ਲੌਕਡਾਊਨ ਨੇ ਵਧਾਇਆ ਮੋਟਾਪਾ, ਕੰਮ ਨਾ ਹੋਣ ਕਾਰਨ ਜ਼ਿਆਦਾ ਖਾ ਰਹੇ ਲੋਕ- ਖੋਜ
Published : Aug 15, 2020, 6:16 pm IST
Updated : Aug 15, 2020, 6:44 pm IST
SHARE ARTICLE
Covid-19 Lockdowns may worsen obesity epidemic, say scientists
Covid-19 Lockdowns may worsen obesity epidemic, say scientists

ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕਈ ਦੇਸ਼ਾਂ ਵਿਚ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਲੋਕਾਂ ਵਿਚ ਭਾਵਾਤਮਕ ਤਣਾਅ, ਆਰਥਕ ਪਰੇਸ਼ਾਨੀ ਅਤੇ ਮੋਟਾਪਾ ਵਧਣ ਦਾ ਖਤਰਾ ਵਧ ਗਿਆ ਹੈ।

ਲੰਡਨ: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕਈ ਦੇਸ਼ਾਂ ਵਿਚ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਲੋਕਾਂ ਵਿਚ ਭਾਵਾਤਮਕ ਤਣਾਅ, ਆਰਥਕ ਪਰੇਸ਼ਾਨੀ ਅਤੇ ਮੋਟਾਪਾ ਵਧਣ ਦਾ ਖਤਰਾ ਵਧ ਗਿਆ ਹੈ। ਖ਼ਾਸਤੌਰ ‘ਤੇ ਸਮਾਜ ਵਿਚ ਮੋਟਾਪਾ ਵਧਣ ਦੀ ਦਰ ਵਿਸਫੋਟਕ ਰੂਪ ਲੈ ਸਕਦੀ ਹੈ। ਨੇਚਰ ਰਿਵਿਊ ਐਂਡੋਕਰੀਨੋਲੋਜੀ ਨਾਮਕ ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ।

obesityObesity

ਇਸ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਬੁਰੇ ਪ੍ਰਭਾਵਾਂ ਤੋਂ ਨਜਿੱਠਣ ਲਈ ਸਮਾਜਕ-ਆਰਥਕ ਸੁਰੱਖਿਆ ਪ੍ਰਬੰਧਾਂ ਅਤੇ ਸਮਾਜਕ ਸਹਿਯੋਗ ਦੀ ਲੋੜ ਹੈ। ਡੈਨਮਾਰਕ ਸਥਿਤ ਕੋਪਨਹੇਗਨ ਯੂਨੀਵਰਸਿਟੀ ਦੇ ਵਿਗਿਆਨੀਆਂ ਸਮੇਤ ਹੋਰ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪੂਰੇ ਸਮਾਜ ਨੂੰ ਲੌਕਡਾਊਨ ਕਰਨ ਨਾਲ  ਮਨੋਵਿਗਿਆਨਕ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਨਾਲ ਮੋਟਾਪਾ ਵਧਦਾ ਹੈ।

LockdownLockdown

ਇਸ ਵਿਚ ਸੁਝਾਅ ਦਿੱਤਾ ਹੈ ਕਿ ਜਨਤਾ ਨੂੰ ਸਿਹਤਮੰਦ ਅਤੇ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਸੁਧਾਰਕ ਉਪਾਅ ਦੀ ਜਰੂਰਤ ਹੈ। ਇਸ ਦੇ ਲਈ ਮੋਟਾਪਾ ਖੋਜ ਵਿਚ ਨਿਵੇਸ਼ ਦੀ ਲੋੜ ਹੈ, ਜੋ ਅਜਿਹੇ ਉਪਾਅ ਲੱਭਣ ਵਿਚ ਸਹਾਇਤਾ ਕਰੇਗੀ। ਅਧਿਐਨ ਦੇ ਸਹਿ-ਲੇਖਕ ਕ੍ਰਿਸਟੋਫਰ ਕਲੇਮੇਨਸਨ ਨੇ ਕਿਹਾ - ਸਾਨੂੰ ਚਿੰਤਾ ਹੈ ਕਿ ਨੀਤੀ ਨਿਰਮਾਤਾ ਪੂਰੀ ਤਰ੍ਹਾਂ ਇਹ ਨਹੀਂ ਸਮਝ ਰਹੇ ਕਿ ਲੌਕਡਾਊਨ ਅਤੇ ਕਾਰੋਬਾਰ ਬੰਦ ਹੋਣ ਵਰਗੀਆਂ ਰਣਨੀਤੀਆਂ ਮੋਟਾਪੇ ਦਾ ਕਾਰਨ ਬਣ ਸਕਦੀਆਂ ਹਨ।

obesityObesity

ਸੀਮਤ ਆਮਦਨੀ ਵਾਲੇ ਲੋਕ ਵਧੇਰੇ ਕਰਦੇ ਹਨ ਭੋਜਨ

ਖੋਜਕਰਤਾਵਾਂ ਅਨੁਸਾਰ ਸੀਮਤ ਆਰਥਕ ਸਰੋਤਾਂ ਵਾਲੇ ਲੋਕਾਂ ਵਿਚ ਬਹੁਤ ਊਰਜਾ ਨਾਲ ਭਰਪੂਰ ਭੋਜਨ ਖਾਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਇਹ ਲੋਕ ਅਪਣੀ ਜ਼ਰੂਰਤ ਤੋਂ ਵੱਧ ਖਾਦੇ ਹਨ। ਡੇਨਮਾਰਕ ਦੀ ਅਰਹਸ ਯੂਨੀਵਰਸਿਟੀ ਦੇ ਸਹਿ-ਲੇਖਕ ਮਾਈਕਲ ਬੈਂਗ ਪੀਟਰਸਨ ਨੇ ਕਿਹਾ - ਇਹ ਸੰਭਾਵਨਾ ਹੈ ਕਿ ਜ਼ਿਆਦਾ ਲੋਕ ਨੌਕਰੀ ਗੁਆਉਣ ਅਤੇ ਆਰਥਕ ਮੁਸ਼ਕਲ ਹੋਣ ‘ਤੇ ਵਧੇਰੇ ਖਾਣਾ ਸ਼ੁਰੂ ਕਰ ਸਕਦੇ ਹਨ।

Work From Home Work From Home

ਵਰਕ ਫਰਾਮ ਹੋਮ ਨਾਲ ਵੀ ਮੋਟਾਪੇ ਦਾ ਖਤਰਾ

ਵਿਗਿਆਨੀਆਂ ਨੇ ਕਿਹਾ ਕਿ ਸਮਾਜਕ ਤੌਰ ‘ਤੇ ਇਕੱਲੇਪਣ ਦੀ ਭਾਵਨਾ ਜ਼ਿਆਦਾ ਭੋਜਨ ਕਰਨ ਦੀ ਆਦਤ ਬਣਾਉਂਦੀ ਹੈ। ਇਸ ਨਾਲ ਵਰਕ ਫਰਾਮ ਹੋਮ ਕਾਰਨ ਸਰੀਰਕ ਗਤੀਵਿਧੀਆਂ ਵਿਚ ਕਮੀ ਕਾਰਨ ਮੋਟਾਪਾ ਵਧਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਵਿਅਕਤੀ ਦੇ ਕੰਮ ਕਰਨ ਦੀ ਸ਼੍ਰੇਣੀ ਅਤੇ ਉਸ ਦੀ ਦਿਮਾਗੀ ਸਿਹਤ ਦਾ ਮੋਟਾਪੇ ਨਾਲ ਸਿੱਧਾ ਸਬੰਧ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement