China's population: ਚੀਨ ਦੀ ਵੱਸੋਂ ਬਾਰੇ ਦੀ ਚਿੰਤਾ ਵਧੀ, ਪਿਛਲੇ ਸਾਲ ਆਬਾਦੀ ’ਚ 20.8 ਲੱਖ ਦੀ ਕਮੀ ਆਈ
Published : Jan 17, 2024, 4:56 pm IST
Updated : Jan 17, 2024, 4:56 pm IST
SHARE ARTICLE
China's population drops by 2 million people in 2023
China's population drops by 2 million people in 2023

ਜਨਮ ਦਰ ਘਟੀ, ਮੌਤਾਂ ਦੀ ਗਿਣਤੀ ਵਧੀ

China's population: ਚੀਨ ਦੀ ਆਬਾਦੀ 2023 ’ਚ 20.8 ਲੱਖ ਘੱਟ ਕੇ 1.4097 ਅਰਬ ਰਹਿ ਗਈ ਅਤੇ ਭਾਰਤ 2023 ’ਚ ਅਪਣੇ ਗੁਆਂਢੀ ਨੂੰ ਪਛਾੜ ਕੇ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ। ਬੁਧਵਾਰ ਨੂੰ ਜਾਰੀ ਚੀਨ ਦੇ ਸਾਲਾਨਾ ਅਧਿਕਾਰਤ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ। ਚੀਨ ਦੀ ਆਬਾਦੀ ’ਚ ਲਗਾਤਾਰ ਦੂਜੇ ਸਾਲ ਗਿਰਾਵਟ ਆਈ ਹੈ।

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਬਾਦੀ ਵਾਧੇ ਨੂੰ ਕੰਟਰੋਲ ਕਰਨ ਲਈ ਦਹਾਕਿਆਂ ਤਕ ‘ਇਕ ਬੱਚਾ’ ਨੀਤੀ ਦੀ ਸਖਤੀ ਨਾਲ ਪਾਲਣਾ ਕੀਤੀ, ਜਿਸ ਨਾਲ ਜਨਮ ਦਰ ਵਿਚ ਵੱਡੀ ਕਮੀ ਆਈ ਅਤੇ ਛੇ ਦਹਾਕਿਆਂ ਵਿਚ ਪਹਿਲੀ ਵਾਰ 2022 ਵਿਚ ਚੀਨ ਦੀ ਆਬਾਦੀ ਵਿਚ ਗਿਰਾਵਟ ਆਈ। ਮਾਹਰਾਂ ਨੇ ਆਉਣ ਵਾਲੇ ਸਾਲਾਂ ’ਚ ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਅਰਥਵਿਵਸਥਾ ਦੀ ਆਬਾਦੀ ’ਚ ਹੋਰ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਹੈ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂ.ਐਨ.ਐਫ.ਪੀ.ਏ.) ਦੇ ਅੰਕੜਿਆਂ ਅਨੁਸਾਰ, ਭਾਰਤ ਪਿਛਲੇ ਸਾਲ 1,42.86 ਕਰੋੜ ਦੀ ਆਬਾਦੀ ਨਾਲ ਚੀਨ ਨੂੰ ਪਛਾੜ ਕੇ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੀਨ ਦੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਚੀਨ ’ਚ 92 ਲੱਖ ਬੱਚਿਆਂ ਦਾ ਜਨਮ ਹੋਇਆ, ਜੋ 2022 (95.6 ਮਿਲੀਅਨ) ਦੇ ਮੁਕਾਬਲੇ 5.6 ਫੀ ਸਦੀ ਘੱਟ ਹੈ। ਚੀਨ ’ਚ ਬਹੁਤ ਸਾਰੇ ਜੋੜੇ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ ਅਤੇ ਇਸ ਲਈ ਜਨਮ ਦਰ ਘੱਟ ਰਹੀ ਹੈ।
ਚੀਨ ਨੇ 1949 ਤੋਂ ਜਨਮ ਦਰ ਦਰਜ ਕਰਨੀ ਸ਼ੁਰੂ ਕੀਤੀ ਅਤੇ ਉਦੋਂ ਤੋਂ 2023 ’ਚ ਸੱਭ ਤੋਂ ਘੱਟ ਜਨਮ ਦਰ ਸੀ। ਪਿਛਲੇ ਸਾਲ ਪ੍ਰਤੀ 1000 ਲੋਕਾਂ ’ਤੇ 6.39 ਬੱਚੇ ਪੈਦਾ ਹੋਏ ਸਨ, ਜਦਕਿ 2022 ’ਚ ਇਹ ਗਿਣਤੀ 6.77 ਸੀ।

ਚੀਨ ਨੇ ਮਈ 2021 ਵਿਚ ‘ਥ੍ਰੀ ਚਿਲਡਰਨ ਪਾਲਿਸੀ’ ਲਾਗੂ ਕੀਤੀ ਸੀ ਅਤੇ ਆਬਾਦੀ ਵਾਧੇ ਨੂੰ ਉਤਸ਼ਾਹਤ ਕਰਨ ਲਈ ਕਈ ਕਦਮ ਚੁਕੇ ਸਨ। ਲੋਕ ਦੇਰ ਨਾਲ ਵਿਆਹ ਕਰਵਾ ਰਹੇ ਹਨ ਅਤੇ ਬਹੁਤ ਸਾਰੇ ਬੱਚੇ ਪੈਦਾ ਨਾ ਕਰਨ ਦੀ ਚੋਣ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਪੜ੍ਹਾਈ ਅਤੇ ਪਾਲਣ-ਪੋਸਣ ਦਾ ਖਰਚਾ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਲੋਕ ਸਿਰਫ ਇਕ ਬੱਚੇ ਦੀ ਪਾਲਿਸੀ ਦਾ ਪਾਲਣ ਕਰ ਰਹੇ ਹਨ।

ਇਸ ਕਾਰਨ ਚੀਨ ਦੀ ਆਬਾਦੀ ਵਾਧੇ ਦੀ ਦਰ 2016 ਤੋਂ ਹੌਲੀ ਹੋ ਰਹੀ ਹੈ। ਹਾਂਗਕਾਂਗ ਅਧਾਰਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰੀਪੋਰਟ ਮੁਤਾਬਕ ਪਿਛਲੇ ਸਾਲ 1.11 ਕਰੋੜ ਲੋਕਾਂ ਦੀ ਮੌਤ ਹੋਈ ਸੀ, ਜਿਸ ਨਾਲ ਕੌਮੀ ਮੌਤ ਦਰ ਪ੍ਰਤੀ 1,000 ਲੋਕਾਂ ’ਤੇ 7.87 ਹੋ ਗਈ ਸੀ। ਵੱਸੋਂ ਵਿਗਿਆਨੀਆਂ ਨੇ ਕੋਵਿਡ-19 ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧੇ ਦੀ ਭਵਿੱਖਬਾਣੀ ਕੀਤੀ ਸੀ। ਜਨਮ ਦਰ ’ਚ ਗਿਰਾਵਟ ਲੰਮੇ ਸਮੇਂ ਤੋਂ ਚੀਨ ਲਈ ਇਕ ਆਰਥਕ ਅਤੇ ਸਮਾਜਕ ਚੁਨੌਤੀ ਰਹੀ ਹੈ। ਚੀਨ ਦੀ ਔਸਤ ਆਬਾਦੀ ਲਗਾਤਾਰ ਬਜ਼ੁਰਗ ਹੋ ਰਹੀ ਹੈ, ਜਿਸ ਨਾਲ ਕੰਮ ਕਰਨ ਵਾਲਿਆਂ ਦੀ ਗਿਣਤੀ ’ਚ ਕਮੀ ਆ ਸਕਦੀ ਹੈ ਅਤੇ ਸਮੇਂ ਦੇ ਨਾਲ ਆਰਥਕ ਵਿਕਾਸ ਹੌਲੀ ਹੋ ਸਕਦਾ ਹੈ। ਇਹ ਵੱਡੀ ਗਿਣਤੀ ’ਚ ਬਜ਼ੁਰਗ ਆਬਾਦੀ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਦੇਸ਼ ਦੀ ਯੋਗਤਾ ਲਈ ਵੀ ਚੁਨੌਤੀ ਪੈਦਾ ਕਰ ਸਕਦਾ ਹੈ।

(For more Punjabi news apart from China's population drops by 2 million people in 2023, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement