ਆਸਟ੍ਰੇਲੀਅਨ 'ਚ ਪੰਜਾਬੀ ਕੌਂਸਲਰ ਤੇ ਨਸਲੀ ਟਿੱਪਣੀ ਕਰਨ ਵਾਲੇ ਨੇ ਮੰਗੀ ਮੁਆਫੀ
Published : Nov 16, 2018, 12:43 pm IST
Updated : Nov 16, 2018, 5:25 pm IST
SHARE ARTICLE
In Australia
In Australia

ਪੰਜਾਬੀਆਂ ਦੀ ਸਾਡੇ ਦੇਸ਼ ਦੇ ਨਾਲ ਨਾਲ ਵਿਦੇਸ਼ਾ ਵਿਚ ਵੱਖਰੀ ਪਛਾਣ ਹੈ ਅਤੇ ਪੰਜਾਬੀਆਂ ਨੇ ਅਪਣੀ ਯੋਗਤਾ ਦੇ ਆਧਾਰ 'ਤੇ ਵਿਦੇਸ਼ਾਂ ਵਿਚ ਝੰਡੇ ਗੱਡੇ ਹਨ....

ਐਡੀਲੈਂਡ (ਭਾਸ਼ਾ): ਪੰਜਾਬੀਆਂ ਦੀ ਸਾਡੇ ਦੇਸ਼ ਦੇ ਨਾਲ ਨਾਲ ਵਿਦੇਸ਼ਾ ਵਿਚ ਵੱਖਰੀ ਪਛਾਣ ਹੈ ਅਤੇ ਪੰਜਾਬੀਆਂ ਨੇ ਅਪਣੀ ਯੋਗਤਾ ਦੇ ਆਧਾਰ 'ਤੇ ਵਿਦੇਸ਼ਾਂ ਵਿਚ ਝੰਡੇ ਗੱਡੇ ਹਨ। ਪਰ ਕਈ ਵਾਰ ਉਨ੍ਹਾਂ ਨੂੰ ਨਸਲੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ ਹੈ। ਅਜਿਹੇ ਹੀ ਮਾਮਲਾ ਸਾਹਮਣੇ ਆਇਆ ਹੈ ਆਸਟ੍ਰੇਲੀਅ ਤੋਂ ਜਿੱਥੇ ਪੰਜਾਬੀ ਮੂਲ ਦੇ ਸ਼ਖਸ 'ਤੇ ਟਿੱਪਣੀ ਕਰਨ ਵਾਲੇ ਵਿਅਕਤੀ ਨੇ ਹੁਣ ਮੁਆਫੀ ਮੰਗੀ ਹੈ।

Sunny Singh Sunny Singh

ਦੱਖਣੀ ਆਸਟ੍ਰੇਲੀਆ ਦੇ ਕਸਬਾ ਪੋਰਟ ਅਗਸਤਾ ਤੋਂ ਕੌਂਸਲਰ ਚੁਣੇ ਸੰਨੀ ਸਿੰਘ ਨੂੰ ਉੱਥੋਂ ਦੇ ਵਸਨੀਕਾਂ ਨੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ। ਕੌਂਸਲਰ ਨੂੰ ਵਧਾਈ ਦੇਣ ਵਾਲਿਆਂ ਵਿਚ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੇ ਸੰਨੀ ਸਿੰਘ ਬਾਰੇ ਨਸਲੀ ਟਿੱਪਣੀ ਕੀਤੀ ਸੀ।  ਦੱਸ ਦਈਏ ਕਿ ਬੀਤੇ ਮਹੀਨੇ ਟਰੱਕ ਡਰਾਈਵਰ ਗਰਾਂਟ ਮੋਰੋਨੀ ਨੇ ਸੰਨੀ ਸਿੰਘ ਦੇ ਬੈਨਰ 'ਤੇ ਛਪੀ ਸਿੱਖੀ ਪਹਿਰਾਵੇ ਵਾਲੀ ਉਸ ਦੀ ਤਸਵੀਰ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਿਆਂ ਨਸਲੀ ਟਿੱਪਣੀ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਸੀ। 

AustraliaAustralia

ਅੱਜ ਉਸ ਨੇ ਵੀ ਸੰਨੀ ਸਿੰਘ ਦੇ ਪੋਰਟ ਅਗਸਤਾ ਦੇ ਦਫਤਰ ਪਹੁੰਚ ਕੇ ਕੌਂਸਲ ਚੋਣਾਂ ਜਿੱਤਣ ਦੀ ਵਧਾਈ ਦਿਤੀ।ਇਸ ਦੇ ਨਾਲ ਹੀ ਸਿੱਖ ਭਾਈਚਾਰੇ ਬਾਰੇ ਟਿੱਪਣੀ ਕਰਨ ਦੀ ਗਲਤੀ ਵੀ ਮੰਨੀ।ਇੱਥੇ ਦੱਸਣਯੋਗ ਹੈ ਕਿ ਨਸਲੀ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਸੰਨੀ ਸਿੰਘ ਤੇ ਉਸ ਦੇ ਪਰਿਵਾਰ ਨੂੰ ਕਫੀ ਧੱਕਾ ਲੱਗਿਆ ਸੀ ਪਰ ਉਨ੍ਹਾਂ ਟਰੱਕ ਡਰਾਈਵਰ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿਤਾ ਸੀ।

Sunny Singh Sunny Singh

ਉਂਝ ਇਸ ਨਸਲੀ ਟਿੱਪਣੀ ਦਾ ਆਸਟ੍ਰੇਲੀਆਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਵਿਰੋਧ ਕੀਤਾ। ਆਸਟ੍ਰੇਲੀਆਈ ਪੁਲਿਸ ਨੇ ਵੀਡੀਓ ਕਲਿਪ ਦੇ ਆਧਾਰ 'ਤੇ ਟਰੱਕ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸੀ। ਗਰਾਂਟ ਮੋਰੋਨੀ ਨੂੰ ਜਿੱਥੇ ਟਰੱਕ ਚਲਾਉਂਦੇ ਸਮੇਂ ਮੋਬਾਇਲ ਵਰਤਣ ਦੇ ਮਾਮਲੇ ਵਿਚ ਜੁਰਮਾਨਾ ਕੀਤਾ ਗਿਆ ਸੀ ਉੱਥੇ ਆਸਟ੍ਰੇਲੀਆਈ ਗੈਸ ਕੰਪਨੀ ਨੇ ਉਸ ਨਾਲ ਢੋਆ-ਢੁਆਈ ਲਈ ਕੀਤੇ ਇਕਰਾਰ ਵੀ ਰੱਦ ਕਰ ਦਿੱਤੇ ਸਨ।

ਜ਼ਿਕਰਯੋਗ ਹੈ ਕਿ ਇਸ ਮੌਕੇ ਸੰਨੀ ਸਿੰਘ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਗਰਾਂਟ ਮੋਰੋਨੀ ਨੂੰ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਬਾਰੇ ਜ਼ਿਆਦਾ ਪਤਾ ਨਹੀਂ ਹੈ। ਉਨ੍ਹਾਂ ਗਰਾਂਟ ਮੋਰੋਨੀ ਨੂੰ ਸਿੱਖ ਧਰਮ ਤੇ ਭਾਈਚਾਰੇ ਬਾਰੇ ਪੂਰੀ ਜਾਣਕਾਰੀ ਦਿਤੀ ਜਿਸ ਕਾਰਨ ਉਸ ਨੇ ਸਿੱਖੀ ਇਤਿਹਾਸ ਜਾਣਨ ਵਿਚ ਦਿਲਚਸਪੀ ਦਿਖਾਈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM
Advertisement