ਲੀਬੀਆ ’ਚ ਆਏ ਭਿਆਨਕ ਹੜ੍ਹਾਂ ਕਾਰਨ 10,000 ਤੋਂ ਵੱਧ ਮੌਤਾਂ, 20,000 ਤੋਂ ਵੱਧ ਲਾਪਤਾ
Published : Sep 15, 2023, 3:14 pm IST
Updated : Sep 15, 2023, 6:15 pm IST
SHARE ARTICLE
Libya flood : Death toll in Derna rises to over 11,000
Libya flood : Death toll in Derna rises to over 11,000

ਮੌਤਾਂ ਦੀ ਗਿਣਤੀ ਵਧਣ ਦਾ ਵੀ ਪੂਰਾ ਖ਼ਦਸ਼ਾ ਹੈ।

 

ਤ੍ਰਿਪੋਲੀ: ਲੀਬੀਆ 'ਚ ਭਿਆਨਕ ਹੜ੍ਹ ਕਾਰਨ 20 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ। ਲੀਬੀਆ ਦੇ ਆਧੁਨਿਕ ਇਤਿਹਾਸ ਵਿਚ ਇਹ ਸੱਭ ਤੋਂ ਵੱਡੀ ਤਬਾਹੀ ਹੈ, ਜਿਸ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਨਹੀਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਟਿਊਬਵੈੱਲ ਮੋਟਰ ਤੋਂ ਕਰੰਟ ਲੱਗਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ 

ਬਚਾਅ ਕਾਰਜ 'ਚ ਲੱਗੇ ਲੋਕਾਂ ਦਾ ਕਹਿਣਾ ਹੈ ਕਿ ਸਮੁੰਦਰੀ ਹੜ੍ਹ ਸ਼ਹਿਰ 'ਚ ਦਾਖਲ ਹੋ ਗਿਆ ਸੀ ਅਤੇ ਇਸ ਦੇ ਪਾਣੀ ਨਾਲ ਕਈ ਲੋਕ ਵਹਿ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਦੀ ਮੌਤ ਹੋ ਚੁੱਕੀ ਹੈ ਪਰ ਲਾਸ਼ਾਂ ਦੀ ਭਾਲ ਕਰਨੀ ਮੁਸ਼ਕਿਲ ਹੋ ਰਹੀ ਹੈ। ਲੀਬੀਆ ਦੇ ਡੇਰਨਾ ਸ਼ਹਿਰ ਦਾ ਲਗਭਗ ਅੱਧਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਬਚਾਅ ਕਾਰਜਾਂ ਵਿਚ ਲੱਗੀ ਰੈੱਡ ਕਰੈਸੈਂਟ ਮੁਤਾਬਕ ਲਗਭਗ 20,000 ਲੋਕਾਂ ਦਾ ਕੋਈ ਥਹੁ-ਪਤਾ ਨਹੀਂ ਹੈ ਅਤੇ 30,000 ਦੇ ਕਰੀਬ ਲੋਕ ਬੇਘਰ ਹੋ ਗਏ ਹਨ। ਮੌਤਾਂ ਦੀ ਗਿਣਤੀ ਵਧਣ ਦਾ ਵੀ ਪੂਰਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ: Mahadev APP ਸੱਟੇਬਾਜ਼ੀ ਮਾਮਲੇ ’ਚ ED ਦੀ ਕਾਰਵਾਈ; 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਡੇਰਨਾ ਸ਼ਹਿਰ ਦੇ ਮੇਅਰ ਅਬਦੁਲਮਨਮ ਅਲ-ਗੈਥੀ ਨੇ ਕਿਹਾ ਕਿ ਸ਼ਹਿਰ ਵਿਚ ਮਰਨ ਵਾਲਿਆਂ ਦੀ ਗਿਣਤੀ 18 ਤੋਂ 20 ਹਜ਼ਾਰ ਤਕ ਪਹੁੰਚ ਗਈ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਹੁਣ ਮਹਾਂਮਾਰੀ ਫੈਲਣ ਦਾ ਵੱਡਾ ਡਰ ਹੈ। ਪਾਣੀ ਵਿਚ ਲਾਸ਼ਾਂ ਸੜ ਰਹੀਆਂ ਹਨ ਅਤੇ ਗੰਦਗੀ ਵੀ ਸੜਕਾਂ ’ਤੇ ਪਾਣੀ ਦੇ ਨਾਲ-ਨਾਲ ਵਹਿ ਰਹੀ ਹੈ। ਇਸ ਕਾਰਨ ਬਿਮਾਰੀਆਂ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਦੌਰਾਨ ਵਿਸ਼ਵ ਮੌਸਮ ਵਿਗਿਆਨ ਸੰਗਠਨ ਦਾ ਕਹਿਣਾ ਹੈ ਕਿ ਲੀਬੀਆ ਵਿਚ ਇੰਨੀਆਂ ਮੌਤਾਂ ਨੂੰ ਟਾਲਿਆ ਜਾ ਸਕਦਾ ਸੀ। ਸੰਗਠਨ ਨੇ ਕਿਹਾ ਕਿ ਲੀਬੀਆ ਪਿਛਲੇ ਇਕ ਦਹਾਕੇ ਤੋਂ ਘਰੇਲੂ ਯੁੱਧ ਤੋਂ ਪੀੜਤ ਹੈ ਅਤੇ ਦੇਸ਼ 'ਤੇ ਦੋ ਵੱਖ-ਵੱਖ ਸਰਕਾਰਾਂ ਦਾ ਸ਼ਾਸਨ ਚੱਲ ਰਿਹਾ ਹੈ। ਸਥਿਤੀ ਇਹ ਹੈ ਕਿ ਲੀਬੀਆ ਵਿਚ ਮੌਸਮ ਵਿਭਾਗ ਖੁਦ ਸਰਗਰਮ ਨਹੀਂ ਹੈ।

ਇਹ ਵੀ ਪੜ੍ਹੋ: ਕੀ ਤੁਹਾਡੇ ਫ਼ੋਨ ’ਤੇ ਵੀ ਆਇਆ ਸਰਕਾਰ ਦਾ Emergency Alert? ਜਾਣੋ ਕਿਉਂ ਭੇਜਿਆ ਗਿਆ ਇਹ ਮੈਸੇਜ  

ਜੇਕਰ ਮੌਸਮ ਵਿਭਾਗ ਦੇਸ਼ ਵਿਚ ਸਰਗਰਮ ਹੁੰਦਾ ਤਾਂ ਕੁੱਝ ਭਵਿੱਖਬਾਣੀ ਕੀਤੀ ਜਾਂਦੀ ਅਤੇ ਫਿਰ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਗਲੋਬਲ ਸੰਗਠਨ ਨੇ ਕਿਹਾ ਕਿ ਜੇਕਰ ਹੜ੍ਹ ਦੀ ਭਵਿੱਖਬਾਣੀ ਦਾ ਸਮੇਂ 'ਤੇ ਪਤਾ ਲੱਗ ਜਾਂਦਾ ਤਾਂ ਲੋਕਾਂ ਨੂੰ ਪਹਿਲਾਂ ਹੀ ਕਿਤੇ ਸ਼ਿਫਟ ਕਰ ਦਿਤਾ ਜਾਂਦਾ। ਇਸ ਤੋਂ ਇਲਾਵਾ ਬਚਾਅ ਕਾਰਜਾਂ ਲਈ ਵੀ ਲੋੜੀਂਦਾ ਸਮਾਂ ਮਿਲ ਸਕਦਾ ਸੀ। ਇਸ ਤੋਂ ਇਲਾਵਾ ਕਈ ਮਾਹਰਾਂ ਨੇ ਕਿਹਾ ਕਿ ਡੇਰਨਾ ਸ਼ਹਿਰ ਪਹਿਲਾਂ ਹੀ ਖ਼ਤਰੇ ਵਿਚ ਸੀ। ਇਸ ਸਬੰਧੀ ਕਈ ਵਾਰ ਚਿਤਾਵਨੀ ਦਿਤੀ ਗਈ ਸੀ ਕਿ ਸ਼ਹਿਰ ਵਿਚ ਕੁੱਝ ਡੈਮ ਬਣਾਏ ਜਾਣ ਨਹੀਂ ਤਾਂ ਸਮੁੰਦਰ ਕੰਢੇ ਵਸਿਆ ਇਹ ਸ਼ਹਿਰ ਕਿਸੇ ਸਮੇਂ ਵੀ ਭਿਆਨਕ ਤਬਾਹੀ ਦਾ ਸ਼ਿਕਾਰ ਹੋ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement