ਜਾਣੋ, ਪੂਰੀ ਰੂਸੀ ਸਰਕਾਰ ਨੇ ਕਿਉਂ ਦਿੱਤਾ ਅਸਤੀਫ਼ਾ
Published : Jan 16, 2020, 9:34 am IST
Updated : Jan 16, 2020, 9:34 am IST
SHARE ARTICLE
File Photo
File Photo

ਮੈਦਵੇਦੇਵ ਨੇ ਕਿਹਾ, 'ਸਾਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਸੰਭਾਵਨਾਵਾਂ ਦਾ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਤਬਦੀਲੀਆਂ ਲਈ ਸਾਰੇ ਜ਼ਰੂਰੀ ਕਦਮ ਚੁੱਕ ਸਕਣ

ਨਵੀਂ ਦਿੱਲੀ : ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਕਈ ਸੰਵਿਧਾਨਕ ਸੁਧਾਰਾਂ ਦਾ ਐਲਾਨ ਕੀਤੇ ਜਾਣ ਮਗਰੋਂ ਰੂਸ ਸਰਕਾਰ ਨੇ ਹੈਰਾਨੀਜਨਕ ਘਟਨਾਕ੍ਰਮ ਵਿਚ ਅਸਤੀਫ਼ਾ ਦੇ ਦਿਤਾ। ਰੂਸੀ ਰਾਸ਼ਟਰਪਤੀ ਨਾਲ ਟੈਲੀਵਿਜ਼ਨ 'ਤੇ ਵਿਖਾਈ ਗਈ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਦਮਿਤਰੀ ਮੈਦਵੇਦੇਵ ਨੇ ਕਿਹਾ ਕਿ ਤਜਵੀਜ਼ਾਂ ਨਾਲ ਦੇਸ਼ ਵਿਚ ਸੱਤਾ ਸੰਘਰਸ਼ ਵਿਚ ਅਹਿਮ ਬਦਲਾਅ ਹੋਣਗੇ, ਇਸ ਲਈ ਸਰਕਾਰ ਮੌਜੂਦਾ ਰੂਪ ਵਿਚ ਅਸਤੀਫ਼ਾ ਦਿੰਦੀ ਹੈ।'

File PhotoFile Photo

ਮੈਦਵੇਦੇਵ ਨੇ ਕਿਹਾ, 'ਸਾਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਸੰਭਾਵਨਾਵਾਂ ਦਾ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਤਬਦੀਲੀਆਂ ਲਈ ਸਾਰੇ ਜ਼ਰੂਰੀ ਕਦਮ ਚੁੱਕ ਸਕਣ। ਅਗਲੇ ਸਾਰੇ ਫ਼ੈਸਲੇ ਰਾਸ਼ਟਰਪਤੀ ਦੁਆਰਾ ਕੀਤੇ ਜਾਣਗੇ।' ਪੁਤਿਨ ਨੇ ਅਪਣੇ ਪੁਰਾਣੇ ਸਾਥੀ ਨੂੰ ਕਿਹਾ ਕਿ ਉਹ ਅਗਲੀ ਸਰਕਾਰ ਦੀ ਨਿਯੁਕਤੀ ਤਕ ਸਰਕਾਰ ਦੇ ਮੁਖੀ ਬਣੇ ਰਹਿਣ। ਪੁਤਿਨ ਨੇ ਕਿਹਾ, 'ਜੋ ਕੁੱਝ ਵੀ ਕੀਤਾ ਗਿਆ, ਜੋ ਕੁੱਝ ਵੀ ਹਾਸਲ ਕੀਤਾ ਗਿਆ, ਉਸ ਦੇ ਨਤੀਜਿਆਂ 'ਤੇ ਸੰਤੁਸ਼ਟੀ ਜ਼ਾਹਰ ਕਰਨ ਲਈ ਮੈਂ ਤੁਹਾਡਾ ਧਨਵਾਦ ਕਰਦਾ ਹਾਂ।'

File PhotoFile Photo

ਸੰਭਾਵਨਾ ਹੈ ਕਿ ਮੈਦਵੇਦੇਵ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਦਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ, ਪੁਤਿਨ ਨੇ ਬੁਧਵਾਰ ਨੂੰ ਰੂਸ ਦੇ ਸੰਵਿਧਾਨ ਨਾਲ ਜੁੜੇ ਸੁਧਾਰਾਂ ਲਈ ਰਾਏਸ਼ੁਮਾਰੀ ਦੀ ਤਜਵੀਜ਼ ਦਿਤੀ ਸੀ ਜਿਸ ਨਾਲ ਸੰਸਦ ਦੀ ਭੂਮਿਕਾ ਮਜ਼ਬੂਤ ਹੋਵੇਗੀ। ਇਨ੍ਹਾਂ ਤਬਦੀਲੀਆਂ ਨਾਲ ਸੰਸਦ ਕੋਲ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਚੁਣਨ ਦਾ ਅਧਿਕਾਰ ਸ਼ਾਮਲ ਹੋਵੇਗਾ ਜਦਕਿ ਮੌਜੂਦਾ ਪ੍ਰਬੰਧ ਵਿਚ ਇਹ ਰਾਸ਼ਟਰਪਤੀ ਕੋਲ ਹੈ।

File PhotoFile Photo

ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ 'ਤੇ ਸੁਧਾਰਾਂ ਨਾਲ ਸੱਤਾ 'ਤੇ ਕਾਬਜ਼ ਹੋਣ ਵਾਲੀਆਂ ਸਰਕਾਰਾ ਕਮਜ਼ੋਰ ਹੋ ਜਾਣਗੀਆਂ। ਮੈਦਵੇਦੇਵ 2012 ਤੋਂ ਪ੍ਰਧਾਨ ਮੰਤਰੀ ਸਨ ਅਤੇ ਪਹਿਲਾਂ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ।  ਹੁਣ ਤੈਅ ਹੈ ਕਿ ਰੂਸ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ।  ਰੂਸ ਦੇ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਵੱਧ ਤੋਂ ਵੱਧ ਦੋ ਕਾਰਜਕਾਲਾਂ ਤਕ ਰਾਸ਼ਟਰਪਤੀ ਰਹਿ ਸਕਦਾ ਹੈ। ਪੁਤਿਨ ਦਾ ਦੋਹਰਾ ਕਾਰਜਕਾਲ 2024 ਵਿਚ ਪੂਰਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਅਰਸੇ ਮਗਰੋਂ ਵੀ ਸੰਵਿਧਾਨਕ ਸੋਧ ਨਾਲ ਅਹੁਦੇ 'ਤੇਰਹਿ ਸਕਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement