ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਸਮੇਂ ਗਰੇਸ ’ਤੇ ਹਮਲਾ ਹੋਇਆ, ਉਸ ਦੌਰਾਨ ਉਹ ਨਾਟਿੰਘਮ ਯੂਨੀਵਰਸਿਟੀ ਦੇ ਸਹਿਪਾਠੀ ਅਤੇ ਕ੍ਰਿਕਟਰ ਦੋਸਤ ਬਾਰਨਬੀ ਵੈਬਰ ਨਾਲ ਸੀ। ਇਸ ਘਟਨਾ ਵਿਚ ਦੋਵਾਂ ਦੀ ਮੌਤ ਹੋ ਗਈ। ਹਮਲਾਵਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ, ਟਾਸਕ ਫੋਰਸ ਕਰੇਗੀ ਹਰ ਕੇਸ ਦੀ ਜਾਂਚ 

ਨਾਟਿੰਘਮਸ਼ਾਇਰ ਪੁਲਿਸ ਅਨੁਸਾਰ 31 ਸਾਲਾ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਸ ਨੇ ਇਕ 60 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਅਤੇ ਉਸ ਦੀ ਵੈਨ ਚੋਰੀ ਕਰ ਕੇ ਤਿੰਨ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਜੋ ਅਜੇ ਵੀ ਹਸਪਤਾਲ ਵਿਚ ਭਰਤੀ ਹਨ।

ਇਹ ਵੀ ਪੜ੍ਹੋ: ਚਹੇਤੇ ਮੁਲਾਜ਼ਮਾਂ ਨੂੰ ਨਵੀਂ ਪੋਸਟਿੰਗ ’ਤੇ ਨਾਲ ਲੈ ਕੇ ਜਾਣ ਦੇ ਰੁਝਾਨ ’ਤੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਲਗਾਇਆ ਵਿਰਾਮ!  

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 'ਹਾਊਸ ਆਫ ਕਾਮਨਜ਼' ਸੈਸ਼ਨ ਦੀ ਸ਼ੁਰੂਆਤ ਵਿਚ ਇਨ੍ਹਾਂ ਘਟਨਾਵਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਜਤਾਈ ਹੈ।  ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਬਾਅਦ ਵਿਚ "ਭਿਆਨਕ ਘਟਨਾ" ਬਾਰੇ ਸੰਸਦ ਨੂੰ ਜਾਣਕਾਰੀ ਦੇਣ ਲਈ ਇਕ ਬਿਆਨ ਦਿਤਾ ਅਤੇ ਪੁਸ਼ਟੀ ਕੀਤੀ ਕਿ ਇਸ ਪੜਾਅ 'ਤੇ ਇਸ ਨੂੰ ਅਤਿਵਾਦੀ ਹਮਲੇ ਵਜੋਂ ਨਹੀਂ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM
Advertisement