Mahadev APP ਸੱਟੇਬਾਜ਼ੀ ਮਾਮਲੇ ’ਚ ED ਦੀ ਕਾਰਵਾਈ; 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ
Published : Sep 15, 2023, 2:02 pm IST
Updated : Sep 15, 2023, 2:02 pm IST
SHARE ARTICLE
Mahadev betting case: ED seizes assets worth 417 crore
Mahadev betting case: ED seizes assets worth 417 crore

ਕੰਪਨੀ ਦੇ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਹਨ।


ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ 417 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਅਤੇ 'ਫਰੀਜ਼' ਕਰ ਦਿਤਾ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਲਜ਼ਾਮ ਲਗਾਇਆ ਕਿ ਦੁਬਈ ਆਧਾਰਤ ਕੰਪਨੀ ਨੇ ਨਵੇਂ ਉਪਭੋਗਤਾਵਾਂ ਨੂੰ ਜੋੜਨ, ਉਪਭੋਗਤਾ ਆਈ.ਡੀ. ਬਣਾਉਣ ਅਤੇ ਕਈ ਬੇਨਾਮੀ ਬੈਂਕ ਖਾਤਿਆਂ ਰਾਹੀਂ ਮਨੀ ਲਾਂਡਰਿੰਗ ਕਰਨ ਲਈ ਆਨਲਾਈਨ ਸੱਟੇਬਾਜ਼ੀ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ। ਕੰਪਨੀ ਦੇ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 5 ਦਿਨ ਲਈ ਇਹ ਟਰੇਨਾਂ ਕੀਤੀਆਂ ਰੱਦ, ਪੜ੍ਹੋ ਪੂਰੀ ਖ਼ਬਰ

ਏਜੰਸੀ ਨੇ ਇਕ ਬਿਆਨ ਵਿਚ ਇਲਜ਼ਾਮ ਲਗਾਇਆ, “ਈ.ਡੀ. ਨੇ ਹਾਲ ਹੀ ਵਿਚ ਕੋਲਕਾਤਾ, ਭੋਪਾਲ, ਮੁੰਬਈ ਆਦਿ ਸ਼ਹਿਰਾਂ ਵਿਚ ਮਹਾਦੇਵ ਏ.ਪੀ.ਪੀ. ਨਾਲ ਜੁੜੇ ਮਨੀ ਲਾਂਡਰਿੰਗ ਨੈਟਵਰਕ ਵਿਰੁਧ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਸੀ। ਉਸ ਨੇ ਇਸ ਸਮੇਂ ਦੌਰਾਨ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਅਤੇ ਅਪਰਾਧ ਤੋਂ ਕਮਾਈ ਗਈ 417 ਕਰੋੜ ਰੁਪਏ ਦੀ ਕਮਾਈ ਜ਼ਬਤ/ਫ੍ਰੀਜ਼ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕੀ ਤੁਹਾਡੇ ਫ਼ੋਨ ’ਤੇ ਵੀ ਆਇਆ ਸਰਕਾਰ ਦਾ Emergency Alert? ਜਾਣੋ ਕਿਉਂ ਭੇਜਿਆ ਗਿਆ ਇਹ ਮੈਸੇਜ 

ਅਧਿਕਾਰੀਆਂ ਨੇ ਦਸਿਆ ਕਿ ਈ.ਡੀ. ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ 'ਮਹਾਦੇਵ ਆਨਲਾਈਨ ਬੁੱਕ ਐਪ' ਯੂ.ਏ.ਈ. ਸਥਿਤ ਇਸ ਦੇ ਕੇਂਦਰੀ ਹੈੱਡਕੁਆਰਟਰ ਤੋਂ ਚਲਾਈ ਜਾਂਦੀ ਹੈ। ਈ.ਡੀ. ਨੇ ਕਿਹਾ ਕਿ ਇਹ 70-30 ਪ੍ਰਤੀਸ਼ਤ ਲਾਭ ਅਨੁਪਾਤ 'ਤੇ ਅਪਣੇ ਜਾਣੇ-ਪਛਾਣੇ ਸਹਿਯੋਗੀਆਂ ਨੂੰ "ਪੈਨਲ/ਸ਼ਾਖਾਵਾਂ" ਦੀ ਫਰੈਂਚਾਇਜ਼ੀ ਦੇ ਕੇ ਕੰਮ ਕਰਦਾ ਹੈ। ਏਜੰਸੀ ਨੇ ਕਿਹਾ ਕਿ ਸੱਟੇਬਾਜ਼ੀ ਦੀ ਕਮਾਈ ਨੂੰ ਵਿਦੇਸ਼ੀ ਖਾਤਿਆਂ 'ਚ ਟਰਾਂਸਫਰ ਕਰਨ ਲਈ ਵੱਡੇ ਪੱਧਰ 'ਤੇ ਹਵਾਲਾ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਹੈਰੋਇਨ ਸਮੇਤ ਪੁਲਿਸ ਮੁਲਾਜ਼ਮ ਕਾਬੂ, ਪਿੰਡ ਜੱਲੋ ਕੇ ਤੋਂ ਸਾਹਮਣੇ ਆਇਆ ਮਾਮਲਾ

ਈ.ਡੀ. ਨੇ ਕਿਹਾ ਕਿ ਭਾਰਤ ਵਿਚ ਨਵੇਂ ਉਪਭੋਗਤਾਵਾਂ ਅਤੇ ਫਰੈਂਚਾਇਜ਼ੀ (ਪੈਨਲ) ਦੇ ਚਾਹਵਾਨਾਂ ਨੂੰ ਆਕਰਸ਼ਿਤ ਕਰਨ ਲਈ ਸੱਟੇਬਾਜ਼ੀ ਦੀਆਂ ਵੈੱਬਸਾਈਟਾਂ ਦੇ ਇਸ਼ਤਿਹਾਰਾਂ 'ਤੇ ਨਕਦੀ ਵਿਚ ਭਾਰੀ ਖਰਚ ਕੀਤਾ ਜਾ ਰਿਹਾ ਹੈ। ਕੰਪਨੀ ਦੇ ਪ੍ਰਮੋਟਰ ਭਿਲਾਈ, ਛੱਤੀਸਗੜ੍ਹ ਦੇ ਵਸਨੀਕ ਹਨ ਅਤੇ 'ਮਹਾਦੇਵ ਔਨਲਾਈਨ ਬੁੱਕ ਬੇਟਿੰਗ ਐਪਲੀਕੇਸ਼ਨ' ਗੈਰ-ਕਾਨੂੰਨੀ ਸੱਟੇਬਾਜ਼ੀ ਵੈਬਸਾਈਟ ਲਈ ਔਨਲਾਈਨ ਪਲੇਟਫਾਰਮ ਦਾ ਪ੍ਰਬੰਧ ਕਰਨ ਦਾ ਇਕ ਪ੍ਰਮੁੱਖ ਮਾਧਿਅਮ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement